Sutlej River Water Level : ਸਤਲੁਜ ’ਚ ਪਾਣੀ ਦੇ ਵਾਧੇ ਨੇ ਉਡਾਈਆਂ ਪ੍ਰਸ਼ਾਸਨ ਦੀਆਂ ਨੀਂਦਾਂ; ਸਰਕਾਰੀ ਮੁਲਾਜ਼ਮਾਂ ਨੂੰ ਜਾਰੀ ਕੀਤਾ ਇਹ ਹੁਕਮ

ਮਿਲੀ ਜਾਣਕਾਰੀ ਮੁਤਾਬਿਕ ਸਤਲੁਜ ਨਦੀ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਲਗਭਗ ਸਾਢੇ ਤਿੰਨ ਫੁੱਟ ਹੇਠਾਂ ਹੈ, ਪਰ ਪਾਣੀ ਵਿੱਚ ਵਾਧਾ ਲੋਕਾਂ ਨੂੰ ਪਹਿਲਾਂ ਦੀ ਸਥਿਤੀ ਦੀ ਯਾਦ ਦਿਵਾ ਰਿਹਾ ਹੈ ਜਿਸ ’ਚ ਪਾਣੀ ਦੇ ਕਾਰਨ ਫਸਲਾਂ ਤਬਾਹ ਹੋ ਗਈਆਂ ਸਨ ਅਤੇ ਪਿੰਡ ਪਾਣੀ ਵਿੱਚ ਡੁੱਬ ਗਏ ਸਨ।

By  Aarti August 16th 2025 12:15 PM

Sutlej River Water Level :  ਪਹਾੜੀ ਇਲਾਕਿਆਂ ’ਚ ਮੀਂਹ ਪੈਣ ਕਾਰਨ ਪੰਜਾਬ ’ਚ ਦਰਿਆਵਾਂ ਦਾ ਪਾਣੀ ਵਧਦਾ ਜਾ ਰਿਹਾ ਹੈ। ਜਿਸ ਕਾਰਨ ਕਈ ਥਾਵਾਂ ’ਤੇ ਸਥਿਤੀ ਬੇਹੱਦ ਹੀ ਨਾਜੁਕ ਬਣੀ ਪਈ ਹੈ। ਲੋਕ ’ਚ ਹੜ੍ਹ ਕਾਰਨ ਡਰ ਦਾ ਖਤਰਾ ਬਣਿਆ ਹੋਇਆ ਹੈ। ਇਸੇ ਦੇ ਚੱਲਦੇ ਸਤਲੁਜ ਨਦੀ ਦਾ ਪਾਣੀ ਦਾ ਪੱਧਰ ਵੀ ਵਧਦਾ ਜਾ ਰਿਹਾ ਹੈ। ਜਿਸ ਨਾਲ ਨੇੜੇ ਦੇ ਪਿੰਡਾਂ ਦੇ ਲੋਕਾਂ ’ਚ ਚਿੰਤਾ ਵਧ ਗਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਸਤਲੁਜ ਨਦੀ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਲਗਭਗ ਸਾਢੇ ਤਿੰਨ ਫੁੱਟ ਹੇਠਾਂ ਹੈ, ਪਰ ਪਾਣੀ ਵਿੱਚ ਵਾਧਾ ਲੋਕਾਂ ਨੂੰ ਪਹਿਲਾਂ ਦੀ ਸਥਿਤੀ ਦੀ ਯਾਦ ਦਿਵਾ ਰਿਹਾ ਹੈ ਜਿਸ ’ਚ ਪਾਣੀ ਦੇ ਕਾਰਨ ਫਸਲਾਂ ਤਬਾਹ ਹੋ ਗਈਆਂ ਸਨ ਅਤੇ ਪਿੰਡ ਪਾਣੀ ਵਿੱਚ ਡੁੱਬ ਗਏ ਸਨ।

ਦੂਜੇ ਪਾਸੇ ਪ੍ਰਸ਼ਾਸਨ ਵੀ ਹਾਲਾਤਾਂ ਨੂੰ ਦੇਖਦੇ ਹੋਏ ਮੁਸਤੈਦ ਹੋ ਗਈ ਹੈ। ਜੀ ਹਾਂ ਪਾਣੀ ਦੇ ਵਾਧੇ ਦੇ ਕਾਰਨ ਪ੍ਰਸ਼ਾਸਨ ਨੂੰ ਵੀ ਹੜ੍ਹਾਂ ਦਾ ਡਰ ਸਤਾ ਰਿਹਾ ਹੈ ਜਿਸ ਕਰਕੇ ਹੁਣ ਸਰਕਾਰੀ ਮੁਲਾਜ਼ਮਾਂ ਨੂੰ ਛੁੱਟੀ ਵਾਲੇ ਦਿਨ ਵੀ ਫੋਨ ਚਾਲੂ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਨਾਲ ਹੀ ਬਿਨਾਂ ਮਨਜ਼ੂਰੀ ਦੇ ਛੁੱਟੀ ਵੀ ਨਹੀਂ ਕੀਤੀ ਜਾ ਸਕਦੀ।

ਇਸ ਤੋਂ ਇਲਾਵਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸਮੇਂ ਸਥਿਤੀ ਕੰਟਰੋਲ ਕੀਤੀ ਹੋਈ ਹੈ। ਕੋਈ ਵੀ ਚਿੰਤਾ ਦੀ ਗੱਲ ਨਹੀਂ ਹੈ ਅਤੇ ਪਿੰਡਾਂ ਦੇ ਲੋਕਾਂ ਨੂੰ ਜਰੂਰੀ ਸੂਚਨਾ ਦਿੱਤੀ ਗਈ ਹੈ। ਮੌਕੇ ’ਤੇ ਮੌਜੂਦ ਅਧਿਕਾਰੀਆਂ ਕੋਲੋਂ ਪਲ ਪਲ ਦੀ ਅਪਡੇਟ ਲਈ ਜਾ ਰਹੀ ਹੈ। 

ਇਹ ਵੀ ਪੜ੍ਹੋ  : Punjab Roadways ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ, ਜਾਣੋ ਕਦੋਂ ਹੋਵੇਗੀ ਹੜਤਾਲ ਖਤਮ ? 

Related Post