Moga Road Accident : ਪਿੰਡ ਨਿਹਾਲ ਸਿੰਘ ਵਾਲਾ ਚ ਵਾਪਰਿਆ ਦਰਦਨਾਕ ਸੜਕ ਹਾਦਸਾ ,ਪਤੀ ਪਤਨੀ ਦੀ ਹੋਈ ਮੌਤ

Moga Road Accident : ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਰੋਡ 'ਤੇ ਦੇਰ ਰਾਤ ਵਾਪਰੇ ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਤੀ-ਪਤਨੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਮਾਣੂੰਕੇ ਵਿਖੇ ਜਾ ਰਹੇ ਸਨ। ਬੀਤੀ ਦੇਰ ਰਾਤ ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਰੋਡ 'ਤੇ ਪਾਈਪਾਂ ਨਾਲ ਭਰੀ ਟਰੈਕਟਰ-ਟਰਾਲੀ ਪਲਟਨ ਕਾਰਨ ਇਹ ਹਾਦਸਾ ਵਾਪਰਿਆ ਹੈ

By  Shanker Badra September 13th 2025 07:56 PM

Moga Road Accident :  ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਰੋਡ 'ਤੇ ਦੇਰ ਰਾਤ ਵਾਪਰੇ ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਤੀ-ਪਤਨੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਮਾਣੂੰਕੇ ਵਿਖੇ ਜਾ ਰਹੇ ਸਨ। ਬੀਤੀ ਦੇਰ ਰਾਤ ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਰੋਡ 'ਤੇ ਪਾਈਪਾਂ ਨਾਲ ਭਰੀ ਟਰੈਕਟਰ-ਟਰਾਲੀ ਪਲਟਨ ਕਾਰਨ ਇਹ ਹਾਦਸਾ ਵਾਪਰਿਆ ਹੈ। 

ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪਿੰਡ ਮਾਣੂੰਕੇ ਦੇ ਰਹਿਣ ਵਾਲੇ ਹਰਜੀਤ ਕੁਮਾਰ ਸ਼ਰਮਾ ਅਤੇ ਉਹਨਾਂ ਦੀ ਪਤਨੀ ਕਮਲਜੀਤ ਕੌਰ ਨਿਹਾਲ ਸਿੰਘ ਵਾਲਾ ਤੋਂ ਘਰ ਦਾ ਰਾਸ਼ਨ ਲੈ ਕੇ ਵਾਪਸ ਆਪਣੇ ਪਿੰਡ ਮਾਣੂੰਕੇ ਆ ਰਹੇ ਸਨ। ਰਾਹ ‘ਚ ਪਾਈਪਾਂ ਨਾਲ ਭਰੀ ਟਰਾਲੀ ਦੀ ਹੱਕ ਟੁੱਟਣ ਕਾਰਨ ਟਰਾਲੀ ਉਹਨਾਂ ਉੱਤੇ ਪਲਟ ਗਈ। 

ਇਸ ਘਟਨਾ ਵਿਚ ਪਿੰਡ ਮਾਣੂੰਕੇ ਦੇ ਹਰਜੀਤ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਜਿਨ੍ਹਾਂ ਦੀ ਟਰਾਲੀ ਹੇਠਾਂ ਆਉਣ ਕਾਰਨ ਮੌਤ ਹੋ ਗਈ। ਸਥਾਨਕ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਟਰਾਲੀ ਹੇਠੋਂ ਬਾਹਰ ਕੱਢਿਆ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਸੰਗਰੂਰ 'ਚ ਵੀ ਵਾਪਰਿਆ ਭਿਆਨਕ ਹਾਦਸਾ

ਬੀਤੀ ਦੇਰ ਸ਼ਾਮ ਸੰਗਰੂਰ ਵਿਚ ਵੀ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸੰਗਰੂਰ ਤੋਂ ਧੂਰੀ ਰੋਡ ਦੇ ਫਲਾਈਓਵਰ ਉੱਪਰ ਸੰਗਰੂਰ ਬਾਜ਼ਾਰ 'ਚੋਂ ਸਾਮਾਨ ਲੈ ਕੇ ਧੂਰੀ ਵੱਲ ਜਾ ਰਹੇ ਐਕਟਿਵਾ ਸਵਾਰ ਦੋ ਨੌਜਵਾਨ ਇਕ ਟਰਾਲੇ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਨੌਜਵਾਨਾਂ ਦੇ ਸਰੀਰ ਦੇ ਟੋਟੇ-ਟੋਟੇ ਹੋ ਗਏ ਤੇ ਸੜਕ 'ਤੇ ਦੂਰ ਤਕ ਫ਼ੈਲ ਗਏ।


Related Post