Samarala News : ਸਮਰਾਲਾ ਚ ਟੂਲ ਪਲਾਜ਼ਾ ਨੇੜੇ ਵਾਪਰਿਆ ਦਰਦਨਾਕ ਹਾਦਸਾ , 29 ਸਾਲਾਂ ਨੌਜਵਾਨ ਦੀ ਮੌਤ
Samarala News : ਅੱਜ ਸਮਰਾਲਾ 'ਚ ਘੁਲਾਲ ਟੋਲ ਪਲਾਜ਼ੇ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਦਰਦਨਾਕ ਹਾਦਸੇ ਦੌਰਾਨ 29 ਸਾਲਾ ਨੌਜਵਾਨ ਕਮਲਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੇ ਹੋਏ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਫੋਨ ਆਇਆ ਕਿ ਘੁਲਾਲ ਟੂਲ ਪਲਾਜ਼ਾ ਨੇੜੇ ਕਿਸੇ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਹੈ
Samarala News : ਅੱਜ ਸਮਰਾਲਾ 'ਚ ਘੁਲਾਲ ਟੋਲ ਪਲਾਜ਼ੇ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਦਰਦਨਾਕ ਹਾਦਸੇ ਦੌਰਾਨ 29 ਸਾਲਾ ਨੌਜਵਾਨ ਕਮਲਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੇ ਹੋਏ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਫੋਨ ਆਇਆ ਕਿ ਘੁਲਾਲ ਟੂਲ ਪਲਾਜ਼ਾ ਨੇੜੇ ਕਿਸੇ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਹੈ।
ਇਸ ਮੌਕੇ 'ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਉਸਦੀ ਜੇਬ ਵਿੱਚੋਂ ਮਿਲੇ ਡਾਕੂਮੈਂਟਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਹ 29 ਸਾਲਾਂ ਨੌਜਵਾਨ ਕਮਲਪ੍ਰੀਤ ਸਿੰਘ ਜੋ ਕਿ ਬਾਉਂਸਰ ਸੀ ਅਤੇ ਲੁਧਿਆਣੇ ਦਾ ਰਹਿਣ ਵਾਲਾ ਹੈ। ਅਗਲੀ ਕਾਰਵਾਈ ਲਈ ਲਾਸ਼ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ।