Fazilka News : ਰੋਡਵੇਜ਼ ਬੱਸ ਦੀ ਟਰੱਕ ਨਾਲ ਟੱਕਰ , 4 ਯਾਤਰੀ ਜ਼ਖਮੀ ,ਓਵਰਟੇਕ ਕਰਦੇ ਸਮੇਂ ਵਾਪਰਿਆ ਹਾਦਸਾ

Fazilka News : ਫਾਜ਼ਿਲਕਾ ਤੋਂ ਅਬੋਹਰ ਜਾ ਰਹੀ ਪੰਜਾਬ ਰੋਡਵੇਜ਼ ਬੱਸ ਦੀ ਅੱਜ ਇੱਕ ਟਰੱਕ ਨਾਲ ਟੱਕਰ ਹੋ ਗਈ। ਪਿੱਛੇ ਤੋਂ ਹੋਈ ਟੱਕਰ ਦੌਰਾਨ ਬੱਸ ਦਾ ਸ਼ੀਸ਼ਾ ਟੁੱਟ ਗਿਆ। ਇਸ ਦੌਰਾਨ ਲਗਭਗ ਦੋ-ਚਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਬੱਸ ਨੂੰ ਥਾਣਾ ਖੂਈਖੇੜਾ ਲਿਜਾਇਆ ਗਿਆ। ਜਿੱਥੇ ਪੁਲਿਸ ਨੇ ਦੋਵਾਂ ਧਿਰਾਂ ਨੂੰ ਬੁਲਾਇਆ। ਜਦੋਂ ਕਿ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਦੂਜੀ ਬੱਸ ਰਾਹੀਂ ਅਬੋਹਰ ਭੇਜਿਆ ਗਿਆ

By  Shanker Badra July 15th 2025 07:25 PM
Fazilka News : ਰੋਡਵੇਜ਼ ਬੱਸ ਦੀ ਟਰੱਕ ਨਾਲ ਟੱਕਰ , 4 ਯਾਤਰੀ ਜ਼ਖਮੀ ,ਓਵਰਟੇਕ ਕਰਦੇ ਸਮੇਂ ਵਾਪਰਿਆ ਹਾਦਸਾ

Fazilka News : ਫਾਜ਼ਿਲਕਾ ਤੋਂ ਅਬੋਹਰ ਜਾ ਰਹੀ ਪੰਜਾਬ ਰੋਡਵੇਜ਼ ਬੱਸ ਦੀ ਅੱਜ ਇੱਕ ਟਰੱਕ ਨਾਲ ਟੱਕਰ ਹੋ ਗਈ। ਪਿੱਛੇ ਤੋਂ ਹੋਈ ਟੱਕਰ ਦੌਰਾਨ ਬੱਸ ਦਾ ਸ਼ੀਸ਼ਾ ਟੁੱਟ ਗਿਆ। ਇਸ ਦੌਰਾਨ ਲਗਭਗ ਦੋ-ਚਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਬੱਸ ਨੂੰ ਥਾਣਾ ਖੂਈਖੇੜਾ ਲਿਜਾਇਆ ਗਿਆ। ਜਿੱਥੇ ਪੁਲਿਸ ਨੇ ਦੋਵਾਂ ਧਿਰਾਂ ਨੂੰ ਬੁਲਾਇਆ। ਜਦੋਂ ਕਿ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਦੂਜੀ ਬੱਸ ਰਾਹੀਂ ਅਬੋਹਰ ਭੇਜਿਆ ਗਿਆ।

ਫਾਜ਼ਿਲਕਾ ਬੱਸ ਸਟੈਂਡ ਦੇ ਇੰਚਾਰਜ ਮਨੀਸ਼ ਕੁਮਾਰ ਨੇ ਦੱਸਿਆ ਕਿ ਇੱਕ ਸਰਕਾਰੀ ਬੱਸ ਫਾਜ਼ਿਲਕਾ ਤੋਂ ਅਬੋਹਰ ਜਾ ਰਹੀ ਸੀ। ਡਰਾਈਵਰ ਅਨੁਸਾਰ ਅੱਗੇ ਜਾ ਰਹੇ ਟਰੱਕ ਨੇ ਅਚਾਨਕ ਬ੍ਰੇਕ ਲਗਾਈ, ਜਿਸ ਕਾਰਨ ਬੱਸ ਪਿੱਛੇ ਤੋਂ ਟਰੱਕ ਨਾਲ ਟਕਰਾ ਗਈ। ਬੱਸ ਵਿੱਚ ਸਵਾਰ ਯਾਤਰੀਆਂ ਨੂੰ ਦੂਜੀ ਬੱਸ ਬੁਲਾ ਕੇ ਅਬੋਹਰ ਭੇਜ ਦਿੱਤਾ ਗਿਆ।

ਜਦੋਂ ਕਿ ਥਾਣਾ ਖੂਈਖੇੜਾ ਦੇ ਐਸਐਚਓ ਗੁਰਿੰਦਰ ਸਿੰਘ ਦੇ ਅਨੁਸਾਰ ਜਦੋਂ ਮਾਮਲਾ ਉਨ੍ਹਾਂ ਤੱਕ ਪਹੁੰਚਿਆ ਤਾਂ ਦੋਵਾਂ ਧਿਰਾਂ ਨੂੰ ਮਾਮਲੇ ਵਿੱਚ ਬੁਲਾਇਆ ਗਿਆ ਹੈ। ਪੁਲਿਸ ਅਨੁਸਾਰ ਹਾਦਸਾ ਓਵਰਟੇਕ ਕਰਦੇ ਸਮੇਂ ਹੋਇਆ। ਫਿਲਹਾਲ ਮਾਮਲੇ 'ਚ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਉਨ੍ਹਾਂ ਨੂੰ ਬੁਲਾ ਕੇ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Related Post