Loot in Amritsar : ਅੰਮ੍ਰਿਤਸਰ ਚ 8 ਲੱਖ ਰੁਪਏ ਤੋਂ ਵੱਧ ਦੀ ਲੁੱਟ, ਲੁਟੇਰਿਆਂ ਦੇ ਦਾਤਰਾਂ ਨਾਲ ਹਮਲੇ ਚ ਪਿਓ ਦੀ ਮੌਤ, ਪੁੱਤ ਦੀ ਹਾਲਤ ਗੰਭੀਰ

Amritsar Loot : ਲੁੱਟ ਦੌਰਾਨ ਮੁਲਜ਼ਮਾਂ ਵੱਲੋਂ ਦੁਕਾਨਦਾਰ ਪਿਓ-ਪੁੱਤ 'ਤੇ ਦਾਤਰਾਂ ਨਾਲ ਹਮਲਾ ਕੀਤਾ ਗਿਆ, ਜਿਸ ਦੌਰਾਨ ਪਿਓ ਦੀ ਮੌਤ ਹੋ ਗਈ ਹੈ, ਜਦਕਿ ਪੁੱਤ ਨਿੱਜੀ ਹਸਪਤਾਲ 'ਚ ਗੰਭੀਰ ਜ਼ਖ਼ਮੀ ਹਾਲਤ ਵਿੱਚ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

By  KRISHAN KUMAR SHARMA May 26th 2025 01:56 PM -- Updated: May 26th 2025 02:11 PM

Amritsar Loot : ਅੰਮ੍ਰਿਤਸਰ 'ਚ ਚਿੱਟੇ ਦਿਨ ਲੁੱਟ ਦੀ ਖੌਫਨਾਕ ਘਟਨਾ ਵਾਪਰਨ ਦੀ ਸੂਚਨਾ ਹੈ। ਲੁਟੇਰਿਆਂ ਵੱਲੋਂ ਘਟਨਾ ਨੂੰ ਸ਼ਹਿਰ ਦੇ ਹਾਲ ਗੇਟ ਵਿਖੇ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ, ਜਿਥੇ ਇੱਕ ਮਨੀਚੇਂਜਰ ਨੂੰ ਨਿਸ਼ਾਨਾ ਬਣਾਇਆ ਗਿਆ। ਲੁੱਟ ਦੌਰਾਨ ਮੁਲਜ਼ਮਾਂ ਵੱਲੋਂ ਦੁਕਾਨਦਾਰ ਪਿਓ-ਪੁੱਤ 'ਤੇ ਦਾਤਰਾਂ ਨਾਲ ਹਮਲਾ ਕੀਤਾ ਗਿਆ, ਜਿਸ ਦੌਰਾਨ ਪਿਓ ਦੀ ਮੌਤ ਹੋ ਗਈ ਹੈ, ਜਦਕਿ ਪੁੱਤ ਨਿੱਜੀ ਹਸਪਤਾਲ 'ਚ ਗੰਭੀਰ ਜ਼ਖ਼ਮੀ ਹਾਲਤ ਵਿੱਚ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਲੁਟੇਰੇ ਹਾਲ ਗੇਟ ਵਿਖੇ ਇੱਕ ਮਨੀਐਕਸਚੇਂਜ ਪਿਓ-ਪੁੱਤ ਕੋਲੋਂ ਫਟੇ-ਪੁਰਾਣੇ ਨੋਟ ਬਦਲਵਾਉਣ ਦਾ ਬਹਾਨਾ ਬਣਾ ਕੇ ਆਏ ਸਨ, ਜਿਨ੍ਹਾਂ ਨੇ ਇਸ ਦੌਰਾਨ ਵਾਰਦਾਤ ਨੂੰ ਅੰਜਾਮ ਦਿੰਦਿਆਂ ਦਾਤਰ ਨਾਲ ਧਮਕਾਉਂਦਿਆਂ ਪਿਓ-ਪੁੱਤ 'ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਦੋਵੇਂ ਪਿਓ-ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਉਪਰੰਤ ਲੁਟੇਰੇ 8 ਲੱਖ ਰੁਪਏ ਤੋਂ ਵੱਧ ਨਕਦੀ ਲੁੱਟ ਕੇ ਫਰਾਰ ਹੋ ਗਏ ਦੱਸੇ ਜਾ ਰਹੇ ਹਨ।

ਘਟਨਾ ਦਾ ਪਤਾ ਲੱਗਣ 'ਤੇ ਆਸ ਪਾਸ ਦੇ ਦੁਕਾਨਦਾਰਾਂ ਵੱਲੋਂ ਦੋਵੇਂ ਪਿਓ-ਪੁੱਤ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਪਿਓ ਕੁਲਦੀਪ ਕੁਮਾਰ ਦੀ ਮੌਤ ਹੋ ਗਈ, ਜਦਕਿ ਪੁੱਤ ਪੁੱਤ ਦਿਨੇਸ਼ ਕੁਮਾਰ ਦੀ ਹਾਲਤ ਗੰਭੀਰ ਹੈ।

ਪੁਲਿਸ ਅਧਿਕਾਰੀ ਅਨੁਸਾਰ ਇੱਕ ਵਿਅਕਤੀ ਪਹਿਲਾਂ ਵੀ ਇਨ੍ਹਾਂ ਕੋਲੋਂ ਪੈਸੇ ਬਦਲਾਉਣ ਲਈ ਆਉਂਦਾ ਰਿਹਾ ਹੈ ਅਤੇ ਅੱਜ ਵੀ ਉਕਤ ਨੇ ਇਨ੍ਹਾਂ ਕੋਲ ਪਹਿਲਾਂ ਹੋਈ ਡੀਲ ਸਬੰਧੀ ਗੱਲ ਕੀਤੀ, ਜਿਸ ਦੌਰਾਨ ਝਗੜਾ ਹੋਇਆ ਅਤੇ ਫਿਰ ਮੁਲਜ਼ਮਾਂ ਨੇ ਹਮਲਾ ਕਰਕੇ ਚਲੇ ਗਏ। ਪੁਲਿਸ ਦਾ ਕਹਿਣਾ ਹੈ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

Related Post