Cosmetic Productsਅਤੇ ਨਕਲੀ ਦਵਾਈਆਂ ਦੇ ਰੈਕੇਟ ਦਾ ਪਰਦਾਫਾਸ਼, ਫੈਕਟਰੀ ਮਾਲਕ ਗ੍ਰਿਫ਼ਤਾਰ
ਬੇਟਨੋਵੇਟ-ਸੀ ਅਤੇ ਕੋਲੋਗ-ਜੀ ਵਰਗੀਆਂ ਦਵਾਈਆਂ ਸਮੇਤ ਨਕਲੀ ਕਾਸਮੈਟਿਕ ਉਤਪਾਦਾਂ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਫੈਕਟਰੀ ਦੇ ਮਾਲਕ ਪ੍ਰਮੋਦ ਕੁਮਾਰ ਗੁਪਤਾ (67) ਨੂੰ ਨਿਰਮਾਣ ਫੈਕਟਰੀ ਪਹੁੰਚਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ।
ਮੁਲਜ਼ਮ ਨੂੰ ਹਜ਼ਰਤ ਨਿਜ਼ਾਮੂਦੀਨ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚ ਤੋਂ ਪਤਾ ਲੱਗਾ ਕਿ ਉਹ 1995 ਤੋਂ ਇਸ ਕਾਰੋਬਾਰ ਵਿੱਚ ਸਰਗਰਮ ਸੀ ਅਤੇ 2006 ਵਿੱਚ ਉਸ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਦੱਸ ਦਈਏ ਕਿ ਛਾਪੇਮਾਰੀ ਦੌਰਾਨ ਫੈਕਟਰੀ ਵਿੱਚੋਂ ਫੇਅਰ ਐਂਡ ਲਵਲੀ ਕਰੀਮ ਦੀਆਂ 800 ਟਿਊਬਾਂ ਅਤੇ ਵੀਟ (ਵਾਲ ਹਟਾਉਣ) ਕਰੀਮ ਦੀਆਂ 750 ਟਿਊਬਾਂ ਬਰਾਮਦ ਕੀਤੀਆਂ ਗਈਆਂ, ਜੋ ਕਿ ਸਾਰੀਆਂ ਨਕਲੀ ਪਾਈਆਂ ਗਈਆਂ।
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁਲਜ਼ਮ ਵੱਲੋਂ ਇਨ੍ਹਾਂ ਨਕਲੀ ਉਤਪਾਦਾਂ ਨੂੰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਸਪਲਾਈ ਕਰ ਰਿਹਾ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Jalandhar ’ਚ ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸ, ਕਈ ਵਾਹਨ ਆਪਸ ’ਚ ਟਕਰਾਏ, ਜਾਨੀ ਨੁਕਸਾਨ ਤੋਂ ਬਚਾਅ
- PTC NEWS