Ludhiana Loot : ਪੰਜਾਬ ਚ ਚਿੱਟੇ ਦਿਨ ਬੰਦੂਕ ਦੀ ਨੋਕ ਤੇ ਲੁੱਟ, 80 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਤੇ ਨਕਦੀ ਦੀ ਲੁੱਟ, ਵੇਖੋ Video

Ludhiana Loot : ਲੁਧਿਆਣਾ 'ਚ ਚਿੱਟੇ ਦਿਨ ਬੰਦੂਕ ਦੀ ਨੋਕ 'ਤੇ ਇੱਕ ਸੁਨਿਆਰੇ ਤੋਂ ਲੁੱਟ ਕੀਤੀ ਗਈ ਹੈ। ਬਦਮਾਸ਼ਾਂ ਵੱਲੋਂ ਦੁਕਾਨ ਦੇ ਅੰਦਰ ਵੜ ਕੇ ਸੁਨਿਆਰੇ 'ਤੇ ਹਮਲਾ ਕੀਤਾ ਗਿਆ ਅਤੇ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਕੁੱਲ 80 ਲੱਖ ਰੁਪਏ ਤੋਂ ਵੱਧ ਦੀ ਲੁੱਟ ਕੀਤੀ ਗਈ ਹੈ।

By  KRISHAN KUMAR SHARMA May 22nd 2026 05:17 PM -- Updated: May 22nd 2026 05:40 PM

Ludhiana Loot : ਪੰਜਾਬ 'ਚ ਨਿੱਤ ਦਿਨ ਲੁੱਟ-ਖੋਹ ਤੇ ਕਤਲ ਦੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਇੱਕ ਹੋਰ ਵੱਡੀ ਤਾਜ਼ਾ ਘਟਨਾ ਵਾਪਰੀ ਹੈ, ਜਿਸ ਨੇ ਪੰਜਾਬ 'ਚ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ 'ਤੇ ਸਵਾਲ ਖੜੇ ਕੀਤੇ ਹਨ। ਲੁਧਿਆਣਾ (Ludhiana Loot) 'ਚ ਚਿੱਟੇ ਦਿਨ ਬੰਦੂਕ ਦੀ ਨੋਕ (Gunpoint Loot) 'ਤੇ ਇੱਕ ਸੁਨਿਆਰੇ ਤੋਂ ਲੁੱਟ ਕੀਤੀ ਗਈ ਹੈ। ਬਦਮਾਸ਼ਾਂ ਵੱਲੋਂ ਦੁਕਾਨ ਦੇ ਅੰਦਰ ਵੜ ਕੇ ਸੁਨਿਆਰੇ 'ਤੇ ਹਮਲਾ ਕੀਤਾ ਗਿਆ ਅਤੇ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਕੁੱਲ 80 ਲੱਖ ਰੁਪਏ ਤੋਂ ਵੱਧ ਦੀ ਲੁੱਟ ਕੀਤੀ ਗਈ ਹੈ। (80 Lakh Loot Case)

ਘਟਨਾ ਏਟੀਆਈ ਰੋਡ 'ਤੇ ਸਥਿਤ ਇੱਕ ਗਹਿਣਿਆਂ ਦੀ ਦੁਕਾਨ (Jewellery Shop Loot) 'ਤੇ ਦੁਪਹਿਰ 12:00 ਵਜੇ ਦੇ ਕਰੀਬ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਗਾਹਕ ਬਣ ਕੇ ਦੁਕਾਨ ਵਿੱਚ ਦਾਖਲ ਹੋਏ। ਲੁੱਟ ਦੀ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਵਿੱਚ ਵਿਖਾਈ ਦੇ ਰਿਹਾ ਹੈ ਕਿ ਹਥਿਆਰਾਂ ਨਾਲ ਲੈਸ ਵਿਅਕਤੀਆਂ ਵੱਲੋਂ ਦੁਕਾਨਦਾਰ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ।

ਹਮਲੇ ਵਿੱਚ ਦੁਕਾਨਦਾਰ ਰਣਜੀਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਦੱਸਿਆ ਗਿਆ ਹੈ, ਜਿਸ ਨੂੰ ਇੱਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੁਕਾਨਦਾਰ ਦੇ ਰਿਸ਼ਤੇਦਾਰਾਂ ਅਨੁਸਾਰ, ਮੁਲਜ਼ਮਾਂ ਵੱਲੋਂ 80 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਤੇ ਨਕਦੀ ਲੁੱਟੀ ਗਈ ਹੈ।

ਰਣਜੀਤ ਸਿੰਘ ਦੇ ਚਚੇਰੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਬਦਮਾਸ਼ਾਂ ਦੇ ਮੂੰਹ ਢਕੇ ਹੋਏ ਸਨ, ਜਿਨ੍ਹਾਂ ਵਿਚੋਂ ਇੱਕ ਦੇ ਕੋਲ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ। ਉਸਨੇ ਰਣਜੀਤ ਸਿੰਘ ਨੂੰ ਬੰਧਕ ਬਣਾ ਲਿਆ ਅਤੇ ਕਮਰੇ 'ਚ ਧੱਕਾ ਮਾਰ ਕੇ ਸੁੱਟਿਆ ਤੇ ਚਾਕੂ ਨਾਲ ਕਈ ਵਾਰ ਕੀਤੇ। ਉਪਰੰਤ ਮੁਲਜ਼ਮ ਗਹਿਣਿਆਂ ਤੇ ਹੋਰ ਸਾਮਾਨ ਸਮੇਤ ਰਣਜੀਤ ਸਿੰਘ ਦੀ ਲਾਇਸੰਸੀ ਪਿਸਤੌਲ ਵੀ ਜਾਂਦੇ ਹੋਏ ਨਾਲ ਲੈ ਗਏ।

ਚਿੱਟੇ ਦਿਨ ਲੁੱਟ ਦੀ ਘਟਨਾ ਵਾਪਰਨ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਪਹਿਲਾਂ ਇਸ ਇਲਾਕੇ ਦੀ ਰੇਕੀ ਕੀਤੀ ਸੀ। ਪੁਲਿਸ ਨੇ ਕਿਹਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Post