Punjabi Stuck in Russia Jail : ਰੂਸ ਚ ਭਾਰਤੀ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਫੜਿਆ, ਪਰਿਵਾਰ ਨੇ ਸਰਕਾਰ ਨੂੰ ਲਾਈ ਗੁਹਾਰ

Punjabi Stuck in Russia Jail : ਪਰਿਵਾਰ ਨੇ ਕਿਹਾ ਕਿ ਪੁਲਿਸ ਵੱਲੋਂ ਉਸ ਨੂੰ ਹਿਰਾਸਤ 'ਚ ਲੈਂਦੇ ਹੋਏ ਕਿਹਾ ਗਿਆ ਕਿ ਤੇਰੇ ਖਿਲਾਫ ਛੇੜਛਾੜ ਕਰਨ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ ਪ੍ਰੰਤੂ ਸਿਕੰਦਰ ਨੂੰ ਰੂਸੀ ਭਾਸ਼ਾ ਨਾ ਆਉਣ ਕਰਕੇ ਉਹ ਪੁਲਿਸ ਨੂੰ ਆਪਣੀ ਪੂਰੀ ਗੱਲ ਸਮਝਾ ਨਹੀਂ ਪਾਇਆ।

By  KRISHAN KUMAR SHARMA December 2nd 2025 01:08 PM -- Updated: December 2nd 2025 01:11 PM

Punjabi Stuck in Russia Jail : ਰੂਸ 'ਚ ਰੋਜ਼ੀ-ਰੋਟੀ ਕਮਾਉਣ ਗਏ ਇੱਕ ਭਾਰਤੀ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਫੜ ਲਿਆ ਹੈ। ਖਡੂਰ ਸਾਹਿਬ (Khadoor Sahib News) ਨਾਲ ਸਬੰਧਤ ਗਰੀਬ ਪਰਿਵਾਰ 'ਚ ਮਾਪਿਆਂ ਨੇ ਨੌਜਵਾਨ ਦੀ ਰਿਹਾਈ ਲਈ ਸਰਕਾਰ ਤੋਂ ਗੁਹਾਰ ਲਾਈ ਹੈ।

ਪਰਿਵਾਰ ਨੇ ਦੱਸਿਆ ਕਿ ਸਿਕੰਦਰ ਘਰ ਦੇ ਹਾਲਾਤਾਂ ਨੂੰ ਸੁਧਾਰਨ ਰਸ਼ੀਆ ਗਿਆ ਸੀ, ਉਥੇ ਜੇ-ਗਲੈਕ ਸਟੋਰ ਨਾਮਕ ਕੰਪਨੀ ਵਿਚ ਮਿਹਨਤ ਮਜਦੂਰੀ ਦਾ ਕੰਮ ਕਰਨ ਲੱਗ ਪਿਆ। ਇਸ ਦੌਰਾਨ ਸਿਕੰਦਰ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਵੱਲੋਂ ਕਰਜਾ ਚੁੱਕਦੇ ਹੋਏ ਮੋਟੀ ਰਕਮ ਦੀ ਖਰਚ ਕੀਤੀ ਗਈ। ਸਿਕੰਦਰ ਵੱਲੋਂ ਹਰ ਦੂਸਰੇ ਦਿਨ ਘਰ ਫੋਨ ਕਰਕੇ ਹਾਲ-ਚਾਲ ਪੁੱਛਿਆ ਤੇ ਦੱਸਿਆ ਜਾਂਦਾ ਸੀ ਪ੍ਰੰਤੂ ਬੀਤੇ ਅਪ੍ਰੈਲ ਮਹੀਨੇ ਵਿਚ ਉਸ ਦਾ ਕੋਈ ਵੀ ਫੋਨ ਨਾ ਆਉਣ ਕਰਕੇ ਉਹ ਪ੍ਰੇਸ਼ਾਨ ਸਨ। ਜਦੋਂ ਸਿਕੰਦਰ ਦੇ ਦੋਸਤ ਰਾਹੀਂ ਪਤਾ ਲਗਾਇਆ ਗਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਿਕੰਦਰ, ਰੂਸ ਦੀ ਪੁਲਿਸ ਦੀ ਹਿਰਾਸਤ ਵਿਚ ਹੈ।

ਪਰਿਵਾਰ ਨੇ ਦੱਸਿਆ ਕਿ ਸਿਕੰਦਰ ਸਿੰਘ ਜਦੋਂ ਕੰਮ 'ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਮੁੰਡੇ-ਕੁੜੀਆਂ ਦੇ ਇਕ ਲੋਕਲ ਗਰੁੱਪ ਵੱਲੋਂ ਉਸ ਪਾਸੋਂ ਰਸ਼ੀਅਨ ਕਰੰਸੀ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਸਬੰਧ ਵਿਚ ਜਦੋਂ ਸਿਕੰਦਰ ਵੱਲੋਂ ਨਜ਼ਦੀਕੀ ਮੈਟਰੋ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਗਿਆ ਤਾਂ ਪੁਲਿਸ ਵੱਲੋਂ ਉਸ ਨੂੰ ਹਿਰਾਸਤ 'ਚ ਲੈਂਦੇ ਹੋਏ ਕਿਹਾ ਗਿਆ ਕਿ ਤੇਰੇ ਖਿਲਾਫ ਛੇੜਛਾੜ ਕਰਨ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ ਪ੍ਰੰਤੂ ਸਿਕੰਦਰ ਨੂੰ ਰੂਸੀ ਭਾਸ਼ਾ ਨਾ ਆਉਣ ਕਰਕੇ ਉਹ ਪੁਲਿਸ ਨੂੰ ਆਪਣੀ ਪੂਰੀ ਗੱਲ ਸਮਝਾ ਨਹੀਂ ਪਾਇਆ, ਜਿਸ ਦੇ ਚੱਲਦਿਆਂ ਪੁਲਿਸ ਨੇ ਉਸ ਨੂੰ ਜੇਲ ਵਿਚ ਭੇਜ ਦਿੱਤਾ ਗਿਆ। 

ਪਰਿਵਾਰ ਨੇ ਕਿਹਾ ਕਿ ਸਿਕੰਦਰ ਅਪ੍ਰੈਲ ਮਹੀਨੇ ਤੋਂ ਜੇਲ ਵਿਚ ਬੰਦ ਹੈ, ਜਿਸ ਦੇ ਚੱਲਦਿਆਂ ਉਹ ਘਰ 'ਚ ਇਕੱਲੇ ਰਹਿ ਗਏ ਹਨ। ਉਨ੍ਹਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਇਲਾਵਾ ਮੁੱਖ-ਵੱਖ ਸਮਾਜਿਕ ਜਥੇਬੰਦੀਆਂ ਪਾਸੋਂ ਸਿਕੰਦਰ ਦੀ ਜਲਦ ਤੋਂ ਜਲਦ ਰਿਹਾਈ ਅਤੇ ਉਸਨੂੰ ਭਾਰਤ ਲਿਆਉਣ ਸਬੰਧੀ ਗੁਹਾਰ ਲਗਾਈ ਹੈ।

Related Post