ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ, ਭੂਪੇਸ਼ ਬਘੇਲ ਦੀ ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਹੋਈ ਛੁੱਟੀ
Sachin Pilot Punjab Incharge: ਕਾਂਗਰਸ ਨੇ ਪਾਰਟੀ ਸੰਗਠਨ ਵਿੱਚ ਵੱਡੇ ਪੱਧਰ ’ਤੇ ਬਦਲਾਅ ਕਰਦਿਆਂ ਕਈ ਸੂਬਿਆਂ ਲਈ ਨਵੇਂ AICC ਜਨਰਲ ਸਕੱਤਰ ਅਤੇ ਇੰਚਾਰਜ ਨਿਯੁਕਤ ਕੀਤੇ ਹਨ।
Sachin Pilot Punjab Incharge: ਕਾਂਗਰਸ ਹਾਈਕਮਾਨ ਨੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਭੁਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਲੈਣਗੇ। ਬਘੇਲ ਨੂੰ ਅਸਾਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਕਾਂਗਰਸ ਪ੍ਰਧਾਨ ਨੇ ਤੁਰੰਤ ਪ੍ਰਭਾਵ ਨਾਲ ਨਵੇਂ ਏਆਈਸੀਸੀ ਜਨਰਲ ਸਕੱਤਰ ਅਤੇ ਸੂਬਾ ਇੰਚਾਰਜ ਨਿਯੁਕਤ ਕੀਤੇ ਹਨ। ਭੁਪੇਸ਼ ਬਘੇਲ ਅਸਾਮ, ਰਣਦੀਪ ਸਿੰਘ ਸੁਰਜੇਵਾਲਾ ਗੁਜਰਾਤ ਅਤੇ ਕਰਨਾਟਕ, ਅਤੇ ਸਚਿਨ ਪਾਇਲਟ ਪੰਜਾਬ ਦੀ ਨਿਗਰਾਨੀ ਕਰਨਗੇ। ਸੁਖਦੇਵ ਭਗਤ, ਸਿਰੀਵੇਲਾ ਪ੍ਰਸਾਦ ਅਤੇ ਪੀ.ਵੀ. ਮੋਹਨ ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੀ ਦੇਖਭਾਲ ਕਰਨਗੇ।
ਪੰਜਾਬ ਕਾਂਗਰਸ ਵਿੱਚ ਕਲੇਸ਼ ਜਾਰੀ
ਪੰਜਾਬ ਕਾਂਗਰਸ ਦੇ ਕਲੇਸ਼ ਵਿਚਾਲੇ ਭੁਪੇਸ਼ ਬਘੇਲ ਪੰਜਾਬ ਕਾਂਗਰਸ ਇੰਚਾਰਜ ਦੀ ਭੂਮਿਕਾ ਨਿਭਾਉਂਦੇ ਹੋਏ ਕਈ ਵਾਰ ਪੰਜਾਬ ਦਾ ਦੌਰਾ ਕਰ ਚੁੱਕੇ ਹਨ ਪਰ ਹਰ ਵਾਰ ਕਾਂਗਰਸ ਦਾ ਕਲੇਸ਼ ਸੁਲਝਣ ਦੀ ਬਜਾਏ ਡੂੰਘਾ ਹੁੰਦਾ ਰਿਹਾ। ਇੱਕ ਪਾਸੇ ਸਾਬਕਾ ਸੀਐਮ ਚਰਨਜੀਤ ਚੰਨੀ ਦਾ ਧੜਾ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੜਾ ਲਗਾਤਾਰ ਭੁਪੇਸ਼ ਬਘੇਲ ਅਤੇ ਕਾਂਗਰਸ ਹਾਈਕਮਾਂਡ ਲਈ ਪੰਜਾਬ ਵਿੱਚ ਸਿਰਦਰਦਰ ਬਣਿਆ ਜਾਪਦਾ ਰਿਹਾ। ਭਾਵੇਂ ਆਪਣੇ ਪੰਜਾਬ ਦੌਰੇ ਦੌਰਾਨ ਭੁਪੇਸ਼ ਬਘੇਲ ਨੇ ਸਭ ਕੁੱਝ ਪੰਜਾਬ ਕਾਂਗਰਸ ਅੰਦਰ ਸਹੀ ਦੱਸਿਆ ਪਰ ਸੱਚਾਈ ਇਹੀ ਰਹੀ ਕਿ ਕਾਂਗਰਸ ਅੰਦਰ ਕਲੇਸ਼ ਹੋਰ ਡੂੰਘਾ ਹੁੰਦਾ ਗਿਆ ਅਤੇ ਹੁਣ ਵੱਡਾ ਫੈਸਲਾ ਸਚਿਨ ਪਾਇਲਟ ਦੀ ਐਂਟਰੀ ਨਾਲ ਹੋਇਆ ਹੈ।
ਕੌਣ ਹਨ ਸਚਿਨ ਪਾਇਲਟ
ਕੈਪਟਨ ਸਚਿਨ ਰਾਜੇਸ਼ ਪਾਇਲਟ ਦਾ ਜਨਮ 7 ਸਤੰਬਰ 1977 ਨੂੰ ਸਹਾਰਨਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ। ਉਹ ਸਾਬਕਾ ਕੇਂਦਰੀ ਮੰਤਰੀ ਸਵ. ਰਾਜੇਸ਼ ਪਾਇਲਟ ਅਤੇ ਰਮਾ ਪਾਇਲਟ ਦੇ ਪੁੱਤਰ ਹਨ। ਉਨ੍ਹਾਂ ਦੇ ਪਿਤਾ ਪਹਿਲਾਂ ਭਾਰਤੀ ਹਵਾਈ ਸੈਨਾ 'ਚ ਸਕੁਐਡਰਨ ਲੀਡਰ ਸਨ। ਸਚਿਨ ਪਾਇਲਟ ਨੇ ਏਅਰ ਫੋਰਸ ਬਾਲ ਭਾਰਤੀ ਸਕੂਲ ਦਿੱਲੀ, ਸੇਂਟ ਸਟੀਫਨ ਕਾਲਜ ਦਿੱਲੀ ਤੋਂ B.A., IMT ਗਾਜ਼ੀਆਬਾਦ ਤੋਂ ਮਾਰਕੀਟਿੰਗ 'ਚ ਡਿਪਲੋਮਾ ਅਤੇ ਪੈਨਸਿਲਵੇਨੀਆ ਯੂਨੀਵਰਸਿਟੀ ਦੇ Wharton ਸਕੂਲ ਤੋਂ MBA ਕੀਤੀ ਹੈ। ਉਨ੍ਹਾਂ ਨੇ BBC ਅਤੇ General Motors 'ਚ ਵੀ ਕੰਮ ਕੀਤਾ ਹੈ।
Congress leader Sachin Pilot has been appointed as the in-charge of Punjab Congress, while Bhupesh Baghel has been appointed as the in-charge of Assam Congress.
— ANI (@ANI) September 5, 2026
Randeep Surjewala has been given additional charge of Gujarat Congress, while Sukhdeo Bhagat has been appointed as the… pic.twitter.com/dfHS5qVCSb
ਉਹ 2018 ਤੋਂ ਟੋਂਕ ਤੋਂ ਰਾਜਸਥਾਨ ਵਿਧਾਨ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾ ਰਿਹੇ ਹਨ। ਸਭ ਤੋਂ ਪਹਿਲਾਂ ਮਨਮੋਹਨ ਸਿੰਘ ਦੇ ਅਧੀਨ ਭਾਰਤ ਸਰਕਾਰ ਵਿੱਚ ਕਾਰਪੋਰੇਟ ਮਾਮਲਿਆਂ ਅਤੇ ਸੰਚਾਰ ਅਤੇ ਆਈਟੀ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸੇਵਾ ਨਿਭਾਈ ਇਸ ਤੋਂ ਇਲਾਵਾ ਅਸ਼ੋਕ ਗਹਿਲੋਤ ਦੇ ਅਧੀਨ 2018 ਤੋਂ 2020 ਤੱਕ ਰਾਜਸਥਾਨ ਦੇ ਉਪ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਪਾਇਲਟ 26 ਸਾਲ ਦੀ ਉਮਰ ਵਿੱਚ ਸੰਸਦ ਮੈਂਬਰ ਬਣਨ ਵਾਲੇ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਨਾਗਰਿਕ ਬਣੇ।