ਸਨੌਰੀ ਬੱਸ ਅੱਡੇ 'ਤੇ ਸਥਿਤ ਦਫ਼ਤਰ 'ਚ ਸਖ਼ਸ਼ ਨੇ ਕੀਤੀ ਖ਼ੁਦਕੁਸ਼ੀ, ਜੈਇੰਦਰ ਕੌਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪਟਿਆਲਾ ਦੇ ਸਨੌਰੀ ਅੱਡੇ ਵਿਖੇ ਇਕ ਵਿਅਕਤੀ ਨੇ ਦਫ਼ਤਰ ਵਿਚ ਖੁਦ ਨੂੰ ਅੱਗ ਲਗਾ ਲਈ। ਇਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ।

By  Ravinder Singh December 28th 2022 01:52 PM -- Updated: December 28th 2022 05:46 PM

ਪਟਿਆਲਾ : ਅੱਜ ਪਟਿਆਲਾ 'ਚ ਸਨੌਰੀ ਅੱਡੇ ਵਿਖੇ ਇਕ ਵਿਅਕਤੀ ਨੇ ਆਪਣੇ ਦਫ਼ਤਰ ਵਿਚ ਖ਼ੁਦ ਨੂੰ ਬੰਦ ਕਰਕੇ ਅੱਗ ਲਾ ਕੇ ਆਤਮਦਾਹ ਕਰ ਲਿਆ। ਖੁਦਕਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਗੁਰਮੁਖ ਸਿੰਘ ਧਾਲੀਵਾਲ ਵਜੋਂ ਹੋਈ ਹੈ।



ਦੱਸਿਆ ਜਾ ਰਿਹਾ ਹੈ ਕਿ ਸਨੌਰੀ ਅੱਡਾ ਸਥਿਤ ਉਸ ਨੇ ਆਪਣੇ ਦਫ਼ਤਰ ਵਿਚ ਦਰਵਾਜ਼ਾ ਬੰਦ ਕਰਕੇ ਖੁਦ ਨੂੰ ਅੱਗ ਲਗਾ ਲਈ ਤੇ ਪੂਰੀ ਤਰ੍ਹਾਂ ਝੁਲਸ ਗਿਆ। ਦਫ਼ਤਰ ਨੁਮਾ ਦੁਕਾਨ ਵਿੱਚੋਂ ਧੂੰਆ ਨਿਕਲਦਾ ਦੇਖ ਆਸ ਪਾਸ ਦੇ ਦੁਕਾਨਦਾਰਾਂ ਨੇ ਸ਼ੀਸ਼ੇ ਦਾ ਦਰਵਾਜ਼ਾ ਤੋੜ ਕੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਈ ਤੇ ਗੁਰਮੁਖ ਨੂੰ ਇਕ ਕਾਰ ਰਾਹੀਂ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਚਾਈਨਾ ਡੋਰ ਦੀ ਵਿਕਰੀ ਖਿਲਾਫ ਕਾਰਵਾਈ, ਪੁਲਿਸ ਨੇ 207 ਚੀਨੀ ਡੋਰ ਦੇ ਗੱਟੂ ਕੀਤੇ ਬਰਾਮਦ

ਜ਼ਿਕਰਯੋਗ ਹੈ ਕਿ ਗੁਰਮੁੱਖ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਉਤੇ ਦੜਾ ਸੱਟਾ ਦਾ ਪਰਚਾ ਵੀ ਦਰਜ ਹੈ। ਸੂਤਰਾਂ ਮੁਤਾਬਕ ਖੁਦਕਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੀ ਮੌਤ ਲਈ ਕੁਝ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਮੌਕੇ ਬੀਬਾ ਜੈ ਇੰਦਰ ਕੌਰ ਹਸਪਤਾਲ ਪੁੱਜੇ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਇਸ ਤੋਂ ਇਲਾਵਾ ਪੁਲਿਸ ਨੇ ਦਾਅਵਾ ਹੈ ਕਿ ਗੁਰਮੁਖ ਸਿੰਘ ਇਕ ਹਿਸਟਰੀ ਸ਼ੀਟਰ ਸੀ ਤੇ ਉਸ ਖ਼ਿਲਾਫ਼ ਇਕ ਲਿਸਟ ਵੀ ਜਾਰੀ ਕੀਤੀ ਗਈ ਹੈ।

ਰਿਪੋਰਟ-ਗਗਨਦੀਪ ਆਹੂਜਾ

Related Post