Samana : ਸਮਾਣਾ ਦੀਆਂ ਜੁੜਵਾਂ ਭੈਣਾਂ ਨੇ ਰੌਸ਼ਨ ਕੀਤਾ ਮਾਪਿਆਂ ਦਾ ਨਾਂਅ, ਸਕੇਟਿੰਗ ਚ ਅੰਤਰਰਾਸ਼ਟਰੀ ਪੱਧਰ ਤੇ ਜਿੱਤਿਆ ਚਾਂਦੀ ਤਗਮਾ

Silver Medal in Skating : ਗਿਆਰਵੀਂ ਜਮਾਤ ਵਿੱਚ ਪੜ੍ਹ ਰਹੀਆਂ ਜੁੜਵਾਂ ਭੈਣਾਂ ਬੈਸਨਵੀ ਸਿੰਘਲਾ ਅਤੇ ਆਰੀਆ ਸਿੰਘਲਾ ਨੇ ਇੰਟਰਨੈਸ਼ਨਲ ਲੈਵਲ 'ਤੇ ਕੋਰੀਆ ਵਿੱਚ ਹੋਈ ਮੁਕਾਬਲੇਬਾਜ਼ੀ ਦੌਰਾਨ ਸਿਲਵਰ ਮੈਡਲ ਜਿੱਤਿਆ।

By  KRISHAN KUMAR SHARMA February 11th 2026 03:38 PM

Samama Sister Silver Medal in Skating : ਸਮਾਣਾ ਦੀਆਂ ਦੋ ਹੋਣਹਾਰ ਬੇਟੀਆਂ ਨੇ ਸਕੇਟਿੰਗ ਹੋਕੀ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਕੇ ਸ਼ਹਿਰ ਨੂੰ ਮਾਣ ਮਹਿਸੂਸ ਕਰਵਾਇਆ ਹੈ। ਗਿਆਰਵੀਂ ਜਮਾਤ ਵਿੱਚ ਪੜ੍ਹ ਰਹੀਆਂ ਜੁੜਵਾਂ ਭੈਣਾਂ ਬੈਸਨਵੀ ਸਿੰਘਲਾ ਅਤੇ ਆਰੀਆ ਸਿੰਘਲਾ ਨੇ ਇੰਟਰਨੈਸ਼ਨਲ ਲੈਵਲ 'ਤੇ ਕੋਰੀਆ ਵਿੱਚ ਹੋਈ ਮੁਕਾਬਲੇਬਾਜ਼ੀ ਦੌਰਾਨ ਸਿਲਵਰ ਮੈਡਲ ਜਿੱਤਿਆ। ਇਸ ਤੋਂ ਇਲਾਵਾ ਵਿਸਾਖਾਪਟਨਮ ਵਿੱਚ ਹੋਈ ਨੈਸ਼ਨਲ ਪ੍ਰਤੀਯੋਗਿਤਾ ਵਿੱਚ ਗੋਲਡ ਮੈਡਲ ਹਾਸਲ ਕਰਕੇ ਸਮਾਣਾ ਦਾ ਨਾਮ ਚਮਕਾਇਆ।

ਦੋਨੋਂ ਭੈਣਾਂ ਪੜ੍ਹਾਈ ਅਤੇ ਖੇਡ ਦੋਵੇਂ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਰੋਜ਼ਾਨਾ ਲਗਭਗ 200 ਕਿਲੋਮੀਟਰ ਦਾ ਸਫਰ ਕਰਕੇ ਪਹਿਲਾਂ ਸਕੂਲ ਜਾਂਦੀਆਂ ਹਨ ਅਤੇ ਫਿਰ ਸੰਗਰੂਰ ਵਿੱਚ ਪ੍ਰੈਕਟਿਸ ਲਈ ਪਹੁੰਚਦੀਆਂ ਹਨ। ਕੜੀ ਮੇਹਨਤ, ਲਗਨ ਅਤੇ ਮਾਤਾ-ਪਿਤਾ ਦੇ ਸਹਿਯੋਗ ਨਾਲ ਇਹ ਬੇਟੀਆਂ ਅੱਜ ਇੰਟਰਨੈਸ਼ਨਲ ਮੰਚ ‘ਤੇ ਤਿਰੰਗਾ ਲਹਿਰਾ ਰਹੀਆਂ ਹਨ।

ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਧੀਆਂ ਪੈਦਾ ਹੋਈਆਂ ਤਾਂ ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਪਰ ਅੱਜ ਇਹੀ ਧੀਆਂ ਪਰਿਵਾਰ ਅਤੇ ਸ਼ਹਿਰ ਦਾ ਮਾਣ ਬਣ ਚੁੱਕੀਆਂ ਹਨ। ਦੋਨੋਂ ਦਾ ਟੀਚਾ ਅਗਲੇ ਸਾਲ ਹੋਣ ਵਾਲੀ ਇੰਟਰਨੈਸ਼ਨਲ ਸਕੇਟਿੰਗ ਹੋਕੀ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣਾ ਹੈ।ਜਦੋਂ ਇਹ ਬੇਟੀਆਂ ਮੈਦਾਨ ਵਿੱਚ ਉਤਰਦੀਆਂ ਹਨ ਤਾਂ ਹਰ ਕਿਸੇ ਦੀ ਨਿਗਾਹ ਉਹਨਾਂ ‘ਤੇ ਟਿਕ ਜਾਂਦੀ ਹੈ ਅਤੇ ਜਦੋਂ ਸਨਮਾਨ ਮਿਲਦਾ ਹੈ ਤਾਂ ਉਹਨਾਂ ਦੇ ਚਿਹਰਿਆਂ ਦੀ ਖੁਸ਼ੀ ਸਾਫ ਨਜ਼ਰ ਆਉਂਦੀ ਹੈ।ਸਮਾਣਾ ਦੀਆਂ ਦੋ ਜੁੜਵਾਂ ਭੈਣਾਂ ਨੇ ਸਕੇਟਿੰਗ ਹੋਕੀ ਵਿੱਚ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਕੋਰੀਆ ਵਿੱਚ ਸਿਲਵਰ ਅਤੇ ਵਿਸਾਖਾਪਟਨਮ ਵਿੱਚ ਗੋਲਡ ਮੈਡਲ ਜਿੱਤ ਕੇ ਇਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਧੀਆਂ ਕਿਸੇ ਤੋਂ ਘੱਟ ਨਹੀਂ। ਵੇਖੋ ਪਰਸੋਤਮ ਕੋਸ਼ਕ ਦੀ ਇਹ ਖਾਸ ਰਿਪੋਰਟ।

ਵਾਈਟ (Byte) – ਬੈਸਨਵੀ ਸਿੰਘਲਾ:“ਅਸੀਂ ਹਰ ਰੋਜ਼ ਕੜੀ ਪ੍ਰੈਕਟਿਸ ਕਰਦੇ ਹਾਂ। ਕੋਰੀਆ ਵਿੱਚ ਸਿਲਵਰ ਜਿੱਤਣ ਤੋਂ ਬਾਅਦ ਸਾਡਾ ਟੀਚਾ ਹੁਣ ਗੋਲਡ ਮੈਡਲ ਲਿਆਉਣਾ ਹੈ। ਅਸੀਂ ਆਪਣੇ ਦੇਸ਼ ਲਈ ਖੇਡਦੇ ਰਹਾਂਗੇ।”

ਵਾਈਟ – ਆਰੀਆ ਸਿੰਘਲਾ:“ਸਾਨੂੰ ਮਾਪਿਆਂ ਅਤੇ ਕੋਚ ਦਾ ਪੂਰਾ ਸਹਿਯੋਗ ਮਿਲਦਾ ਹੈ। ਅਗਲੇ ਸਾਲ ਇੰਟਰਨੈਸ਼ਨਲ ਲੈਵਲ ‘ਤੇ ਗੋਲਡ ਜਿੱਤਣਾ ਸਾਡਾ ਸੁਪਨਾ ਹੈ।”

ਵਾਈਟ – ਰਸਨਾ ਸਿੰਘਲਾ (ਮਾਤਾ):“ਮੇਰੀਆਂ ਬੇਟੀਆਂ ਰੋਜ਼ 200 ਕਿਲੋਮੀਟਰ ਦਾ ਸਫਰ ਕਰਦੀਆਂ ਹਨ। ਮੈਨੂੰ ਮਾਣ ਹੈ ਕਿ ਉਹਨਾਂ ਨੇ ਪਰਿਵਾਰ ਅਤੇ ਸਮਾਣਾ ਦਾ ਨਾਮ ਦੁਨੀਆ ਵਿੱਚ ਰੋਸ਼ਨ ਕੀਤਾ ਹੈ।”

ਸਮਾਣਾ ਦੀਆਂ ਇਹ ਬੇਟੀਆਂ ਅੱਜ ਹਰ ਪਰਿਵਾਰ ਲਈ ਪ੍ਰੇਰਣਾ ਬਣ ਚੁੱਕੀਆਂ ਹਨ। ਜੇ ਹੌਸਲਾ ਅਤੇ ਮੇਹਨਤ ਹੋਵੇ ਤਾਂ ਮੰਜ਼ਿਲ ਦੂਰ ਨਹੀਂ ਹੁੰਦੀ।

ਰਿਪੋਰਟਰ: ਪਰਸੋਤਮ ਕੋਸ਼ਕ ਸਮਾਣਾ

Related Post