Sangrur News : ਸੰਗਰੂਰ ਹਸਪਤਾਲ ਚੋਂ ਨਵਜੰਮੇ ਬੱਚੇ ਚੋਰੀ ਕਰਨ ਵਾਲੀ ਔਰਤ ਪੁਲਿਸ ਨੇ ਕੀਤੀ ਕਾਬੂ ,ਹਸਪਤਾਲ ਵਿੱਚ ਨਰਸ ਬਣ ਕੇ ਨਵਜੰਮੇ ਬੱਚੇ ਕਰਦੀ ਸੀ ਚੋਰੀ

Sangrur News : ਸੁਰੱਖਿਆ ਨੂੰ ਲੈ ਕੇ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਉੱਪਰ ਦੁਬਾਰਾ ਫਿਰ ਵੱਡੇ ਸਵਾਲ ਉੱਠੇ ਹਨ ਕਿਉਂਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚੋਂ ਨਵਜੰਮੇ ਬੱਚਿਆਂ ਨੂੰ ਚੋਰੀ ਕਰਣ ਵਾਲੀ ਇੱਕ ਔਰਤ ਨੂੰ ਮਰੀਜ਼ਾਂ ਦੀ ਸੁੱਝਬੁੱਝ ਨਾਲ ਕਾਬੂ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਛਾਜਲੀ ਨਜ਼ਦੀਕ ਪਿੰਡ ਤਰੰਜੀ ਖੇੜਾ ਦਾ ਹਰਪਾਲ ਸਿੰਘ ਆਪਣੀ ਪਤਨੀ ਨੂੰ ਗਰਭਪਤੀ ਅਵਸਥਾ ਵਿੱਚ ਸੰਗਰੂਰ ਹਸਪਤਾਲ ਲੈ ਕੇ ਆਇਆ ਅਤੇ ਹਸਪਤਾਲ ਵਿੱਚ ਉਸਦੇ ਕੋਲੇ ਬੇਟੀ ਪੈਦਾ ਹੋਈ ਅਤੇ ਬੀਤੇ ਕੱਲ ਲੁਧਿਆਣੇ ਦੀ ਰਹਿਣ ਵਾਲੀ ਔਰਤ ਸੁਮਿਤੀ ਜੋ ਕਿ ਆਪਣੇ ਆਪ ਨੂੰ ਨਰਸ ਦੱਸ ਰਹੀ ਸੀ

By  Shanker Badra May 26th 2025 02:26 PM -- Updated: May 26th 2025 03:31 PM

Sangrur News : ਸੁਰੱਖਿਆ ਨੂੰ ਲੈ ਕੇ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਉੱਪਰ ਦੁਬਾਰਾ ਫਿਰ ਵੱਡੇ ਸਵਾਲ ਉੱਠੇ ਹਨ ਕਿਉਂਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚੋਂ ਨਵਜੰਮੇ ਬੱਚਿਆਂ ਨੂੰ ਚੋਰੀ ਕਰਣ ਵਾਲੀ ਇੱਕ ਔਰਤ ਨੂੰ ਮਰੀਜ਼ਾਂ ਦੀ ਸੁੱਝਬੁੱਝ ਨਾਲ ਕਾਬੂ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਛਾਜਲੀ ਨਜ਼ਦੀਕ ਪਿੰਡ ਤਰੰਜੀ ਖੇੜਾ ਦਾ ਹਰਪਾਲ ਸਿੰਘ ਆਪਣੀ ਪਤਨੀ ਨੂੰ ਗਰਭਪਤੀ ਅਵਸਥਾ ਵਿੱਚ ਸੰਗਰੂਰ ਹਸਪਤਾਲ ਲੈ ਕੇ ਆਇਆ ਅਤੇ ਹਸਪਤਾਲ ਵਿੱਚ ਉਸਦੇ ਕੋਲੇ ਬੇਟੀ ਪੈਦਾ ਹੋਈ ਅਤੇ ਬੀਤੇ ਕੱਲ ਲੁਧਿਆਣੇ ਦੀ ਰਹਿਣ ਵਾਲੀ ਔਰਤ ਸੁਮਿਤੀ ਜੋ ਕਿ ਆਪਣੇ ਆਪ ਨੂੰ ਨਰਸ ਦੱਸ ਰਹੀ ਸੀ। 

ਇਹਨਾਂ ਦੀ ਨਵਜੰਮੀ ਬੱਚੀ ਦਾ ਚੈੱਕਅੱਪ ਕਰਨ ਬਹਾਨੇ ਉਸ ਬੱਚੀ ਨੂੰ ਲੈ ਕੇ ਚਲੀ ਗਈ। ਸ਼ੱਕ ਦੇ ਆਧਾਰ ਉੱਪਰ ਜਦੋਂ ਬੱਚੀ ਦਾ ਪਿਤਾ ਹਰਪਾਲ ਸਿੰਘ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਔਰਤ ਨੇ ਦੂਸਰੀ ਵਾਰਡ ਦੇ ਵਿੱਚੋਂ ਵੀ ਇੱਕ ਬੱਚਾ ਆਪਣੀ ਗੋਦੀ ਵਿੱਚ ਹੋਰ ਚੁੱਕਿਆ ਹੋਇਆ ਸੀ ਅਤੇ ਫਿਰ ਲੋਕਾਂ ਨੂੰ ਇਕੱਠੇ ਕਰਕੇ ਅਤੇ ਡਾਕਟਰਾਂ ਨੂੰ ਬੁਲਾ ਉਸ ਔਰਤ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ

ਹਰਪਾਲ ਸਿੰਘ ਅਤੇ ਹੋਰ ਮਰੀਜ਼ਾਂ ਨੇ ਹਸਪਤਾਲ ਦੇ ਉੱਪਰ ਵੀ ਸਵਾਲ ਉਠਾਏ। ਉਹਨਾਂ ਨੇ ਕਿਹਾ ਕਿ ਇੱਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ। ਕੋਈ ਵੀ ਇੱਥੇ ਆ ਕੇ ਆਪਣੇ ਆਪ ਨੂੰ ਨਰਸ ਆਖ ਕੇ ਲੋਕਾਂ ਦੇ ਬੱਚੇ ਚੱਕ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਪੂਰੇ ਹੋਣੇ ਚਾਹੀਦੇ ਹਨ।

ਇਸ ਘਟਨਾ ਬਾਰੇ ਜਦੋਂ ਸੰਗਰੂਰ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵਿਨੋਦ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਕੱਲ ਸ਼ਾਮ ਦੁਪਹਿਰ ਜਾਣਕਾਰੀ ਮਿਲੀ ਸੀ ਅਤੇ ਮੇਰੀ ਮੈਡੀਕਲ ਟੀਮ ਦੇ ਵੱਲੋਂ ਮੈਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇੱਕ ਔਰਤ ਆਪਣੇ ਆਪ ਨੂੰ ਨਰਸ ਆਖ ਕੇ ਲੋਕਾਂ ਦੇ ਬੱਚੇ ਚੋਰੀ ਕਰ ਰਹੀ ਹੈ। ਲੋਕਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਜਿਸ ਆਧਾਰ 'ਤੇ ਅਸੀਂ ਉਸ ਔਰਤ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।


Related Post