Spa Center Raid : ਸਪਾ ਸੈਂਟਰ ਦੀ ਆੜ ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਸੰਗਰੂਰ ਪੁਲਿਸ ਨੇ ਮੈਨੇਜਰ ਕੀਤਾ ਗ੍ਰਿਫ਼ਤਾਰ

Spa Center Raid : ਪੁਲਿਸ ਨੇ ਉੱਥੇ ਹੀ ਮੈਨੇਜਰ, ਜੋ ਸਪਾ ਸੈਂਟਰ ਨੂੰ ਸੰਭਾਲ ਰਿਹਾ ਸੀ, ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਸਪਾ ਸੈਂਟਰ ਵਿੱਚ ਮਾਲਿਸ਼ ਦੇ ਨਾਮ 'ਤੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ।

By  KRISHAN KUMAR SHARMA June 11th 2025 07:57 PM -- Updated: June 11th 2025 08:00 PM

Sangrur Spa Center Raid : ਸੰਗਰੂਰ ਪੁਲਿਸ ਨੇ ਸ਼ਹਿਰ ਦੇ ਵਿੱਚ ਵੀ ਇੱਕ ਸਪਾ ਸੈਂਟਰ 'ਤੇ ਰੇਡ ਮਾਰੀ ਹੈ, ਜਿਸ ਦੇ ਵਿੱਚ ਦੇ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ। ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਇੰਸਪੈਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਗੁਪਤ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਇਸ ਪਾਸ ਸੈਂਟਰ ਦੇ ਨਾਮ 'ਤੇ ਉੱਥੇ ਔਰਤਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ, ਜਿਸ ਦੇ ਤਹਿਤ ਟਰੈਪ ਲਗਾਉਣ ਤੋਂ ਬਾਅਦ ਉਹਨਾਂ ਨੇ ਸਪਾ ਸੈਂਟਰ 'ਤੇ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਉਹਨਾਂ ਨੂੰ ਉਥੋਂ ਦੇ ਵਪਾਰ ਦੇ ਧੰਦੇ ਵਿੱਚ ਪਈਆਂ ਔਰਤਾਂ ਨੂੰ ਟਰੇਸ ਕੀਤਾ।

ਪੁਲਿਸ ਨੇ ਉੱਥੇ ਹੀ ਮੈਨੇਜਰ, ਜੋ ਸਪਾ ਸੈਂਟਰ ਨੂੰ ਸੰਭਾਲ ਰਿਹਾ ਸੀ, ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਸਪਾ ਸੈਂਟਰ ਵਿੱਚ ਮਾਲਿਸ਼ ਦੇ ਨਾਮ 'ਤੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ।

ਉਨ੍ਹਾਂ ਦੱਸਿਆ ਕਿ ਸਪਾ ਸੈਂਟਰ ਦਾ ਮਾਲਿਕ ਪਾਨੀਪਤ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਗ੍ਰਿਫਤਾਰੀ ਬਾਕੀ ਹੈ। ਉਸ ਦੇ ਲਈ ਪੁਲਿਸ ਪੁਖਤਾ ਕਦਮ ਚੁੱਕ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਜਿਸ ਤਰ੍ਹਾਂ ਇਸ ਪਾਰ ਸੈਂਟਰ ਦੇ ਵਿੱਚ ਧੰਦਾ ਚਲਾਇਆ ਜਾ ਰਿਹਾ ਸੀ, ਉਸ ਨੂੰ ਦੇਖਦੇ ਹੋਏ ਉਥੋਂ ਜੋ ਔਰਤਾਂ ਮਿਲੀਆਂ ਹਨ, ਉਨ੍ਹਾਂ ਤੋਂ ਉਹ ਪੁੱਛਗਿੱਛ ਕਰ ਰਹੇ ਹਨ ਕਿ ਕਿਸ ਤਰ੍ਹਾਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਜਾਂ ਫਿਰ ਪੈਸੇ ਲਈ ਉਹ ਇਹ ਕੰਮ ਕਰਦੀਆਂ ਸਨ।

Related Post