Sangrur News : CM ਭਗਵੰਤ ਮਾਨ ਦੀ ਲਹਿਰਾਗਾਗਾ ਆਮਦ ਮੌਕੇ ਪੁਲਿਸ ਨੇ ਬੀਬੀ ਭੱਠਲ ਦੇ ਬੇਟੇ ਰਾਹੁਲਇੰਦਰ ਸਿੱਧੂ ਤੇ ਕਈ ਕਾਂਗਰਸੀ ਵਰਕਰਾਂ ਨੂੰ ਕੀਤਾ ਡਿਟੇਨ
Sangrur News : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਹਿਰਾਗਾਗਾ ਦੀਆਂ ਵੱਖ -ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ 101 ਲੋੜਵੰਦ ਲੜਕੀਆਂ ਦੇ ਰੱਖੇ ਗਏ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ, ਤਹਿਸੀਲ ਕੰਪਲੈਕਸ ਅਤੇ ਬਿਜਲੀ ਦਫ਼ਤਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਲਈ ਲਹਿਰਾਗਾਗਾ ਵਿਖੇ ਪਹੁੰਚੇ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਲਹਿਰਾਗਾਗਾ ਆਮਦ ਮੌਕੇ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਦੇ ਬੇਟੇ ਰਾਹੁਲਇੰਦਰ ਸਿੱਧੂ ਤੇ ਪੋਤਰੇ ਸਰਤਾਜ ਸਿੱਧੂ ਨੂੰ ਡਿਟੇਨ ਕੀਤਾ
Sangrur News : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਹਿਰਾਗਾਗਾ ਦੀਆਂ ਵੱਖ -ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ 101 ਲੋੜਵੰਦ ਲੜਕੀਆਂ ਦੇ ਰੱਖੇ ਗਏ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ, ਤਹਿਸੀਲ ਕੰਪਲੈਕਸ ਅਤੇ ਬਿਜਲੀ ਦਫ਼ਤਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਲਈ ਲਹਿਰਾਗਾਗਾ ਵਿਖੇ ਪਹੁੰਚੇ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਲਹਿਰਾਗਾਗਾ ਆਮਦ ਮੌਕੇ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਦੇ ਬੇਟੇ ਰਾਹੁਲਇੰਦਰ ਸਿੱਧੂ ਤੇ ਪੋਤਰੇ ਸਰਤਾਜ ਸਿੱਧੂ ਨੂੰ ਡਿਟੇਨ ਕੀਤਾ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਬੀਬੀ ਭੱਠਲ ਦੀ ਕੋਠੀ 'ਚ ਸੈਂਕੜੇ ਕਾਂਗਰਸੀ ਆਗੂ ਤੇ ਵਰਕਰ ਇਕੱਠੇ ਹੋਏ ਸੀ। ਪੁਲਿਸ ਨੇ ਕੋਠੀ ਦੇ ਮੇਨ ਗੇਟ ਨੂੰ ਤਾਲਾ ਜੜ੍ਹ ਦਿੱਤਾ ਹੈ। ਜਦੋਂ ਕਾਂਗਰਸੀ ਕਿਸੇ ਤਰ੍ਹਾਂ ਕੋਠੀ ਤੋਂ ਬਾਹਰ ਨਿਕਲੇ ਤਾਂ ਪੁਲਿਸ ਨੇ ਰਾਹੁਲਇੰਦਰ ਸਿੱਧੂ ਸਮੇਤ ਕਈ ਕਾਂਗਰਸੀ ਆਗੂਆਂ ਨੂੰ ਡਿਟੇਨ ਕਰ ਲਿਆ ਹੈ।
ਮੁੱਖ ਮੰਤਰੀ ਦੀ ਆਮਦ ਮੌਕੇ ਬੀਬੀ ਭੱਠਲ ਦੇ ਸਪੁੱਤਰ ਕਿਸਾਨ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਰਾਹੁਲਇੰਦਰ ਸਿੱਧੂ ਵੱਲੋਂ ਸੱਤ ਮੰਗਾਂ 'ਤੇ ਅਧਾਰਤ ਇੱਕ ਮੰਗ ਪੱਤਰ ਤਿਆਰ ਕੀਤਾ ਗਿਆ ਸੀ। ਜਿਸ ਵਿੱਚ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਨਾਮ 'ਤੇ ਪਿੰਡ ਦੇਹਲਾ ਸੀਹਾਂ ਵਿਖੇ ਮੈਰਜ ਪੈਲਸ ਵਿੱਚ ਚੱਲ ਰਹੇ ਨੇਬਰ ਹੁੱਡ ਕੈਂਪਸ ਲਈ ਬਿਲਡਿੰਗ ਦੀ ਉਸਾਰੀ ਕਰਨ ,ਪਿਛਲੇ ਸਮੇਂ ਤੋਂ ਬੰਦ ਪਏ ਬਾਬਾ ਹੀਰਾ ਸਿੰਘ ਭੱਠਲ ਕਾਲਜ ਵਿੱਚ ਮੈਡੀਕਲ ਕਾਲਜ ਜਾਂ ਲਾਅ ਯੂਨੀਵਰਸਿਟੀ ਚਲਾਉਣ ਦੀ ਮੰਗ ਕੀਤੀ ਗਈ ਹੈ।
ਇਸ ਤੋਂ ਇਲਾਵਾ ਹਲਕੇ ਦੇ ਸ਼ਹਿਰ ਲਹਿਰਾ, ਮੂਣਕ, ਖਨੌਰੀ ਵਿਖੇ ਲੋੜੀਦੇ ਡਾਕਟਰਾਂ ਦੀ ਤਾਇਨਾਤੀ ਤੇ ਮਸ਼ੀਨਰੀ ਉਪਲਬਧ ਕਰਵਾਉਣ ,ਹਲਕੇ ਦੇ ਪਿੰਡ ਭੂਲਣ ਵਿਖੇ ਪੀਣ ਦੇ ਪਾਣੀ ਦਾ ਪ੍ਰਬੰਧ ਕਰਨ ਲਈ ਭਾਖੜਾ ਨਹਿਰ ਵਿੱਚੋਂ ਮੋਗਾ ਲਗਾ ਕੇ ਵਾਟਰ ਵਰਕਸ ਲਗਾਉਣ ਦੀ ਮੰਗ ,ਲਹਿਰਾ ਗਾਗਾ ਤੇ ਜੰਪਲ ਸ਼ਹੀਦ ਕੋਬਰਾ ਕਮਾਂਡੋ ਬਰਿੰਦਰ ਸਿੰਘ ਦੀ ਯਾਦ ਵਿੱਚ ਲਹਿਰਾ ਸ਼ਹਿਰ ਦੇ ਐਂਟਰੀ ਪੁਆਇੰਟ 'ਤੇ ਬੁੱਤ ਲਗਾਉਣ ਦੀ ਮੰਗ ਕੀਤੀ ਗਈ।
ਹਲਕੇ ਦੇ ਪਿੰਡ ਮਕੌਰੜ ਸਾਹਿਬ ਤੋਂ ਕੜੈਲ ਤੱਕ ਘੱਗਰ ਨੂੰ ਚੌੜਾ ਕਰਨ ਤੇ ਘੱਗਰ ਅੰਦਰ ਲਗਾਏ ਜਾ ਰਹੇ ਦਰਖਤਾਂ ਦੀ ਮੁਹਿੰਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਹਲਕਾ ਲਹਿਰਾ ਅੰਦਰ ਡਰੇਨਾਂ ਦੀ ਸਫਾਈ ਦੇ ਨਾਂ 'ਤੇ ਹੋਏ ਵੱਡੇ ਘਪਲੇ ਦੀ ਡੁੰਘਾਈ ਨਾਲ ਜਾਂਚ ਕਰਨ , ਡਰੇਨਾਂ ਦੀ ਸਫਾਈ ਨਾ ਹੋਣ ਕਰਕੇ ਓਵਰਫਲੋ ਹੋਣ ਨਾਲ ਮਰੀਆਂ ਫਸਲਾਂ ਦਾ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ।