Sangrur : ਲੌਂਗੋਵਾਲ ਚ ਪੁਲਿਸ ਨੇ ਦੇਰ ਰਾਤ ਚੁੱਕੇ ਧਰਨਾਕਾਰੀ ਕਿਸਾਨ, ਬਜ਼ੁਰਗਾਂ ਨਾਲ ਖਿੱਚ-ਧੂਹ, ਪੱਗਾਂ ਲੱਥੀਆਂ

Sangrur : ਪੁਲਿਸ ਨੇ ਕਾਰਵਾਈ ਕਰਦੇ ਹੋਏ ਲੌਂਗੋਵਾਲ 'ਚ ਡਰੇਨ ਦੇ ਪੁਲ 'ਤੇ ਕਿਸਾਨਾਂ ਵੱਲੋਂ ਧਰਨੇ ਨੂੰ ਖਤਮ ਕਰ ਦਿੱਤਾ ਹੈ। ਧਰਨਾਕਾਰੀ ਕਿਸਾਨਾਂ ਨੂੰ ਪੁਲਿਸ ਨੇ ਅੱਧੀ ਰਾਤ ਜ਼ਬਰੀ ਚੁੱਕ ਲਿਆ ਅਤੇ ਬੱਸਾਂ 'ਚ ਲੱਦ ਕੇ ਕਿਸੇ ਹੋਰ ਥਾਂ ਲੈ ਗਏ।

By  KRISHAN KUMAR SHARMA January 19th 2026 08:18 AM -- Updated: January 19th 2026 10:16 AM

Sangrur : ਸੰਗਰੂਰ ਵਿੱਚ ਦੇਰ ਰਾਤ ਪੰਜਾਬ ਪੁਲਿਸ ਵੱਲੋਂ ਧਰਨਾਕਾਰੀ ਕਿਸਾਨਾਂ ਖਿਲਾਫ਼ ਐਕਸ਼ਨ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਲੌਂਗੋਵਾਲ 'ਚ ਡਰੇਨ ਦੇ ਪੁਲ 'ਤੇ ਕਿਸਾਨਾਂ ਵੱਲੋਂ ਧਰਨੇ ਨੂੰ ਖਤਮ ਕਰ ਦਿੱਤਾ ਹੈ। ਧਰਨਾਕਾਰੀ ਕਿਸਾਨਾਂ ਨੂੰ ਪੁਲਿਸ ਨੇ ਅੱਧੀ ਰਾਤ ਜ਼ਬਰੀ ਚੁੱਕ ਲਿਆ ਅਤੇ ਬੱਸਾਂ 'ਚ ਲੱਦ ਕੇ ਕਿਸੇ ਹੋਰ ਥਾਂ ਲੈ ਗਏ।

ਜਾਣਕਾਰੀ ਅਨੁਸਾਰ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅਗਵਾਈ ਹੇਠ ਇਹ ਧਰਨਾ ਬੀਤੇ ਦਿਨ ਮਜੀਠਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੈਲੀ 'ਚ ਵਿਰੋਧ ਪ੍ਰਗਟਾਉਣ ਪਹੁੰਚੇ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੇ ਵਿਰੋਧ 'ਚ ਕੀਤਾ ਜਾ ਰਿਹਾ ਸੀ, ਪਰੰਤੂ ਪੁਲਿਸ ਨੇ ਕਿਸਾਨਾਂ 'ਤੇ ਦੇਰ ਰਾਤ ਐਕਸ਼ਨ ਕਰਦੇ ਹੋਏ ਹਿਰਾਸਤ 'ਚ ਲੈ ਲਿਆ। ਇਸ ਦੌਰਾਨ ਧੱਕਾ-ਮੁੱਕੀ 'ਚ ਕਈ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ।

ਇਸ ਮੌਕੇ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਹੋਰ ਕਿਸਾਨਾਂ ਨੂੰ ਅੱਧੀ ਰਾਤ ਜ਼ਬਰੀ ਬੱਸਾਂ 'ਚ ਚੁੱਕ ਲਿਆ ਅਤੇ ਕਿਸੇ ਹੋਰ ਥਾਂ ਲੈ ਗਏ।

Related Post