Nabha ਦੇ ਪਿੰਡ ਕਾਲਸਨਾ ਦੇ ਸਰਪੰਚ ਨੂੰ ਸ੍ਰੀ ਸਾਹਿਬ ਕਾਰਨ ਨਹੀਂ ਮਿਲੀ ਲਾਲ ਕਿਲ੍ਹੇ ਚ ਐਂਟਰੀ ,ਆਜ਼ਾਦੀ ਦਿਵਸ ਤੇ ਬੁਲਾਇਆ ਸੀ ਦਿੱਲੀ
Sarpanch not entry in Red Fort : ਆਜ਼ਾਦੀ ਦਿਵਸ ਦੀ ਪਰੇਡ ਵਿੱਚ ਹਿੱਸਾ ਲੈਣ ਲਈ ਗਏ ਨਾਭਾ ਦੇ ਪਿੰਡ ਕਾਲਸਨਾ ਦੇ ਗੁਰਸਿੱਖ ਸਰਪੰਚ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਦਰਅਸਲ 'ਚ ਸਰਪੰਚ ਗੁਰਧਿਆਨ ਸਿੰਘ ਇੱਕ ਅੰਮ੍ਰਿਤਧਾਰੀ ਸਿੱਖ ਹਨ ਅਤੇ ਉਨ੍ਹਾਂ ਕੋਲ ਸ੍ਰੀ ਸਾਹਿਬ ਸੀ। ਗੁਰਸਿੱਖ ਸਰਪੰਚ ਨੂੰ ਸ੍ਰੀ ਸਾਹਿਬ ਕਾਰਨ ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਐਂਟਰੀ ਨਹੀਂ ਮਿਲੀ। ਉਨ੍ਹਾਂ ਨੂੰ ਰਾਸ਼ਟਰੀ ਸਨਮਾਨ ਲਈ ਬੁਲਾਇਆ ਗਿਆ ਸੀ ਅਤੇ ਹਾਲ ਹੀ ਵਿੱਚ ਜਲ ਸ਼ਕਤੀ ਵਿਭਾਗ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ
Sarpanch not entry in Red Fort due to Sri Sahib : ਆਜ਼ਾਦੀ ਦਿਵਸ ਦੀ ਪਰੇਡ ਵਿੱਚ ਹਿੱਸਾ ਲੈਣ ਲਈ ਗਏ ਨਾਭਾ ਦੇ ਪਿੰਡ ਕਾਲਸਨਾ ਦੇ ਗੁਰਸਿੱਖ ਸਰਪੰਚ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਦਰਅਸਲ 'ਚ ਸਰਪੰਚ ਗੁਰਧਿਆਨ ਸਿੰਘ ਇੱਕ ਅੰਮ੍ਰਿਤਧਾਰੀ ਸਿੱਖ ਹਨ ਅਤੇ ਉਨ੍ਹਾਂ ਕੋਲ ਸ੍ਰੀ ਸਾਹਿਬ ਸੀ। ਗੁਰਸਿੱਖ ਸਰਪੰਚ ਨੂੰ ਸ੍ਰੀ ਸਾਹਿਬ ਕਾਰਨ ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਐਂਟਰੀ ਨਹੀਂ ਮਿਲੀ। ਉਨ੍ਹਾਂ ਨੂੰ ਰਾਸ਼ਟਰੀ ਸਨਮਾਨ ਲਈ ਬੁਲਾਇਆ ਗਿਆ ਸੀ।
ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਸਰਪੰਚ ਗੁਰਧਿਆਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ੍ਰੀ ਸਾਹਿਬ ਕਾਰਨ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਜਦੋਂ ਉਹ ਪਰੇਡ ਦੇਖਣ ਲਈ ਲਾਲ ਕਿਲ੍ਹੇ ਪਹੁੰਚੇ ਤਾਂ ਉਨ੍ਹਾਂ ਨੂੰ ਗੇਟ ਨੰਬਰ 5 ਤੋਂ ਵੀਆਈਪੀ ਐਂਟਰੀ ਮਿਲੀ ਪਰ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿਉਂਕਿ ਉਨ੍ਹਾਂ ਨੂੰ ਸ੍ਰੀ ਸਾਹਿਬ ਅੰਦਰ ਲੈ ਜਾਣ ਦੀ ਇਜਾਜ਼ਤ ਨਹੀਂ ਸੀ। ਉਹ ਨਾਭਾ ਬਲਾਕ ਦੇ ਪਿੰਡ ਕਲਸਾਣਾ ਦੇ ਸਰਪੰਚ ਹਨ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਜਲ ਸ਼ਕਤੀ ਵਿਭਾਗ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ।
ਸ੍ਰੀ ਸਾਹਿਬ ਨੂੰ ਉਤਾਰਨ ਲਈ ਕਿਹਾ ਗਿਆ
ਗੁਰਧਿਆਨ ਸਿੰਘ ਨੇ ਕਿਹਾ ਕਿ ਉਸਨੇ ਸੁਰੱਖਿਆ ਕਰਮਚਾਰੀਆਂ ਨੂੰ ਸਿੱਖ ਕਕਾਰਾਂ ਬਾਰੇ ਦੱਸਿਆ ਸੀ ਪਰ ਉਨ੍ਹਾਂ ਨੇ ਉਸਨੂੰ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਸਾਹਿਬ ਨੂੰ ਬਾਹਰ ਉਤਾਰ ਸਕਦੇ ਹੋ ਅਤੇ ਵਾਪਸੀ 'ਤੇ ਉਸਨੂੰ ਲੈ ਸਕਦੇ ਹੋ ਪਰ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਧਰਮ ਇਸਨੂੰ ਉਤਾਰਨ ਦੀ ਆਗਿਆ ਨਹੀਂ ਦਿੰਦਾ। ਜਿਸ ਤੋਂ ਬਾਅਦ ਉਹ ਉੱਥੋਂ ਵਾਪਸ ਆ ਗਿਆ। ਉਹ ਆਮ ਲੋਕਾਂ ਨਾਲ ਜਨਰਲ ਗੈਲਰੀ ਵਿੱਚ ਗਿਆ ਅਤੇ ਕੁਝ ਸਮੇਂ ਲਈ ਪਰੇਡ ਵੇਖੀ।
ਗੁਰਧਿਆਨ ਸਿੰਘ ਨੇ ਦੱਸਿਆ ਕਿ ਉਸਨੂੰ 13 ਤੋਂ 17 ਅਗਸਤ ਤੱਕ ਦਿੱਲੀ ਬੁਲਾਇਆ ਗਿਆ ਸੀ। ਉਹ 13 ਅਗਸਤ ਨੂੰ ਸਵੇਰੇ 11 ਵਜੇ ਦਿੱਲੀ ਪਹੁੰਚਿਆ। ਆਜ਼ਾਦੀ ਦਿਵਸ 'ਤੇ ਵੀ ਉਹ ਸ਼ਾਮ 5 ਵਜੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ 'ਤੇ ਪਹੁੰਚ ਗਿਆ ਸੀ ਤਾਂ ਜੋ ਕੋਈ ਦੇਰੀ ਨਾ ਹੋਵੇ। ਪਰ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸਦੀ ਬਿਲਕੁਲ ਨਹੀਂ ਸੁਣੀ।
ਇਸ ਤੋਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ
ਹਾਲ ਹੀ ਵਿੱਚ ਸਿੱਖ ਕਕਾਰਾਂ ਦੇ ਚੱਲਦੇ ਸਿੱਖਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਰੋਕਣ ਦਾ ਮਾਮਲਾ ਪੰਜਾਬ-ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚਿਆ ਹੈ। ਇਸ ਤੋਂ ਪਹਿਲਾਂ ਰਾਜਸਥਾਨ ਪ੍ਰੀਖਿਆ ਵਿੱਚ ਵੀ ਸਿੱਖ ਕੁੜੀਆਂ ਨੂੰ ਕਿਰਪਾਨ ਅਤੇ ਕੜਾ ਹੋਣ ਕਾਰਨ ਪ੍ਰੀਖਿਆ ਕੇਂਦਰ ਵਿੱਚ ਜਾਣ ਤੋਂ ਰੋਕਿਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦਾ ਵਿਰੋਧ ਕੀਤਾ ਸੀ।