Mohali ਦੇ 15 ਪਿੰਡਾਂ ਨੂੰ ਕਾਰਪੋਰੇਸ਼ਨ ਚ ਸ਼ਾਮਿਲ ਕਰਨ ਤੇ ਸਰਪੰਚਾਂ ਨੇ ਨਗਰ ਨਿਗਮ ਅਤੇ AAP ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

Mohali News : ਮੋਹਾਲੀ ਦੀ ਨਗਰ ਨਿਗਮ ਵੱਲੋਂ 15 ਪਿੰਡ ਆਪਣੇ ਅਧੀਨ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਸੰਬੰਧਿਤ 14 ਪਿੰਡਾਂ ਦੇ ਸਰਪੰਚਾਂ ਨੇ ਨਗਰ ਨਿਗਮ ਅਤੇ ਆਪਣੀ ਸਰਕਾਰ ਦੇ ਖਿਲਾਫ ਹੀ ਮੋਰਚਾ ਖੋਲਦਿਆਂ ਹੋਇਆਂ 10 ਦਸੰਬਰ ਨੂੰ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਪਿੰਡਾਂ ਦੇ ਸਰਪੰਚਾਂ ਦਾ ਕਹਿਣਾ ਹੈ ਕਿ ਸਾਨੂੰ ਪੁੱਛੇ ਬਿਨਾਂ ਹੀ ਪਿੰਡਾਂ ਨੂੰ ਨਗਰ ਨਿਗਮ ਦੇ ਅਧੀਨ ਕਰ ਦਿੱਤਾ ਗਿਆ ਕਿਉਂਕਿ ਨਗਰ ਨਿਗਮ ਜਾਂ ਸਰਕਾਰ ਦਾ ਕੰਮ ਇੱਥੇ ਸਾਡੇ ਪਿੰਡਾਂ ਦੀ ਡਿਵੈਲਪਮੈਂਟ ਕਰਨਾ ਨਹੀਂ, ਸਾਡੀਆਂ ਪਿੰਡਾਂ ਦੀਆਂ ਕਰੋੜਾਂ ਰੁਪਏ ਦੀਆਂ ਜਮੀਨਾਂ ਅਤੇ ਫੰਡਾਂ ਨੂੰ ਹਥਿਆਉਣਾ ਹੈ

By  Shanker Badra December 5th 2025 04:17 PM

Mohali News : ਮੋਹਾਲੀ ਦੀ ਨਗਰ ਨਿਗਮ ਵੱਲੋਂ 15 ਪਿੰਡ ਆਪਣੇ ਅਧੀਨ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਸੰਬੰਧਿਤ 14 ਪਿੰਡਾਂ ਦੇ ਸਰਪੰਚਾਂ ਨੇ ਨਗਰ ਨਿਗਮ ਅਤੇ ਆਪਣੀ ਸਰਕਾਰ ਦੇ ਖਿਲਾਫ ਹੀ ਮੋਰਚਾ ਖੋਲਦਿਆਂ ਹੋਇਆਂ 10 ਦਸੰਬਰ ਨੂੰ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਪਿੰਡਾਂ ਦੇ ਸਰਪੰਚਾਂ ਦਾ ਕਹਿਣਾ ਹੈ ਕਿ ਸਾਨੂੰ ਪੁੱਛੇ ਬਿਨਾਂ ਹੀ ਪਿੰਡਾਂ ਨੂੰ ਨਗਰ ਨਿਗਮ ਦੇ ਅਧੀਨ ਕਰ ਦਿੱਤਾ ਗਿਆ ਕਿਉਂਕਿ ਨਗਰ ਨਿਗਮ ਜਾਂ ਸਰਕਾਰ ਦਾ ਕੰਮ ਇੱਥੇ ਸਾਡੇ ਪਿੰਡਾਂ ਦੀ ਡਿਵੈਲਪਮੈਂਟ ਕਰਨਾ ਨਹੀਂ, ਸਾਡੀਆਂ ਪਿੰਡਾਂ ਦੀਆਂ ਕਰੋੜਾਂ ਰੁਪਏ ਦੀਆਂ ਜਮੀਨਾਂ ਅਤੇ ਫੰਡਾਂ ਨੂੰ ਹਥਿਆਉਣਾ ਹੈ। 

ਪਿੰਡ ਦੇ ਸਰਪੰਚਾਂ ਨੇ ਇਹ ਵੀ ਇਲਜ਼ਾਮ ਲਗਾਏ ਹਨ ਕਿ ਜਿਸ ਤਰੀਕੇ ਨਾਲ ਸਰਕਾਰ ਦੀ ਕਾਰਗੁਜ਼ਾਰੀ ਹੈ ,ਅਸੀਂ ਆਪਣੀ ਹੀ ਸਰਕਾਰ ਦੇ ਖਿਲਾਫ ਹੁਣ ਮੋਰਚਾ ਖੋਲ ਰਹੇ ਹਾਂ ਕਿਉਂਕਿ ਅਸੀਂ ਪਿੰਡ ਵਾਸੀਆਂ ਦੇ ਨਾਲ ਹਾਂ, ਨਾ ਕੇ ਸਰਕਾਰ ਦੇ। ਇਥੋਂ ਤੱਕ ਕਿ ਸਰਪੰਚਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਪਿੰਡ ਨਗਰ ਨਿਗਮ ਨੇ ਪਹਿਲਾਂ ਆਪਣੇ ਅਧੀਨ ਲਏ ,ਉਹਨਾਂ ਦਾ ਵੀ ਬੁਰਾ ਹਾਲ ਹੈ। ਉਹਨਾਂ ਨੂੰ ਵੀ ਡਿਵੈਲਪ ਨਹੀਂ ਕੀਤਾ ਜਾ ਰਿਹਾ, ਜਦਕਿ ਸਾਡੇ ਹੱਸਦੇ ਵਸਦੇ ਪਿੰਡਾਂ ਨੂੰ ਉਜਾੜਨ ਦੀ ਪੂਰੀ ਪਲੈਨਿੰਗ ਕਰ ਲਈ ਗਈ ਹੈ

ਇਸ ਸਬੰਧ ਦੇ ਵਿੱਚ ਜਦੋਂ ਪਿੰਡ ਸੋਹਾਣਾ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਐਮਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸੋਹਾਣਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਪਿੰਡ ਪਹਿਲਾਂ ਹੀ ਨਗਰ ਨਿਗਮ ਦੇ ਅਧੀਨ ਆ ਚੁੱਕਿਆ ਹੈ। ਜਿਸ ਤੋਂ ਬਾਅਦ ਪਿੰਡ ਦੇ ਵਿੱਚ ਕੋਈ ਵੀ ਡਿਵੈਲਪਮੈਂਟ ਨਹੀਂ ਹੋਈ, ਉਲਟਾ ਸਾਨੂੰ ਨੁਕਸਾਨ ਹੀ ਪੁੱਜਾ ਹੈ। ਜੇਕਰ ਇਹ ਪਿੰਡ ਵੀ ਆ ਜਾਂਦੇ ਹਨ ਤਾਂ ਇਹਨਾਂ ਨੂੰ ਨੁਕਸਾਨ ਹੀ ਹੋਵੇਗਾ। ਜਦਕਿ ਇਹਨਾਂ ਪਿੰਡਾਂ ਨੂੰ ਆਪਣੇ ਅਧੀਨ ਲੈਣ ਦੀ ਲੋੜ ਨਹੀਂ। 

Related Post