ਠੰਢ ਘੱਟਣ ਤੋਂ ਬਾਅਦ ਪੰਜਾਬ ’ਚ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ ਸਕੂਲ

ਪੰਜਾਬ ’ਚ ਅੱਜ ਤੋਂ ਸਕੂਲ ਦਾਂ ਸਮਾਂ ਬਦਲ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪ੍ਰਾਈਮਰੀ ਅਤੇ ਸੈਕੰਡੀਰ ਸਕੂਲਾਂ ਦੇ ਸਮੇਂ ਨੂੰ 23 ਜਨਵਰੀ ਯਾਨੀ ਅੱਜ ਤੋਂ ਬਦਲ ਦਿੱਤੇ ਗਏ ਹਨ।

By  Aarti January 23rd 2023 11:36 AM

ਚੰਡੀਗੜ੍ਹ: ਪੰਜਾਬ ’ਚ ਅੱਜ ਤੋਂ ਸਕੂਲ ਦਾਂ ਸਮਾਂ ਬਦਲ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪ੍ਰਾਈਮਰੀ ਅਤੇ ਸੈਕੰਡੀਰ ਸਕੂਲਾਂ ਦੇ ਸਮੇਂ ਨੂੰ 23 ਜਨਵਰੀ ਯਾਨੀ ਅੱਜ ਤੋਂ ਬਦਲ ਦਿੱਤੇ ਗਏ ਹਨ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। 

ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਪੰਜਾਬ ’ਚ ਪ੍ਰਾਈਮਰੀ ਸਕੂਲ ਸਵੇਰੇ 9 ਵਜੇ ਤੋਂ ਲੱਗਣਗੇ ਜਦਕਿ 3 ਵਜੇ ਸਕੂਲ ’ਚ ਛੁੱਟੀ ਹੋਵੇਗੀ ਜਦਕਿ ਸੈਕੰਡਰੀ ਸਕੂਲ ਸਵੇਰੇ 9 ਵਜੇ ਲੱਗਣਗੇ ਜਦਕਿ ਸ਼ਾਮ 3:20 ’ਤੇ ਛੁੱਟੀ ਹੋਵੇਗੀ।

ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਸੂਬੇ ਦੇ ਸਾਰੇ ਸਕੂਲਾਂ ਦਾ ਸਮਾਂ ਅੱਜ ਮਤਲਬ ਕਿ 23 ਜਨਵਰੀ ਤੋਂ ਬਦਲ ਦਿੱਤਾ ਗਿਆ ਹੈ।  ਅੱਜ ਤੋਂ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਦੁਪਹਿਰ 3 ਵਜੇ ਛੁੱਟੀ ਹੋਵੇਗੀ।ਇਸੇ ਤਰ੍ਹਾਂ ਸਾਰੇ ਸੈਕੰਡਰੀ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਦੁਪਹਿਰ 3.20 ਵਜੇ ਛੁੱਟੀ ਹੋਵੇਗੀ।

ਕਾਬਿਲੇਗੌਰ ਹੈ ਕਿ ਪੰਜਾਬ ’ਚ ਹੱਡ ਚੀਰਵੀਂ ਠੰਢ ਦੇ ਚੱਲਦੇ ਸਰਕਾਰ ਵੱਲੋਂ ਸਕੂਲਾਂ ਦੇ ਸਮੇਂ ’ਚ ਬਦਲਾਅ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਬੰਧੀ ਟਵੀਟ ਵੀ ਕੀਤਾ ਗਿਆ ਸੀ। ਜਾਰੀ ਕੀਤੇ ਗਏ ਹੁਮਕ 21 ਜਨਵਰੀ ਤੱਕ ਲਾਗੂ ਸੀ। 

ਇਹ ਵੀ ਪੜ੍ਹੋ: ਗਣਰਾਜ ਦਿਹਾੜੇ ’ਤੇ ਇਸ ਵਾਰ ਨਹੀਂ ਵਿਖਾਈ ਜਾਵੇਗੀ ਪੰਜਾਬ ਦੀ ਝਾਕੀ

Related Post