ਸਕੂਟ ਏਅਰਲਾਈਨਜ਼ ਦੇ ਜਹਾਜ਼ ਨੇ ਸਮੇਂ ਤੋਂ ਪਹਿਲਾਂ ਭਰੀ ਉਡਾਣ, ਏਅਰਪੋਰਟ 'ਤੇ ਹੋਇਆ ਜ਼ਬਰਦਸਤ ਹੰਗਾਮਾ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਬੁੱਧਵਾਰ ਨੂੰ ਸਕੂਟ ਏਅਰਲਾਈਨਜ਼ ਦੀ ਫਲਾਈਟ ਨੇ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਉਡਾਣ ਭਰੀ। ਫਲਾਈਟ ਨਿਰਧਾਰਿਤ ਸਮੇਂ ਤੋਂ ਪੰਜ ਘੰਟੇ ਪਹਿਲਾਂ ਰਵਾਨਾ ਹੋਣ 'ਤੇ ਹਲਚਲ ਮਚ ਗਈ।

By  Jasmeet Singh January 19th 2023 11:57 AM

ਅੰਮ੍ਰਿਤਸਰ, 19 ਜਨਵਰੀ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਬੁੱਧਵਾਰ ਨੂੰ ਸਕੂਟ ਏਅਰਲਾਈਨਜ਼ ਦੀ ਫਲਾਈਟ ਨੇ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਉਡਾਣ ਭਰੀ। ਫਲਾਈਟ ਨਿਰਧਾਰਿਤ ਸਮੇਂ ਤੋਂ ਪੰਜ ਘੰਟੇ ਪਹਿਲਾਂ ਰਵਾਨਾ ਹੋਣ 'ਤੇ ਹਲਚਲ ਮਚ ਗਈ। ਅਜਿਹੇ 'ਚ ਹਵਾਈ ਅੱਡੇ 'ਤੇ ਕੁੱਲ 35 ਯਾਤਰੀ ਪਿੱਛੇ ਰਹਿ ਗਏ। ਇਹ ਯਾਤਰੀ ਸਿੰਗਾਪੁਰ ਅਤੇ ਆਸਟ੍ਰੇਲੀਆ ਜਾਣ ਲਈ ਏਅਰਪੋਰਟ ਪਹੁੰਚੇ ਸਨ। ਜਿਸ ਨੇ ਜਹਾਜ਼ ਦੇ ਰਵਾਨਗੀ ਨੂੰ ਲੈ ਕੇ ਏਅਰਪੋਰਟ 'ਤੇ ਕਾਫੀ ਹੰਗਾਮਾ ਕੀਤਾ।

35 ਯਾਤਰੀਆਂ ਵੱਲੋਂ ਜ਼ਬਰਦਸਤ ਹੰਗਾਮਾ 

ਸਿੰਗਾਪੁਰ ਲਈ ਸਕੂਟ ਏਅਰਲਾਈਨ ਦੀ ਉਡਾਣ ਬੁੱਧਵਾਰ ਨੂੰ ਸ਼ਾਮ 7:55 ਵਜੇ ਅੰਮ੍ਰਿਤਸਰ ਤੋਂ ਉਡਾਣ ਭਰੀ। ਬੁੱਧਵਾਰ ਯਾਨੀ 18 ਜਨਵਰੀ ਦੀ ਸ਼ਾਮ ਨੂੰ ਜਦੋਂ 35 ਯਾਤਰੀ ਏਅਰਪੋਰਟ ਪਹੁੰਚੇ ਤਾਂ ਪਤਾ ਲੱਗਾ ਕਿ ਜਹਾਜ਼ ਕਰੀਬ 3 ਵਜੇ ਏਅਰਪੋਰਟ ਤੋਂ ਰਵਾਨਾ ਹੋ ਚੁੱਕਾ ਸੀ। ਇਸ ਤੋਂ ਬਾਅਦ ਇਨ੍ਹਾਂ ਯਾਤਰੀਆਂ ਨੇ ਏਅਰਪੋਰਟ 'ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਦੇਰ ਰਾਤ ਤੱਕ ਸਾਰੇ ਯਾਤਰੀ ਏਅਰਪੋਰਟ 'ਤੇ ਬੈਠੇ ਚਿੰਤਾ ਕਰਦੇ ਰਹੇ। ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਦੂਜੇ ਪਾਸੇ ਏਅਰਲਾਈਨਜ਼ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਆਇਆ ਹੈ।

ਕੋਈ ਸੁਣਵਾਈ ਨਹੀਂ

ਚੰਡੀਗੜ੍ਹ ਤੋਂ ਆਏ ਇੱਕ ਯਾਤਰੀ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਏਅਰਲਾਈਨ ਵੱਲੋਂ ਇੱਕ ਸੁਨੇਹਾ ਮਿਲਿਆ ਹੈ। ਇਸ ਸੰਦੇਸ਼ 'ਚ ਲਿਖਿਆ ਗਿਆ ਸੀ ਕਿ ਜਹਾਜ਼ ਆਪਣੇ ਨਿਰਧਾਰਤ ਸਮੇਂ 'ਤੇ ਸ਼ਾਮ 7:55 'ਤੇ ਉਡਾਣ ਭਰਨ ਜਾ ਰਿਹਾ ਹੈ। ਪਰ ਜਦੋਂ ਉਹ ਏਅਰਪੋਰਟ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਜਹਾਜ਼ ਰਵਾਨਾ ਹੋ ਗਿਆ ਹੈ। ਹੁਣ ਸਾਰੇ ਯਾਤਰੀ ਏਅਰਲਾਈਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ ਪਰ ਇਨ੍ਹਾਂ ਮਾਮਲਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਪਿੱਛੇ ਰਹਿ ਗਏ ਯਾਤਰੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਇੱਕ ਵਾਰ ਫਿਰ ਕਾਲ ਸੈਂਟਰ 'ਤੇ ਕਾਲ ਕਰਕੇ ਫਲਾਈਟ ਬੁੱਕ ਕਰ ਲੈਣ।

ਏਅਰਲਾਈਨਜ਼ ਨੇ ਕੀ ਕਿਹਾ?

ਸਕੂਟ ਏਅਰਲਾਈਨ ਦੇ ਅਧਿਕਾਰੀਆਂ ਨੇ ਇਸ ਬਾਰੇ 'ਚ ਦੱਸਿਆ ਹੈ ਕਿ ਉਨ੍ਹਾਂ ਨੇ ਈ-ਮੇਲ ਭੇਜ ਕੇ ਸਾਰੇ ਯਾਤਰੀਆਂ ਨੂੰ ਫਲਾਈਟ ਦੇ ਰੀ-ਸ਼ਡਿਊਲ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਅਜਿਹੇ 'ਚ ਕਈ ਯਾਤਰੀ ਸਮੇਂ 'ਤੇ ਹਵਾਈ ਅੱਡੇ 'ਤੇ ਪਹੁੰਚ ਗਏ ਸਨ। ਇਸ ਦੌਰਾਨ ਨਾ ਆਉਣ ਵਾਲੇ ਯਾਤਰੀਆਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ। ਪਰ ਇਨ੍ਹਾਂ ਵਿੱਚੋਂ ਕੋਈ ਵੀ ਯਾਤਰੀ ਨਹੀਂ ਪਹੁੰਚਿਆ।

Related Post