Weather Update: ਝੁਲਸਦੀ ਗਰਮੀ ਚ ਮੌਸਮ ਹੋਇਆ ਠੰਡਾ-ਠੰਡਾ ਕੂਲ-ਕੂਲ; ਜਾਣੋ ਅਗਲੇ 5 ਦਿਨਾਂ ਦਾ ਹਾਲ
ਅਗਲੇ 5 ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 'ਚ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਪੰਜਾਬ-ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ 28 ਮਈ ਤੱਕ ਮੀਂਹ ਪੈਣ ਦੀ ਸੂਚਨਾ ਮਿਲੀ ਹੈ।

ਚੰਡੀਗੜ੍ਹ: ਇਸ ਸਾਲ ਮਈ ਦੇ ਗਰਮ ਮਹੀਨੇ ਵਿੱਚ ਮਾਨਸੂਨ ਵਰਗਾ ਨਜ਼ਾਰਾ ਆ ਰਿਹਾ ਹੈ। ਜਿੱਥੇ ਹਿਮਾਚਲ 'ਚ ਬਰਫਬਾਰੀ ਹੋਈ ਹੈ, ਉੱਥੇ ਹੀ ਪੰਜਾਬ ਅਤੇ ਹਰਿਆਣਾ 'ਚ ਵੀ ਬਾਰਿਸ਼ ਹੋਈ। ਹਾਲ ਹੀ ਵਿੱਚ ਸਰਗਰਮ ਹੋਏ ਮੌਸਮ ਪ੍ਰਣਾਲੀ ਕਾਰਨ ਵੀਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਸੂਬੇ ਭਰ ਵਿੱਚ 1.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਮਈ ਦਾ ਆਖ਼ਰੀ ਹਫ਼ਤਾ ਰਹੇਗਾ ਖੁਸ਼ਹਾਲ
ਅਗਲੇ 5 ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 'ਚ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਪੰਜਾਬ-ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ 28 ਮਈ ਤੱਕ ਮੀਂਹ ਪੈਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਹਿਮਾਚਲ ਦੀਆਂ ਉੱਚੀਆਂ ਚੋਟੀਆਂ 'ਤੇ ਤਿੰਨ ਦਿਨਾਂ ਤੱਕ ਹਲਕੀ ਬਰਫਬਾਰੀ ਹੋ ਸਕਦੀ ਹੈ। ਸਰਗਰਮ ਪੱਛਮੀ ਗੜਬੜੀ ਦੇ ਕਾਰਨ ਮਈ ਦਾ ਆਖਰੀ ਹਫ਼ਤਾ ਪੂਰੇ ਉੱਤਰੀ ਭਾਰਤ ਵਿੱਚ ਸੁਹਾਵਣਾ ਰਹੇਗਾ। ਤਾਪਮਾਨ 33 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਸਕਦਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿੱਥੇ ਹੁਣ ਕੁਝ ਦਿਨਾਂ ਤੋਂ ਤੇਜ਼ ਧੁੱਪ ਅਤੇ ਹੀਟ ਵੇਵ ਕਾਰਨ ਲੋਕ ਗਰਮੀ ਤੋਂ ਪ੍ਰੇਸ਼ਾਨ ਹਨ, ਉੱਥੇ ਇਸ ਤੋਂ ਪੂਰੀ ਤਰ੍ਹਾਂ ਰਾਹਤ ਮਿਲੇਗੀ।
ਸ੍ਰੀ ਹੇਮਕੁੰਟ ਸਾਹਿਬ 'ਚ ਭਾਰੀ ਬਰਫਬਾਰੀ, ਯਾਤਰਾ 'ਤੇ ਰੋਕ
ਸ੍ਰੀ ਹੇਮਕੁੰਟ ਸਾਹਿਬ 'ਚ ਬੁੱਧਵਾਰ ਰਾਤ ਤੋਂ ਬਰਫਬਾਰੀ ਜਾਰੀ ਹੈ। ਮੌਸਮ ਵਿੱਚ ਆਈ ਤਬਦੀਲੀ ਨੂੰ ਦੇਖਦੇ ਹੋਏ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਗੁਰਦੁਆਰਾ ਕਮੇਟੀ ਨੇ ਹੇਮਕੁੰਟ ਸਾਹਿਬ ਦੀ ਯਾਤਰਾ ਘੰਘੜੀਆ ਵਿਖੇ ਹੀ ਰੋਕ ਦਿੱਤੀ ਹੈ। ਹੇਮਕੁੰਟ ਸਾਹਿਬ 'ਚ ਅਜੇ ਵੀ 5-6 ਫੁੱਟ ਬਰਫ ਪਈ ਹੈ। ਬੁੱਧਵਾਰ ਨੂੰ ਹੋਈ ਬਰਫਬਾਰੀ ਕਾਰਨ ਯਾਤਰਾ ਦੇ ਰਾਹ 'ਤੇ ਕਾਫੀ ਤਿਲਕਣ ਦੀ ਜਾਣਕਾਰੀ ਹੈ।
ਇਹ ਵੀ ਪੜ੍ਹੋ
- ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੈ ਕੇ ਸੰਗਤ ਲਈ ਇਹ ਹਦਾਇਤ ਹੋਈ ਜਾਰੀ
- ਕੇਂਦਰ ਸਰਕਾਰ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਕਰੇਗੀ 75 ਰੁਪਏ ਦਾ ਸਿੱਕਾ