ਤੁਰਕੀ ਵਿੱਚ ਮੁੜ ਮਹਿਸੂਸ ਕੀਤੇ ਗਏ ਤੇਜ਼ ਭੂਚਾਲ ਦੇ ਝਟਕੇ, 7.5 ਮਾਪੀ ਗਈ ਤੀਬਰਤਾ

ਤੁਰਕੀ ਅਤੇ ਸੀਰੀਆ ਅਜੇ ਤੱਕ 7.8 ਤੀਬਰਤਾ ਦੇ ਘਾਤਕ ਭੂਚਾਲ ਦੇ ਝਟਕੇ ਤੋਂ ਉੱਭਰ ਨਹੀਂ ਸਕੇ ਸੀ ਕਿ ਇੱਕ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

By  Aarti February 6th 2023 04:56 PM -- Updated: February 6th 2023 05:04 PM

Second earthquake in Turkey: ਤੁਰਕੀ ਅਤੇ ਸੀਰੀਆ ਅਜੇ ਤੱਕ 7.8 ਤੀਬਰਤਾ ਦੇ ਘਾਤਕ ਭੂਚਾਲ ਦੇ ਝਟਕੇ ਤੋਂ ਉੱਭਰ ਨਹੀਂ ਸਕੇ ਸੀ ਕਿ ਇੱਕ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਿਕ ਭੂਚਾਲ ਦੱਖਣ-ਪੂਰਬੀ ਤੁਰਕੀ ਵਿੱਚ ਆਇਆ ਹੈ ਜਿਸਦਾ ਕੇਂਦਰ ਕਾਹਰਾਮਨਮਾਰਸ ਸ਼ਹਿਰ ਦੇ ਨੇੜੇ ਸੀ। ਇਸ ਦੂਜੇ ਭੂਚਾਲ ਦੀ ਤੀਬਰਤਾ 7.5 ਮਾਪੀ ਗਈ ਹੈ।

ਦੱਸ ਦਈਏ ਕਿ ਸੀਰੀਆ ਅਤੇ ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.8 ਮਾਪੀ ਗਈ। ਇਹ ਭੂਚਾਲ ਦੱਖਣੀ ਤੁਰਕੀ ਵਿੱਚ ਆਇਆ। ਇਸ ਭੂਚਾਲ ਦੇ ਝਟਕੇ ਨਾਲ 1200 ਤੋਂ ਵੱਧ ਲੋਕਾਂ ਦੀ ਮੌਤਾਂ ਹੋ ਗਈ ਜਦਕਿ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ। 


Related Post