Financial Planning: ਬੱਚਿਆਂ ਦੇ ਭਵਿੱਖ ਨੂੰ ਕਰਨਾ ਚਾਹੁੰਦੇ ਹੋ ਸੁਰੱਖਿਅਤ, ਤਾਂ ਇਹ ਹਨ ਕੁੱਝ ਵਿੱਤੀ ਯੋਜਨਾਵਾਂ

ਮਾਪੇ ਸਿਰਫ਼ ਬੱਚੇ ਦੀਆਂ ਤੁਰੰਤ ਲੋੜਾਂ ਵੱਲ ਧਿਆਨ ਦਿੰਦੇ ਹਨ। ਪਰ ਜੇਕਰ ਤੁਸੀਂ ਬੱਚੇ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਬੱਚੇ ਦੇ ਜਨਮ ਦੇ ਨਾਲ ਹੀ ਯੋਜਨਾ ਬਣਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

By  KRISHAN KUMAR SHARMA April 16th 2024 07:00 AM

Financial Planning: ਇੱਕ ਬੱਚੇ ਦਾ ਹਾਸਾ ਪੂਰੇ ਪਰਿਵਾਰ 'ਚ ਖੁਸ਼ੀ ਦਾ ਇੱਕ ਵੱਖਰਾ ਅਹਿਸਾਸ ਲੈ ਕੇ ਆਉਂਦਾ ਹੈ। ਜਿਵੇਂ ਹੀ ਬੱਚਾ ਪੈਦਾ ਹੁੰਦਾ ਹੈ, ਉਸੇ ਸਮੇ 'ਤੋਂ ਮਾਤਾ-ਪਿਤਾ ਵੱਖਰੀ ਤਰ੍ਹਾਂ ਦੀ ਜ਼ਿੰਮੇਵਾਰੀ ਮਹਿਸੂਸ ਕਰਦੇ ਹਨ। ਪਰ ਜ਼ਿਆਦਾਤਰ ਮਾਮਲਿਆਂ 'ਚ, ਮਾਪੇ ਸਿਰਫ਼ ਬੱਚੇ ਦੀਆਂ ਤੁਰੰਤ ਲੋੜਾਂ ਵੱਲ ਧਿਆਨ ਦਿੰਦੇ ਹਨ। ਪਰ ਜੇਕਰ ਤੁਸੀਂ ਬੱਚੇ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਬੱਚੇ ਦੇ ਜਨਮ ਦੇ ਨਾਲ ਹੀ ਯੋਜਨਾ ਬਣਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਆਪਣੇ ਬੱਚੇ ਦੇ ਵਿੱਤੀ ਭਵਿੱਖ ਸੁਰੱਖਿਅਤ ਕਰ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਤਰੀਕਿਆਂ ਬਾਰੇ...

ਬੱਚੇ ਦੀ ਸਿੱਖਿਆ ਲਈ ਇੱਕ ਯੋਜਨਾ ਬਣਾਓ : ਸਿੱਖਿਆ ਕਿਸੇ ਵੀ ਵਿਅਕਤੀ ਨੂੰ ਬਿਹਤਰ ਬਣਾਉਣ ਲਈ ਪਹਿਲਾ ਕਦਮ ਹੈ। ਅੱਜ ਚੀਨ ਵਰਗੇ ਦੇਸ਼ਾਂ 'ਚ ਸਿੱਖਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਬਹੁਤੇ ਜੋੜੇ ਬੱਚੇ ਪੈਦਾ ਕਰਨ ਤੋਂ ਗੁਰੇਜ਼ ਕਰਨ ਲੱਗ ਪਏ ਹਨ। ਇਸ ਲਈ ਤੁਹਾਨੂੰ ਬੱਚੇ ਦੀ ਬੱਚਤ ਯੋਜਨਾ 'ਚ ਨਿਵੇਸ਼ ਕਰਨਾ ਚਾਹੀਦਾ ਹੈ।

ਸੁਕੰਨਿਆ ਸਮ੍ਰਿਧੀ ਖਾਤਾ ਖੋਲ੍ਹਣਾ: ਜੇਕਰ ਤੁਹਾਡੀ ਧੀ ਦਾ ਹਾਸਾ ਤੁਹਾਡੇ ਘਰ 'ਚ ਗੂੰਜਦਾ ਹੈ, ਤਾਂ ਸੁਕੰਨਿਆ ਸਮਰਿਧੀ ਖਾਤਾ ਖੋਲ੍ਹਣਾ ਉਸ ਲਈ ਨਿਵੇਸ਼ ਦਾ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ। ਕਿਉਂਕਿ ਇਹ ਖਾਤਾ 8.2 ਫੀਸਦੀ ਦਾ ਸ਼ਾਨਦਾਰ ਵਿਆਜ਼ ਦਿੰਦਾ ਹੈ। ਇਸ 'ਚ ਲਗਾਤਾਰ ਨਿਵੇਸ਼ ਕਰਕੇ ਤੁਸੀਂ ਆਪਣੀ ਧੀ ਦੀ ਪੜ੍ਹਾਈ ਅਤੇ ਵਿਆਹ ਲਈ ਪੈਸੇ ਬਚਾ ਸਕਦੇ ਹੋ। 

ਜੀਵਨ ਬੀਮਾ: ਇੱਕ ਮਾਤਾ ਜਾਂ ਪਿਤਾ ਹੋਣ ਦੇ ਨਾਤੇ, ਇਹ ਯਕੀਨੀ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਜੇਕਰ ਤੁਹਾਡੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਤੁਹਾਡੇ ਬੱਚੇ ਦਾ ਵਿੱਤੀ ਭਵਿੱਖ ਸੁਰੱਖਿਅਤ ਹੈ। ਉਸ ਦੇ ਪਾਲਣ ਪੋਸ਼ਣ ਲਈ ਪੈਸੇ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ। 

ਵਸੀਅਤ ਬਣਾ ਕੇ ਬੱਚੇ ਨੂੰ ਹੱਕ ਦਿਓ: ਬਹੁਤੇ ਲੋਕ ਸ਼ੁਰੂ 'ਚ ਵਸੀਅਤ ਬਣਾਉਣਾ ਬੇਲੋੜਾ ਸਮਝਦੇ ਹਨ। ਪਰ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਮਹੱਤਤਾ ਕਾਫੀ ਵੱਧ ਜਾਂਦੀ ਹੈ। ਤੁਸੀਂ ਵਸੀਅਤ ਬਣਾ ਕੇ ਇਹ ਫੈਸਲਾ ਕਰ ਸਕਦੇ ਹੋ ਕਿ ਤੁਹਾਡੀ ਜਾਇਦਾਦ ਦੀ ਵੰਡ ਕਿਵੇਂ ਕੀਤੀ ਜਾਵੇਗੀ। ਤੁਸੀਂ ਬੱਚੇ ਦੀ ਪਰਵਰਿਸ਼ ਕਰਨ ਲਈ ਇੱਕ ਸਰਪ੍ਰਸਤ ਵੀ ਨਿਯੁਕਤ ਕਰ ਸਕਦੇ ਹੋ।

ਬੱਚੇ ਨੂੰ ਬੱਚਤ ਬਾਰੇ ਦੱਸੋ: ਇੱਕ ਜ਼ਿੰਮੇਵਾਰ ਮਾਪੇ ਹੋਣ ਦੇ ਨਾਤੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਛੋਟੀ ਉਮਰ ਤੋਂ ਹੀ ਵਿੱਤੀ ਤੌਰ 'ਤੇ ਸਾਖਰ ਬਣਾਉ। ਉਨ੍ਹਾਂ ਨੂੰ ਨਾ ਸਿਰਫ਼ ਇਹ ਸਿਖਾਓ ਕਿ ਜ਼ਿੰਮੇਵਾਰੀ ਨਾਲ ਕਿਵੇਂ ਖਰਚ ਕਰਨਾ ਹੈ, ਸਗੋਂ ਉਨ੍ਹਾਂ ਨੂੰ ਇਹ ਵੀ ਸਿਖਾਓ ਕਿ ਕਿਵੇਂ ਬਚਤ ਅਤੇ ਬਜਟ ਕਰਨਾ ਹੈ। ਇਸ ਨਾਲ ਬੱਚਾ ਆਰਥਿਕ ਤੌਰ 'ਤੇ ਜ਼ਿੰਮੇਵਾਰ ਹੋਵੇਗਾ ਅਤੇ ਉਸ ਦਾ ਭਵਿੱਖ ਸੁਧਰੇਗਾ।

Related Post