Amritsar News : ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਅੰਮ੍ਰਿਤਸਰ ਚ ਪੁਖ਼ਤਾ ਸੁਰੱਖਿਆ ਇੰਤਜ਼ਾਮ : ਡੀਆਈਜੀ ਸੰਦੀਪ ਗੋਇਲ

Amritsar News : ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਅਤੇ ਪੁਖ਼ਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਡੀਆਈਜੀ ਬਾਰਡਰ ਸੰਦੀਪ ਗੋਇਲ ਨੇ ਮਾਈ ਭਾਗੋ ਕਾਲਜ ਅੰਮ੍ਰਿਤਸਰ ਤੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਹੋਣ ਜਾ ਰਹੀਆਂ ਚੋਣਾਂ ਲਈ ਅੱਜ ਸਾਰੀਆਂ ਪੋਲਿੰਗ ਪਾਰਟੀਆਂ ਦੀ ਡਿਸਪੈਚ ਕੀਤੀ ਜਾ ਰਹੀ ਹੈ

By  Shanker Badra December 13th 2025 01:23 PM

Amritsar News : ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਅਤੇ ਪੁਖ਼ਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਡੀਆਈਜੀ ਬਾਰਡਰ ਸੰਦੀਪ ਗੋਇਲ ਨੇ ਮਾਈ ਭਾਗੋ ਕਾਲਜ ਅੰਮ੍ਰਿਤਸਰ ਤੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਹੋਣ ਜਾ ਰਹੀਆਂ ਚੋਣਾਂ ਲਈ ਅੱਜ ਸਾਰੀਆਂ ਪੋਲਿੰਗ ਪਾਰਟੀਆਂ ਦੀ ਡਿਸਪੈਚ ਕੀਤੀ ਜਾ ਰਹੀ ਹੈ। ਮਾਈ ਭਾਗੋ ਕਾਲਜ ਨੂੰ ਡਿਸਪੈਚ ਸੈਂਟਰ ਬਣਾਇਆ ਗਿਆ ਹੈ, ਜਿੱਥੋਂ ਵੱਖ-ਵੱਖ ਇਲਾਕਿਆਂ ਲਈ ਟੀਮਾਂ ਰਵਾਨਾ ਹੋ ਰਹੀਆਂ ਹਨ। 

ਉਨ੍ਹਾਂ ਦੱਸਿਆ ਕਿ ਮਜੀਠਾ ਬਲਾਕ ਅਧੀਨ ਕੁੱਲ 255 ਸੈਕਸ਼ਨਾਂ ਵਿੱਚ 7,508 ਪੋਲਿੰਗ ਬੂਥ ਬਣਾਏ ਗਏ ਹਨ। ਚੋਣੀ ਪ੍ਰਕਿਰਿਆ ਨੂੰ ਅਮਨ-ਸ਼ਾਂਤੀ ਨਾਲ ਸਫ਼ਲ ਬਣਾਉਣ ਲਈ ਕਰੀਬ 2,800 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ। ਇਸ ਦੇ ਨਾਲ 11 ਡੀਐਸਪੀ, 3 ਐਸਪੀ ਅਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸੁਮੇਲ ਮੀਰ ਦੀ ਨਿਗਰਾਨੀ ਹੇਠ ਸਾਰੀ ਡਿਊਟੀ ਕਰਵਾਈ ਜਾ ਰਹੀ ਹੈ। ਜ਼ਿਲ੍ਹੇ ਵਿੱਚ ਕੁੱਲ 10 ਡਿਸਪੈਚ ਸੈਂਟਰ ਬਣਾਏ ਗਏ ਹਨ ਅਤੇ ਲੋੜ ਅਨੁਸਾਰ ਬਾਹਰੋਂ ਵੀ ਅਤਿਰਿਕਤ ਫੋਰਸ ਮੰਗਵਾਈ ਗਈ ਹੈ। ਵਿਜੀਲੈਂਸ, ਆਰਟੀਆਸਐਸ ਅਤੇ ਪੀਏਪੀ ਦੀਆਂ ਕੰਪਨੀਆਂ ਨੂੰ ਵੀ ਡਿਊਟੀ ‘ਚ ਸ਼ਾਮਲ ਕੀਤਾ ਗਿਆ ਹੈ। 

ਇਸ ਦੌਰਾਨ ਰਿਟਰਨਿੰਗ ਅਫ਼ਸਰ ਮਜੀਠਾ ਅਤੇ ਰੀਜਨਲ ਟਰਾਂਸਪੋਰਟ ਅਫ਼ਸਰ ਖੁਸ਼ਦਿਲ ਸਿੰਘ ਸੰਧੂ ਨੇ ਦੱਸਿਆ ਕਿ ਮਜੀਠਾ ਅਤੇ ਮਜੀਠਾ-2 ਵਿੱਚ ਕ੍ਰਮਵਾਰ 119 ਅਤੇ 97 ਪੋਲਿੰਗ ਬੂਥ ਹਨ। ਸਾਰਾ ਪੋਲਿੰਗ ਮਟੀਰੀਅਲ, ਬੈਲਟ ਪੇਪਰ ਅਤੇ ਬਾਕਸ ਪੂਰੀ ਤਰ੍ਹਾਂ ਤਿਆਰ ਹਨ ਅਤੇ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਸੈਂਸੇਟਿਵ ਅਤੇ ਪ੍ਰੋਸੇਟਿਵ ਜ਼ੋਨਾਂ ਵਿੱਚ ਵਾਧੂ ਫੋਰਸ ਤੈਨਾਤ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ, ਸ਼ਾਂਤੀਪੂਰਨ ਢੰਗ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ। ਪ੍ਰਸ਼ਾਸਨ ਵੱਲੋਂ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ।

Related Post