Mandi Gobindgarh ਚ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ , 4 ਔਰਤਾਂ ਤੇ 1 ਵਿਅਕਤੀ ਕਾਬੂ

Mandi Gobindgarh News : ਲੋਹਾ ਨਗਰੀ ਮੰਡੀ ਗੋਬਿੰਦਗੜ ਦੀ ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਜਿਸਮ ਫਿਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕਰਕੇ 4 ਔਰਤਾਂ ਅਤੇ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਦੱਸ ਦੇਈਏ ਕਿ ਚਾਰੋਂ ਔਰਤਾਂ ਪੰਜਾਬ ਤੋਂ ਬਾਹਰੀ ਸੂਬਿਆਂ ਨਾਲ ਸੰਬੰਧਿਤ ਹਨ ਤੇ ਇਹ ਆਪਸ ਵਿਚ ਮਿਲ ਕੇ ਬਦਕਾਰੀ ਦਾ ਧੰਦਾ ਚਲਾਉਂਦੀਆਂ ਸਨ। ਇਹ ਉੱਥੋਂ ਲੰਘਦੇ ਮਰਦਾਂ ਨੂੰ ਇਸ਼ਾਰਿਆਂ ਨਾਲ ਬੁਲਾਉਂਦੀਆਂ ਹਨ ਤੇ ਮੋਟੀ ਕਮਾਈ ਕਰਦੀਆਂ ਹਨ

By  Shanker Badra September 24th 2025 08:18 PM

Mandi Gobindgarh News : ਲੋਹਾ ਨਗਰੀ ਮੰਡੀ ਗੋਬਿੰਦਗੜ ਦੀ ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਜਿਸਮ ਫਿਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕਰਕੇ 4 ਔਰਤਾਂ ਅਤੇ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਦੱਸ ਦੇਈਏ ਕਿ ਚਾਰੋਂ ਔਰਤਾਂ ਪੰਜਾਬ ਤੋਂ ਬਾਹਰੀ ਸੂਬਿਆਂ ਨਾਲ ਸੰਬੰਧਿਤ ਹਨ ਤੇ ਇਹ ਆਪਸ ਵਿਚ ਮਿਲ ਕੇ ਬਦਕਾਰੀ ਦਾ ਧੰਦਾ ਚਲਾਉਂਦੀਆਂ ਸਨ। ਇਹ ਉੱਥੋਂ ਲੰਘਦੇ ਮਰਦਾਂ ਨੂੰ ਇਸ਼ਾਰਿਆਂ ਨਾਲ ਬੁਲਾਉਂਦੀਆਂ ਹਨ ਤੇ ਮੋਟੀ ਕਮਾਈ ਕਰਦੀਆਂ ਹਨ।

ਸਬ-ਇੰਸਪੈਕਟਰ ਹਰਮਨਪਰੀਤ ਕੌਰ ਨੇ ਦੱਸਿਆ ਕਿ ਥਾਣਾ ਮੁੱਖੀ ਇੰਸਪੈਕਟਰ ਸੰਦੀਪ ਸਿੰਘ ਪਾਸ ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਜੋ ਕਿ ਇਹ ਆਪਸ ਵਿਚ ਮਿਲ ਕੇ ਮੰਡੀ ਗੋਬਿੰਦਗੜ ਨੇੜੇ ਰੇਲਵੇ ਸਟੇਸ਼ਨ ਮੰਡੀ ਗੋਬਿੰਦਗੜ ਪਾਸ ਬਦਕਾਰੀ ਦਾ ਧੰਦਾ ਚਲਾ ਰਹੀਆਂ ਹਨ, ਜਿੱਥੇ ਕਿ ਇਹ ਉੱਥੋਂ ਲੰਘਦੇ ਮਰਦਾਂ ਨੂੰ ਇਸ਼ਾਰਿਆਂ ਨਾਲ ਬੁਲਾਉਂਦੀਆਂ ਹਨ ਅਤੇ ਮੋਟੀ ਕਮਾਈ ਕਰਦੀਆਂ ਹਨ, ਜਿਸ ਨਾਲ ਸਮਾਜ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ।

ਪੁਲਿਸ ਵੱਲੋਂ ਰੇਡ ਕਰਨ 'ਤੇ ਚਾਰ ਔਰਤਾਂ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ,ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਪੜਤਾਲ ਕੀਤੀ ਜਾ ਰਹੀ।

ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਦਾ ਵੇਰਵਾ

 ਲੀਲਾ ਦੇਵੀ ਪਤਨੀ ਲੇਟ ਰਾਜੇਸ਼ ਵਾਸੀ ਬਿਹਾਰ ਹਾਲ ਵਾਸੀ ਕਿਰਾਏਦਾਰ ਅੰਬੇਮਾਜਰਾ, ਗੋਬਿੰਦਗੜ੍ਹ, ਅਨੀਤਾ ਦੇਵੀ ਪਤਨੀ ਰਾਕੇਸ਼ ਵਾਸੀ ਬਿਹਾਰ ਹਾਲ ਵਾਸੀ ਅਜਨਾਲੀ ਮੰਡੀ ਗੋਬਿੰਦਗੜ੍ਹ, ਰੂਪਮ ਦੇਵੀ ਪਤਨੀ ਨੀਰਜ ਦਾਸ ਵਾਸੀ ਬਿਹਾਰ ਹਾਲ ਵਾਸੀ ਅੰਬੇਮਾਜਰਾ ਗੋਬਿੰਦਗੜ੍ਹ ਅਤੇ ਅਨੀਤਾ ਦੇਵੀ ਪਤਨੀ ਧਰੁਵ ਕੁਮਾਰ ਵਾਸੀ ਯੂਪੀ ਹਾਲ ਵਾਸੀ ਭਗਤ ਸਿੰਘ ਕਲੋਨੀ ਸ਼ੇਰਪੁਰ, ਜਿਲ੍ਹਾ ਲੁਧਿਆਣਾ।

Related Post