ਪੱਛਮੀ ਪਹਿਰਾਵਾ ਪਹਿਨਣ ਤੇ SGPC ਦੀ ਵੱਡੀ ਕਾਰਵਾਈ, 20 ਮੁਲਾਜ਼ਮਾਂ ਨੂੰ ਲਾਇਆ ਜੁਰਮਾਨਾ

SGPC News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪੱਛਮੀ ਪਹਿਰਾਵਾ ਪਹਿਨਣ ਦੇ ਇੱਕ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਹੈ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਰਵਾਈ ਕਰਦੇ ਹੋਏ ਮਾਮਲੇ ਵਿੱਚ 20 ਮੁਲਾਜ਼ਮਾਂ ਨੂੰ ਜੁਰਮਾਨਾ ਲਾਇਆ ਹੈ।

By  KRISHAN KUMAR SHARMA February 25th 2026 03:36 PM -- Updated: February 25th 2026 03:53 PM

SGPC News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪੱਛਮੀ ਪਹਿਰਾਵਾ ਪਹਿਨਣ (Western Wear) ਦੇ ਇੱਕ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਹੈ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਾਰਵਾਈ ਕਰਦੇ ਹੋਏ ਮਾਮਲੇ ਵਿੱਚ 20 ਮੁਲਾਜ਼ਮਾਂ ਨੂੰ ਜੁਰਮਾਨਾ ਲਾਇਆ ਹੈ।

ਜਾਣਕਾਰੀ ਅਨੁਸਾਰ, ਇਹ ਕਾਰਵਾਈ ਬੀਤੇ ਦਿਨੀ ਇੱਕ ਮੀਟਿੰਗ ਦੌਰਾਨ ਮੁਲਾਜ਼ਮਾਂ ਦੇ ਪੱਛਮੀ ਪਹਿਰਾਵਾ (ਸੂਟ-ਬੂਟ, ਕੋਟ-ਪੈਂਟ, ਜੀਨਸ ਆਦਿ) ਪਾ ਕੇ ਆਉਣ ਕਾਰਨ ਕੀਤੀ ਗਈ। ਇਨ੍ਹਾਂ 20 ਮੁਲਾਜ਼ਮਾਂ ਵਿੱਚ ਮੈਨੇਜਰ ਅਤੇ ਅਕਾਊਂਟੈਂਟ ਸ਼ਾਮਲ ਹਨ।

ਐਡਵੋਕੇਟ ਧਾਮੀ ਨੇ ਮੁਲਾਜ਼ਮਾਂ ਖਿਲਾਫ਼ ਇਹ ਕਾਰਵਾਈ ਧਾਰਾ 85 ਅਧੀਨ ਕੀਤੀ ਹੈ, ਜਿਸ ਤਹਿਤ ਸਾਰੇ ਮੁਲਾਜ਼ਮਾਂ ਨੂੰ ਗੁਰੂ ਦੀ ਗੋਲਕ 'ਚ 2100-2100 ਰੁਪਏ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਮੁਲਾਜ਼ਮਾਂ ਲਈ ਡਿਊਟੀ ਦੌਰਾਨ ਪਹਿਲਾਂ ਹੀ ਵਰਦੀ ਤਹਿਤ ਕੁੜਤਾ-ਪਜਾਮਾ ਪਹਿਨਣ ਦੇ ਹੁਕਮ ਲਾਗੂ ਕੀਤੇ ਗਏ ਹਨ। ਇਸ ਨਾਲ ਸ਼ਰਧਾਲੂਆਂ ਦੀ ਭੀੜ ਵਿੱਚ ਵੀ ਉਹ ਵੱਖਰੇ ਪਛਾਣੇ ਜਾ ਸਕਣ ਅਤੇ ਗੁਰਦੁਆਰਾ ਸਾਹਿਬਾਨ ਦੇ ਅਧਿਆਤਮ ਮਾਹੌਲ ਦੀ ਮਰਿਆਦਾ ਵੀ ਬਣੀ ਰਹੇ।

Related Post