ਨਾਟੂ-ਨਾਟੂ ਗੀਤ ਤੇ ਇਕੱਠੇ ਥਿਰਕੇ ਬਾਲੀਵੁੱਡ ਦੇ ਤਿੰਨੇ ਖਾਨ, ਵੀਡੀਓ ਆਈ ਸਾਹਮਣੇ
Anant Ambani and Radhika Merchant's pre-wedding: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਗਮ ਵਿੱਚ ਹਾਲੀਵੁੱਡ ਤੋਂ ਲੈ ਕੇ ਵੱਡੀਆਂ-ਵੱਡੀਆਂ ਤੱਕ ਦੀਆਂ ਸ਼ਖਸੀਅਤਾਂ ਨੇ ਜਿਥੇ ਸ਼ਿਰਕਤ ਕੀਤੀ, ਉਥੇ ਇਸ ਸਮਾਗਮ ਵਿੱਚ ਬਾਲੀਵੁੱਡ ਦੀ ਖਾਨ ਤਿੱਕੜੀ ਵੀ ਇਕੱਠੀ ਨਜ਼ਰ ਦਿੱਤੀ। ਸ਼ਾਹਰੁਖ ਖਾਨ (Shahrukh Khan), ਸਲਮਾਨ ਖਾਨ (Salman Khan) ਅਤੇ ਆਮਿਰ ਖਾਨ (Aamir Khan) ਇਸ ਪ੍ਰੀ-ਵੈਡਿੰਗ ਸਮਾਗਮ ਵਿੱਚ 'ਨਾਟੂ ਨਾਟੂ' ਗੀਤ 'ਤੇ ਇਕੱਠੇ ਡਾਂਸ ਕਰਦੇ ਵਿਖਾਈ ਦਿੱਤੇ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਗਿਆ ਹੈ। ਇੰਟਰਨੈਟ 'ਤੇ ਇਹ ਵੀਡੀਓ ਧੂਮ ਮਚਾ ਰਹੀ ਹੈ, ਜਿਸ 'ਚ ਦੱਖਣ ਦੀ ਫਿਲਮ 'ਆਰਆਰਆਰ' ਦੇ ਇਸ ਗੀਤ 'ਤੇ ਤਿੰਨੇ ਖਾਨ ਇਕੱਠੇ ਡਾਂਸ ਸਟੈਪ ਕਰਦੇ ਵਿਖਾਈ ਦੇ ਰਹੇ ਹਨ।
ਦੱਸ ਦਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਸੰਗੀਤ ਸਮਾਰੋਹ ਗੁਜਰਾਤ ਦੇ ਜਾਮਨਗਰ ਵਿੱਚ ਹੋਇਆ। ਅੰਬਾਨੀ ਪਰਿਵਾਰ ਦੇ ਇਸ ਖਾਸ ਪ੍ਰੋਗਰਾਮ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪਰਫਾਰਮ ਕੀਤਾ। ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ ਨੇ ਆਪਣੇ ਡਾਂਸ ਪ੍ਰਦਰਸ਼ਨ ਨਾਲ ਹਲਚਲ ਮਚਾ ਦਿੱਤੀ।
ਇਸਤੋਂ ਇਲਾਵਾ ਸ਼ਾਹਰੁਖ, ਸਲਮਾਨ ਅਤੇ ਆਮਿਰ ਖਾਨ ਨੇ 'ਜੀਨੇ ਕੇ ਹੈ ਚਾਰ ਦਿਨ' ਗੀਤ 'ਤੇ ਤੌਲੀਆ ਸਟੈਪ ਕੀਤਾ। ਤਿੰਨਾਂ ਨੇ 'ਛਈਆਂ ਛਾਈਆਂ' ਅਤੇ 'ਮਸਤੀ ਕੀ ਪਾਠਸ਼ਾਲਾ' ਵਰਗੇ ਗੀਤਾਂ 'ਤੇ ਵੀ ਪ੍ਰਦਰਸ਼ਨ ਕੀਤਾ। ਸਮਾਗਮ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਕਈ ਸ਼ਾਨਦਾਰ ਗੀਤ ਗਾ ਕੇ ਮਹਿਮਾਨਾਂ ਦਾ ਦਿਲ ਜਿੱਤ ਲਿਆ।