Shiromani Akali Dal ਨੇ ਮਾਛੀਵਾੜਾ ਬਲਾਕ ਤੋਂ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਪ੍ਰਚਾਰ ਮੁਹਿੰਮ ਦਾ ਕੀਤਾ ਜ਼ੋਰਦਾਰ ਆਗਾਜ਼

Samrala News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਲਕਾ ਸਮਰਾਲਾ ਦੇ ਮਾਛੀਵਾੜਾ ਬਲਾਕ ਤੋਂ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਪ੍ਰਚਾਰ ਮੁਹਿੰਮ ਦਾ ਜ਼ੋਰਦਾਰ ਢੰਗ ਨਾਲ ਆਗਾਜ਼ ਕੀਤਾ। ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਨੀਲੋਂ ਕਲਾਂ ਜ਼ਿਲਾ ਪ੍ਰੀਸ਼ਦ ਜੋਨ ਤੇ ਪੰਜਗਰਾਈਆਂ ਬਲਾਕ ਸੰਮਤੀ ਸੀਟ ਲਈ ਪ੍ਰਚਾਰ ਦੀ ਸ਼ੁਰੂਆਤ ਕੀਤੀ

By  Shanker Badra December 7th 2025 01:49 PM

Samrala News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਲਕਾ ਸਮਰਾਲਾ ਦੇ ਮਾਛੀਵਾੜਾ ਬਲਾਕ ਤੋਂ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਪ੍ਰਚਾਰ ਮੁਹਿੰਮ ਦਾ ਜ਼ੋਰਦਾਰ ਢੰਗ ਨਾਲ ਆਗਾਜ਼ ਕੀਤਾ। ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਨੀਲੋਂ ਕਲਾਂ ਜ਼ਿਲਾ ਪ੍ਰੀਸ਼ਦ ਜੋਨ ਤੇ ਪੰਜਗਰਾਈਆਂ ਬਲਾਕ ਸੰਮਤੀ ਸੀਟ ਲਈ ਪ੍ਰਚਾਰ ਦੀ ਸ਼ੁਰੂਆਤ ਕੀਤੀ। 

ਇਸ ਦੌਰਾਨ ਉਨ੍ਹਾਂ ਜ਼ਿਲਾ ਪ੍ਰੀਸ਼ਦ ਸੀਟ ਲਈ ਉਮੀਦਵਾਰ ਹਰਜੋਤ ਸਿੰਘ ਮਾਂਗਟ ਤੇ ਬਲਾਕ ਸੰਮਤੀ ਦੇ ਉਮੀਦਵਾਰ ਕੁਲਦੀਪ ਸਿੰਘ ਜਾਤੀਵਾਲ ਦੇ ਹੱਕ ਵਿੱਚ ਪਿੰਡ ਟਾਂਡਾ ਕੁਸ਼ਲ ਤੇ ਜਾਤੀਵਾਲ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਮੌਜੂਦਾ ਸਰਕਾਰ ਦੀਆਂ ਮਾੜ੍ਹੀਆਂ ਨੀਤੀਆਂ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ । ਇਸ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਅਕਾਲੀ ਆਗੂਆਂ ਦਾ ਪਿੰਡ ਵਾਸੀਆਂ ਨੇ ਫੂਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।

Related Post