ਚੋਣ ਪ੍ਰਚਾਰ ਤੋਂ ਪਹਿਲਾਂ ਡਾ. ਚੀਮਾ ਨੇ ਦਰਬਾਰ ਸਾਹਿਬ ਟੇਕਿਆ ਮੱਥਾ, ਕਿਹਾ-ਪੰਜਾਬੀਆਂ ਨੂੰ ਪੰਜਾਬ ਤੋਂ ਚਲਦੀ ਸਰਕਾਰ ਚਾਹੀਦੀ ਐ

ਲੋਕ ਸਭਾ ਟਿਕਟ ਮਿਲਣ 'ਤੇ ਅੱਜ ਉਹ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਉਸ ਪਿੱਛੋਂ ਚੋਣ ਮੁਹਿੰਮ ਅਰੰਭੀ। ਉਨ੍ਹਾਂ ਇਸ ਮੌਕੇ ਕਿਹਾ ਕਿ ਮੈਂ ਅੱਜ ਗੁਰੂ ਜੀ ਦੇ ਆਸ਼ੀਰਵਾਦ ਲੈ ਕੇ ਹਲਕੇ 'ਚ ਲੋਕਾਂ ਨਾਲ ਵਿਚਰਨ ਵਾਸਤੇ ਜਾ ਰਿਹਾ ਹਾਂ।

By  KRISHAN KUMAR SHARMA April 16th 2024 02:14 PM -- Updated: April 16th 2024 02:26 PM

ਚੰਡੀਗੜ੍ਹ: ਗੁਰਦਾਸਪੁਰ ਲੋਕ ਸਭਾ ਸੀਟ (Gurdaspur Lok Sabha) ਤੋਂ ਸ਼੍ਰੋਮਣੀ ਅਕਾਲੀ ਦਲ (SAD) ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ (Dr. Daljit Singh Cheema) ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਲੋਕ ਸਭਾ ਟਿਕਟ ਮਿਲਣ 'ਤੇ ਅੱਜ ਉਹ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਉਸ ਪਿੱਛੋਂ ਚੋਣ ਮੁਹਿੰਮ ਅਰੰਭੀ। ਉਨ੍ਹਾਂ ਇਸ ਮੌਕੇ ਕਿਹਾ ਕਿ ਮੈਂ ਅੱਜ ਗੁਰੂ ਜੀ ਦੇ ਆਸ਼ੀਰਵਾਦ ਲੈ ਕੇ ਹਲਕੇ 'ਚ ਲੋਕਾਂ ਨਾਲ ਵਿਚਰਨ ਵਾਸਤੇ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਉਨ੍ਹਾਂ 'ਤੇ ਵਿਸ਼ਵਾਸ ਪ੍ਰਗਟਾਇਆ ਹੈ।

ਨਤਮਸਤਕ ਹੋਣ ਉਪਰੰਤ ਡਾ. ਚੀਮਾ ਨੇ ਕਿਹਾ ਕਿ ਮੈਂ ਪਹਿਲਾਂ ਵਿਧਾਨ ਸਭਾ ਚੋਣਾਂ ਹੀ ਲੜਦਾ ਰਿਹਾ ਹਾਂ। ਇਹ ਪਹਿਲੀ ਵਾਰ ਹੋਇਆ ਕਿ ਮੈਂ ਪਾਰਲੀਮੈਂਟ ਚੋਣ ਲੜ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਕਿਸਾਨੀ ਦੇ ਐਮਐਸਪੀ ਗਰੰਟੀ ਦਾ ਹੈ ਪਰ ਉਸ ਵਿਚੋਂ ਕੋਈ ਹੱਲ ਨਹੀਂ ਨਿਕਲਿਆ। ਇਸ ਲਈ ਅਕਾਲੀ ਦਲ ਕਿਸਾਨੀ ਦੇ ਮੁੱਦਿਆਂ ਕਰਕੇ ਹੀ ਬੀਜੇਪੀ ਤੋਂ ਵੱਖ ਹੋਇਆ ਹੈ, ਇਸ ਕਾਰਨ ਹੀ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਵੀ ਸਹਿਮਤੀ ਨਹੀਂ ਬਣੀ ਕਿਉਂਕਿ ਹਾਲੇ ਤੱਕ ਵੀ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਬੰਦੀ ਸਿੰਘਾਂ ਉਹਨਾਂ ਨੂੰ ਹਾਲੇ ਵੀ ਰਿਹਾ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਜੀ ਨੇ ਅਨਾਉਂਸਮੈਂਟ ਵੀ ਕੀਤੀ ਸੀ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿੱਚ ਜਮਹੂਰੀਅਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਕਰਕੇ ਅਕਾਲੀ ਦਲ ਇਕੱਲਾ ਚੋਣ ਲੜ ਰਿਹਾ ਹੈ।

ਡਾ. ਚੀਮਾ ਨੇ ਕਿਹਾ ਕਿ ਮੈਂ ਪਹਿਲਾਂ ਵੀ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਚੋਣ ਲੜ ਚੁੱਕਾ ਹਾਂ ਅਤੇ ਹੁਣ ਫਿਰ 14-15 ਸਾਲ ਬਾਅਦ ਮੈਂ ਫਿਰ ਦੁਬਾਰਾ ਤੋਂ ਗੁਰਦਾਸਪੁਰ ਵਾਪਸੀ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਝਾੜੂ ਇਸ ਵਾਰ ਖਿਲਰਨ ਵਾਲਾ ਹੈ ਅਤੇ ਸਫਾਇਆ ਹੋਣ ਵਾਲਾ ਹੈ, ਕਿਉਂਕਿ ਸਾਰੇ ਹੀ ਲੋਕ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦੇ ਹਨ ਅਤੇ ਦਿੱਲੀ ਤੋਂ ਸਰਕਾਰ ਚਲਦੀ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। 

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜਿਸ ਨੇ ਗਰੰਟੀ ਦਿੱਤੀ ਸੀ ਕਿ ਸਾਰੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰੇਗਾ ਪਰ ਉਹ ਖੁਦ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਅੱਜ ਅੰਦਰ ਜੇਲ 'ਚ ਬੈਠੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਇੱਕ ਹਜ਼ਾਰ ਰੁਪਏ ਦੀ ਗਰੰਟੀ ਦਿੱਤੀ ਸੀ, ਪਰ ਉਹ ਅੱਜ ਵੀ ਤਰਸ ਰਹੀਆਂ ਹਨ।

Related Post