Chandigarh ਮੇਅਰ ਦੀਆਂ ਚੋਣਾਂ ਦੌਰਾਨ ਕੁਝ ਕੌਂਸਲਰਾਂ ਦੇ ਅਸਲ ਚਿਹਰੇ ਸਾਹਮਣੇ ਆਉਂਦੇ ਹਨ : ਚਰਨਜੀਤ ਸਿੰਘ ਵਿਲੀ

Chandigarh News : ਸ਼੍ਰੋਮਣੀ ਅਕਾਲੀ ਦਲ, ਚੰਡੀਗੜ੍ਹ ਯੂਨਿਟ, ਯਾਦ ਦਿਲਾਉਂਦਾ ਹੈ ਕਿ ਆਪਣੀ ਪਿਛਲੀ ਪ੍ਰੈੱਸ ਕਾਨਫਰੰਸ ਦੌਰਾਨ ਮੇਅਰ ਦੀਆਂ ਚੋਣਾਂ ਸਮੇਂ ਹੋ ਰਹੀ ਕੌਂਸਲਰਾਂ ਦੀ ਖਰੀਦ-ਫਰੋਖ਼ਤ ਬਾਰੇ ਗੰਭੀਰ ਅਤੇ ਮਜ਼ਬੂਤ ਸ਼ੰਕਾਵਾਂ ਜਤਾਈਆਂ ਗਈਆਂ ਸਨ। ਦੁਖਦਾਈ ਗੱਲ ਹੈ ਕਿ ਉਹ ਸ਼ੰਕਾਵਾਂ ਸੱਚ ਸਾਬਤ ਹੋਈਆਂ ਹਨ, ਜਿਸ ਨਾਲ ਸਥਾਨਕ ਪ੍ਰਸ਼ਾਸਨ ਨੂੰ ਘੇਰ ਰਹੀਆਂ ਅਨੈਤਿਕ ਰਾਜਨੀਤਿਕ ਪ੍ਰਥਾਵਾਂ ਬੇਨਕਾਬ ਹੋ ਗਈਆਂ ਹਨ

By  Shanker Badra December 25th 2025 04:56 PM

Chandigarh News : ਸ਼੍ਰੋਮਣੀ ਅਕਾਲੀ ਦਲ, ਚੰਡੀਗੜ੍ਹ ਯੂਨਿਟ, ਯਾਦ ਦਿਲਾਉਂਦਾ ਹੈ ਕਿ ਆਪਣੀ ਪਿਛਲੀ ਪ੍ਰੈੱਸ ਕਾਨਫਰੰਸ ਦੌਰਾਨ ਮੇਅਰ ਦੀਆਂ ਚੋਣਾਂ ਸਮੇਂ ਹੋ ਰਹੀ ਕੌਂਸਲਰਾਂ ਦੀ ਖਰੀਦ-ਫਰੋਖ਼ਤ ਬਾਰੇ ਗੰਭੀਰ ਅਤੇ ਮਜ਼ਬੂਤ ਸ਼ੰਕਾਵਾਂ ਜਤਾਈਆਂ ਗਈਆਂ ਸਨ। ਦੁਖਦਾਈ ਗੱਲ ਹੈ ਕਿ ਉਹ ਸ਼ੰਕਾਵਾਂ ਸੱਚ ਸਾਬਤ ਹੋਈਆਂ ਹਨ, ਜਿਸ ਨਾਲ ਸਥਾਨਕ ਪ੍ਰਸ਼ਾਸਨ ਨੂੰ ਘੇਰ ਰਹੀਆਂ ਅਨੈਤਿਕ ਰਾਜਨੀਤਿਕ ਪ੍ਰਥਾਵਾਂ ਬੇਨਕਾਬ ਹੋ ਗਈਆਂ ਹਨ।

ਇਸ ਮਾਮਲੇ ‘ਤੇ ਗੱਲ ਕਰਦਿਆਂ ਪ੍ਰਧਾਨ ਚਰਨਜੀਤ ਸਿੰਘ ਵਿਲੀ ਨੇ ਕਿਹਾ ਕਿ ਮੇਅਰ ਦੀਆਂ ਚੋਣਾਂ ਦੌਰਾਨ ਹੀ ਕੁਝ ਕੌਂਸਲਰਾਂ ਦੇ ਅਸਲ ਚਿਹਰੇ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੋ ਕੌਂਸਲਰ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ‘ਚ ਸ਼ਾਮਲ ਹੋ ਜਾਂਦੇ ਹਨ, ਉਨ੍ਹਾਂ ਕੋਲ ਨਾ ਕੋਈ ਵਿਚਾਰਧਾਰਾ ਹੁੰਦੀ ਹੈ, ਨਾ ਹੀ ਕੋਈ ਸਿਧਾਂਤ ਅਤੇ ਨਾ ਹੀ ਵੋਟਰਾਂ ਵੱਲੋਂ ਦਿੱਤੇ ਗਏ ਮੰਡੀਟ ਪ੍ਰਤੀ ਕੋਈ ਵਚਨਬੱਧਤਾ।

ਚਰਨਜੀਤ ਸਿੰਘ ਵਿਲੀ ਨੇ ਅੱਗੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਦੋਹਰੀ ਨੀਤੀ ‘ਤੇ ਵੀ ਤਿੱਖਾ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਇਹ ਦੋਵੇਂ ਪਾਰਟੀਆਂ ਇੱਕ ਦੂਜੇ ਨਾਲ ਬਿੱਲੀਆਂ ਤੇ ਕੁੱਤਿਆਂ ਵਾਂਗ ਲੜਦੀਆਂ ਹਨ ਪਰ ਚੰਡੀਗੜ੍ਹ ‘ਚ ਸਿਰਫ਼ ਰਾਜਨੀਤਿਕ ਲਾਭ ਲਈ ਇਕੱਠੀਆਂ ਹੋ ਜਾਂਦੀਆਂ ਹਨ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਮੌਕਾਪਰਸਤ ਗਠਜੋੜ ਨੂੰ ਸਮਝਣ ਅਤੇ ਬੈਲਟ ਬਾਕਸ ਰਾਹੀਂ ਉਨ੍ਹਾਂ ਨੂੰ ਮਾਕੂਲ ਜਵਾਬ ਦੇਣ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਬਿਲਕੁਲ ਸਪਸ਼ਟ ਹੈ ਕਿ ਭਾਜਪਾ ਸੱਤਾ ਅਤੇ ਪੈਸੇ ਦਾ ਦੁਰਉਪਯੋਗ ਕਰਕੇ ਹੋਰ ਪਾਰਟੀਆਂ ਦੇ ਕੌਂਸਲਰਾਂ ਨੂੰ ਆਪਣੇ ਪੱਖ ਵਿੱਚ ਖਿੱਚ ਰਹੀ ਹੈ, ਜੋ ਕਿ ਬਹੁਤ ਹੀ ਅਫ਼ਸੋਸਜਨਕ ਹੈ ਅਤੇ ਲੋਕਤੰਤਰਕ ਪਰੰਪਰਾਵਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ।

ਚਰਨਜੀਤ ਸਿੰਘ ਵਿਲੀ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨ, ਵਚਨਬੱਧਤਾ ਅਤੇ ਇਮਾਨਦਾਰੀ ਦੀ ਲੰਬੀ ਅਤੇ ਪ੍ਰਮਾਣਿਤ ਪਰੰਪਰਾ ਰਹੀ ਹੈ ਅਤੇ ਇਸ ਦੇ ਨੁਮਾਇੰਦੇ ਲੋਕਾਂ ਵੱਲੋਂ ਦਿੱਤੇ ਵਿਸ਼ਵਾਸ ‘ਤੇ ਕਦੇ ਵੀ ਖਰਾ ਨਾ ਉਤਰਣ ਤੋਂ ਪਿੱਛੇ ਨਹੀਂ ਹਟਦੇ।

ਵੋਟਰਾਂ ਦੀ ਸਿਆਣਪ ‘ਤੇ ਪੂਰਾ ਭਰੋਸਾ ਜਤਾਉਂਦੇ ਹੋਏ ਵਿਲੀ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਚੰਡੀਗੜ੍ਹ ਦੇ ਲੋਕ ਇਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਾਉਣਗੇ ਅਤੇ ਅਜਿਹੀਆਂ ਅਨੈਤਿਕ ਪ੍ਰਥਾਵਾਂ ਦੇ ਖਿਲਾਫ਼ ਫ਼ੈਸਲਾਕੁਨ ਵੋਟ ਦੇਣਗੇ, ਜੋ ਸਾਡੇ ਲੋਕਤੰਤਰਕ ਮੁੱਲਾਂ ਦੀ ਜੜ੍ਹ ਨੂੰ ਕਮਜ਼ੋਰ ਕਰਦੀਆਂ ਹਨ।

Related Post