Bikram Singh Majithia In Judicial Custody Highlights : ਮੁਹਾਲੀ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ

ਉੱਥੇ ਹੀ ਦੂਜੇ ਪਾਸੇ ਪੁਲਿਸ ਰਿਮਾਂਡ ’ਤੇ ਚੱਲ ਰਹੇ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਘਰਾਂ ਵਿੱਚ ਡਿਟੇਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਦਾਲਤ ਵਿੱਚ ਜਾਣ ਤੋਂ ਰੋਕਣ ਲਈ ਸੂਬੇ ਭਰ ਵਿੱਚ ਘਰਾਂ ’ਚ ਡਿਟੇਨ ਕੀਤਾ ਗਿਆ।

By  Aarti July 6th 2025 09:03 AM -- Updated: July 6th 2025 01:38 PM

Jul 6, 2025 01:38 PM

ਬਿਕਰਮਜੀਤ ਸਿੰਘ ਮਜੀਠੀਆ ਨੂੰ ਨਾਭਾ ਦੀ ਨਵੀਂ ਜ਼ਿਲਾ ਜੇਲ੍ਹ ’ਚ ਭੇਜਿਆ

ਬਿਕਰਮਜੀਤ ਸਿੰਘ ਮਜੀਠੀਆ ਨੂੰ ਨਾਭਾ ਦੀ ਨਵੀਂ ਜ਼ਿਲਾਂ ਜੇਲ ਦੇ ਵਿੱਚ ਘੜੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਜੇਲ ਦੇ ਵਿੱਚ ਲਿਆਂਦਾ ਗਿਆ। ਜਿੱਥੇ ਹੁਣ 14 ਦਿਨ ਦੇ ਲਈ ਬਿਕਰਮਜੀਤ ਸਿੰਘ ਮਜੀਠੀਆ ਨਿਆਇਕ ਹਿਰਾਸਤ ਵਿੱਚ ਨਾਭਾ ਦੀ ਨਵੀਂ ਜ਼ਿਲਾਂ ਜੇਲ ਦੇ ਵਿੱਚ ਨਜ਼ਰਬੰਦ ਰਹਿਣਗੇ।ਨਗਰ ਨਿਗਮ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ

Jul 6, 2025 01:05 PM

ਵਿਜੀਲੈਂਸ ਨੇ ਕੋਰਟ ’ਚ ਕਿਹਾ ਸਾਡੀ ਪੁੱਛਗਿੱਛ ਖ਼ਤਮ- ਅਰਸ਼ਦੀਪ ਕਲੇਰ

  • '11 ਦਿਨ ’ਚ ਕੀ ਮਿਲਿਆ ਵਿਜੀਲੈਂਸ ਦੱਸੇ'
  • ਵਿਜੀਲੈਂਸ ਨੂੰ ਹਿਮਾਚਲ ਚ ਹਜ਼ਾਰ ਏਕੜ ਜ਼ਮੀਨ ਦੇ ਨਹੀਂ ਲੱਭੇ ਕਾਗਜ਼'
  • 'ਇਲਜ਼ਾਮਾਂ ਨੂੰ ਕਾਗਜ਼ਾਂ ਜ਼ਰੀਏ ਸਰਕਾਰ ਤੇ ਵਿਜੀਲੈਂਸ ਨਹੀਂ ਪੇਸ਼ ਕਰ ਸਕੀ'
  • 'ਡਰੱਗ ਕੇਸ ’ਚ ਕਈ ਡਰੱਗ ਨਹੀਂ ਮਿਲੀ'
  • 'ਮਜੀਠੀਆ ਖਿਲਾਫ ਲਗਾਏ 5 ਇਲਜ਼ਾਮਾਂ ਦਾ ਹੁਣ ਪੰਜਾਬ ਸਰਕਾਰ ਦੇਵੇ ਜਵਾਬ' 
  • 'ਜੇ ਕੁੜ ਮਿਲਿਆ ਹੁੰਦਾ ਤਾਂ ਵਿਜੀਲੈਂਸ ਹੋਰ ਰਿਮਾਂਡ ਦੀ ਕਰਦੀ ਮੰਗ' 

Jul 6, 2025 12:51 PM

High Security 'ਚ Bikram Singh Majithia ਨੂੰ ਲਿਜਾਇਆ ਜਾ ਰਿਹਾ ਨਾਭਾ ਜੇਲ੍ਹ, ਦੇਖੋ Live ਤਸਵੀਰਾਂ

Jul 6, 2025 12:44 PM

ਵੱਡੀ ਗਿਣਤੀ 'ਚ ਪੁਲਿਸ ਫ਼ੋਰਸ Bikram Singh Majithia ਨੂੰ ਲੈਕੇ ਪਹੁੰਚੀ Mohali Court

Jul 6, 2025 11:49 AM

ਮਜੀਠੀਆ ਨੂੰ ਮੁਹਾਲੀ ਕੋਰਟ ਤੋਂ ਨਾਭਾ ਲਈ ਲੈ ਕੇ ਨਿਕਲੀ ਵਿਜੀਲੈਂਸ ਦੀ ਟੀਮ

  • ਵਿਜੀਲੈਂਸ ਨੇ ਕੋਰਟ ’ਚ ਕਿਹਾ ਸਾਡੀ ਪੁੱਛਗਿੱਛ ਖ਼ਤਮ- ਅਰਸ਼ਦੀਪ ਕਲੇਰ
  • '11 ਦਿਨਾਂ ’ਚ ਕੀ ਮਿਲਿਆ ਵਿਜੀਲੈਂਸ ਦੱਸੇ' 

Jul 6, 2025 11:30 AM

ਬਿਕਮਰ ਸਿੰਘ ਮਜੀਠੀਆ ਜਾਣਗੇ ਜੇਲ੍ਹ

  • ਅਦਾਲਤ ਨੇ ਵਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਰੱਖਣ ਦੇ ਹੁਕਮ ਦਿੱਤੇ
  • 11 ਦਿਨਾਂ ਦੇ ਰਿਮਾਂਡ ਤੋਂ ਬਾਅਦ ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ
  • ਕਈ ਰਾਜਾਂ ਵਿੱਚ ਮਜੀਠੀਆ ਦੀਆਂ ਸ਼ੱਕੀ ਜਾਇਦਾਦਾਂ ਦੀ ਜਾਂਚ ਜਾਰੀ ਹੈ
  • ਮਜੀਠੀਆ ਜਾਂਚ ਦੌਰਾਨ ਜੇਲ੍ਹ ਵਿੱਚ ਹੀ ਰਹਿਣਗੇ
  • 14 ਦਿਨਾਂ ਲਈ ਨਿਆਂਇਕ ਹਿਰਾਸਤ ਦੇ ਹੁਕਮ

Jul 6, 2025 09:53 AM

ਵਿਨਰਜੀਤ ਸਿੰਘ ਗੋਲਡੀ ਨੂੰ ਕੀਤਾ ਗਿਆ ਪੁਲਿਸ ਵੱਲੋਂ ਡਿਟੇਨ

  • ਅੱਜ ਬਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਹੀ ਅਕਾਲੀ ਲੀਡਰਾਂ ਨੂੰ ਕੀਤਾ ਜਾ ਰਿਹਾ ਹਾਊਸ ਅਰੈਸਟ 
  •  ਵਿਨਰਜੀਤ ਸਿੰਘ ਗੋਲਡੀ ਪੰਪ ਤੋਂ ਤੇਲ ਪਵਾ ਰਹੇ ਹਨ ’ਤੇ ਉੱਥੇ ਹੀ ਪੁਲਿਸ ਨੇ ਆ ਕੇ ਕੀਤਾ ਡਿਟੇਨ

Jul 6, 2025 09:17 AM

ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਘਬਰਾਈ ਪੰਜਾਬ ਸਰਕਾਰ !

  • ਮੁਹਾਲੀ ਜਾ ਰਹੇ ਅਕਾਲੀ ਵਰਕਰਾਂ ਨੂੰ ਪੁਲਿਸ ਨੇ ਕੀਤਾ ਡਿਟੇਨ 
  • ਬਿਕਰਮ ਸਿੰਘ ਮਜੀਠੀਆ ਦਾ 4 ਦਿਨਾਂ ਦਾ ਰਿਮਾਂਡ ਹੋ ਰਿਹਾ ਖ਼ਤਮ 
  • 25 ਜੂਨ ਨੂੰ ਅੰਮ੍ਰਿਤਸਰ ਤੋਂ ਵਿਜੀਲੈਂਸ ਨੇ ਮਜੀਠੀਆ ਨੂੰ ਕੀਤਾ ਸੀ ਗ੍ਰਿਫਤਾਰ 

Jul 6, 2025 09:14 AM

ਬਠਿੰਡਾ, ਮੋਗਾ ਤੇ ਅੰਮ੍ਰਿਤਸਰ ਚ ਅਕਾਲੀ ਵਰਕਰ ਨਜ਼ਰਬੰਦ


Bikram Singh Majithia Hearing Live Updates :  ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਚਾਰ ਦਿਨਾਂ ਦਾ ਰਿਮਾਂਡ ਅੱਜ (6 ਜੁਲਾਈ) ਖਤਮ ਹੋ ਰਿਹਾ ਹੈ। ਵਿਜੀਲੈਂਸ ਬਿਊਰੋ ਉਨ੍ਹਾਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਕੁਝ ਹੋਰ ਦਿਨਾਂ ਦੇ ਰਿਮਾਂਡ ਦੀ ਮੰਗ ਕਰ ਸਕਦੀ ਹੈ। ਮਜੀਠੀਆ 26 ਜੂਨ ਤੋਂ ਵਿਜੀਲੈਂਸ ਦੀ ਹਿਰਾਸਤ ਵਿੱਚ ਹਨ।

ਉੱਥੇ ਹੀ ਦੂਜੇ ਪਾਸੇ ਪੁਲਿਸ ਰਿਮਾਂਡ ’ਤੇ ਚੱਲ ਰਹੇ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਘਰਾਂ ਵਿੱਚ ਡਿਟੇਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਦਾਲਤ ਵਿੱਚ ਜਾਣ ਤੋਂ ਰੋਕਣ ਲਈ ਸੂਬੇ ਭਰ ਵਿੱਚ ਘਰਾਂ ’ਚ ਡਿਟੇਨ ਕੀਤਾ ਗਿਆ। ਬਠਿੰਡਾ ਦੇ ਪਿੰਡ ਮਲੂਕਾ ਵਿਖੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਘਰ ਵਿੱਚ ਡਿਟੇਨ ਕੀਤਾ ਗਿਆ। 

ਇਸ ਦੌਰਾਨ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ, ਨੁਮਾਇੰਦਿਆਂ ਅਤੇ ਕੁਝ ਮੀਡੀਆ ਚੈਨਲਾਂ ਨੂੰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਕਲੇਰ ਨੇ ਕਿਹਾ ਕਿ ਮਜੀਠੀਆ ਵਿਰੁੱਧ ਮਨਘੜਤ ਅਤੇ ਝੂਠੀਆਂ ਕਹਾਣੀਆਂ ਫੈਲਾਉਣ ਵਾਲਿਆਂ ਨੂੰ ਅਦਾਲਤ ਵਿੱਚ ਜਵਾਬ ਦੇਣਾ ਪਵੇਗਾ। ਇਸ ਸਬੰਧ ਵਿੱਚ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ।

ਕਾਬਿਲੇਗੌਰ ਹੈ ਕਿ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਸੂਬੇ ਵਿੱਚ 26 ਥਾਵਾਂ 'ਤੇ ਮਜੀਠੀਆ ਨਾਲ ਸਬੰਧਤ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਫਿਰ ਸਵੇਰੇ 11:30 ਵਜੇ ਤੋਂ ਬਾਅਦ, ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 29 ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਦਾਅਵਾ ਕੀਤਾ ਗਿਆ ਕਿ ਇਹ ਮਜੀਠੀਆ ਤੋਂ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : Barnala News : ਫੁੱਫੜ ਨੇ ਨਬਾਲਿਗ ਭਤੀਜੀ ਨਾਲ ਕੀਤਾ ਜਬਰ ਜਿਨਾਹ, ਭੂਆ ਦੇ ਘਰ ਛੁੱਟੀਆਂ ਬਿਤਾਉਣ ਆਈ ਸੀ ਪੀੜਤ ਲੜਕੀ

Related Post