Bathinda ਨਗਰ ਕੌਂਸਲ ਕੋਟਸ਼ਮੀਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ; ਅਕਾਲੀ ਕੌਂਸਲਰ ਜਸਵਿੰਦਰ ਕੌਰ ਚੁਣੇ ਗਏ ਪ੍ਰਧਾਨ

ਦੱਸ ਦਈਏ ਕਿ ਨਗਰ ਪੰਚਾਇਤ ਕੋਟਸ਼ਮੀਰ ਦੀ ਚੋਣ ਦੌਰਾਨ ਕੁੱਲ 13 ਕੌਂਸਲਰਾਂ ਵਿੱਚੋਂ 10 ਕੌਂਸਲਰ ਅਕਾਲੀ ਦਲ ਦੇ ਸਨ, ਇੱਕ ਕਾਂਗਰਸ ਇੱਕ ਆਮ ਆਦਮੀ ਪਾਰਟੀ ਅਤੇ ਇੱਕ ਹੀ ਆਜ਼ਾਦ ਤੌਰ ’ਤੇ ਜੇਤੂ ਰਹੇ ਸਨ।

By  Aarti July 27th 2026 06:42 PM -- Updated: July 27th 2026 06:43 PM

ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿਖੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਤੇ ਨਗਰ ਪੰਚਾਇਤ ਕੋਟ ਸਮੀਰ ਦੀ ਚੋਣ ਕਰਵਾਈ ਗਈ। ਇੱਥੇ ਸਰਬ ਸੰਮਤੀ ਨਾਲ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਦੀ ਮਾਤਾ ਜਸਵਿੰਦਰ ਕੌਰ ਨੂੰ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਅਕਾਲੀ ਦਲ ਦੇ ਕੌਂਸਲਰ ਜਸਵਿੰਦਰ ਕੌਰ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। 

ਨਗਰ ਕੌਂਸਲ ਕੋਟ ਸ਼ਮੀਰ ਦੇ 13 ਕੌਂਸਲਰਾਂ ’ਚੋਂ 10 ਅਕਾਲੀ ਦਲ ਨਾਲ ਸਬੰਧਿਤ 

ਦੱਸ ਦਈਏ ਕਿ ਨਗਰ ਪੰਚਾਇਤ ਕੋਰਸਮੀਰ ਦੀ ਚੋਣ ਦੌਰਾਨ ਕੁੱਲ 13 ਕੌਂਸਲਰਾਂ ਵਿੱਚੋਂ 10 ਕੌਂਸਲਰ ਅਕਾਲੀ ਦਲ ਦੇ ਸਨ, ਇੱਕ ਕਾਂਗਰਸ ਇੱਕ ਆਮ ਆਦਮੀ ਪਾਰਟੀ ਅਤੇ ਇੱਕ ਹੀ ਆਜ਼ਾਦ ਤੌਰ ’ਤੇ ਜੇਤੂ ਰਹੇ ਸਨ। ਨਗਰ ਕੌਂਸਲ ਦਫ਼ਤਰ ਵਿਖੇ ਹੋਈ ਚੋਣ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਨਾਲ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੀਤੇ ਗਏ ਆਬਜ਼ਰਵਰਵੀ ਹਾਜ਼ਰ ਰਹੇ ਹਨ। 

ਜਸਵਿੰਦਰ ਕੌਰ ਨੇ ਪਾਰਟੀ ਦਾ ਕੀਤਾ ਧੰਨਵਾਦ 

ਚੋਣ ਤੋਂ ਬਾਅਦ ਨਵੇਂ ਚੁਣੇ ਗਏ ਪ੍ਰਧਾਨ ਜਸਵਿੰਦਰ ਕੌਰ  ਨੇ ਕੋਟ ਸ਼ਮੀਰ ਦੇ ਸਮੁੱਚੇ ਵੋਟਰਾਂ, ਕੌਂਸਲਰਾਂ ਦਾ ਧੰਨਵਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਨਾਂ ਦੇ ਪਰਿਵਾਰ ਨੂੰ ਦੂਜੀ ਵਾਰ ਮਾਣ ਬਖਸ਼ ਕੇ ਕੋਟਸ਼ਮੀਰ ਪੰਚਾਇਤ ਦੀ ਪ੍ਰਧਾਨਗੀ ਨਾਲ ਨਿਵਾਜਿਆ ਹੈ।  

ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦੇ ਦੱਸਿਆ ਕਿ ਉਹਨਾਂ ਨੂੰ ਚੋਣ ਕਰਾਉਣ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਕਰਨਾ ਪਿਆ। ਨਾਲ ਹੀ ਉਹਨਾਂ ਦੱਸਿਆ ਕਿ ਪ੍ਰਧਾਨਗੀ ਮਿਲਣ ਤੋਂ ਪਹਿਲਾਂ ਹੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਬਠਿੰਡਾ ਵੱਲੋਂ ਨਗਰ ਦੇ ਵਿਕਾਸ ਲਈ 27 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰ ਦਿੱਤਾ। 

ਸਾਲ 2027 ਦੀਆਂ ਚੋਣਾਂ ’ਚ ਦਬਦਬਾ 

ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਕਿਹਾ ਕਿ ਅਕਾਲੀ ਦਲ ਨੇ ਇੱਕ ਵਾਰ ਫਿਰ ਜਿੱਤ ਹਾਸਿਲ ਕਰਕੇ ਅਤੇ ਨਗਰ ਪੰਚਾਇਤ ਕੋਟ ਸ਼ਮੀਰ ਉੱਪਰ ਆਪਣਾ ਕਬਜ਼ਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਅਕਾਲੀ ਦਲ ਜਿੱਤ ਹਾਸਿਲ ਕਰਕੇ ਸਰਕਾਰ ਬਣਾਏਗਾ। 

ਇਹ ਵੀ ਪੜ੍ਹੋ  : 15 August ਨੂੰ ਪੰਜਾਬ ’ਚ ਦਹਿਸ਼ਤਗਰਦ ਫੈਲਾਉਣਗੇ ਦਹਿਸ਼ਤ ! ਆਰਮੀ ਸਟੇਸ਼ਨਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Related Post