Shiromani Akali Dal ਨੇ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਕੀਤਾ ਵੱਡਾ ਐਲਾਨ; 40 ਵੱਡੀਆਂ ਰੈਲੀਆਂ ਨੂੰ ਲੈ ਕੇ ਕੀਤਾ ਸ਼ਡਿਊਲ ਜਾਰੀ
"ਪੰਜਾਬ ਬਚਾਓ, ਸੁਖਬੀਰ ਸਿੰਘ ਬਾਦਲ ਨੂੰ ਲਿਆਓ" ਸਲੋਗਨ ਵਾਲੀ ਇਹ ਮੁਹਿੰਮ ਸਪੱਸ਼ਟ ਤੌਰ 'ਤੇ ਪਾਰਟੀ ਦੀ ਲੀਡਰਸ਼ਿਪ ਅਤੇ ਏਜੰਡੇ 'ਤੇ ਕੇਂਦ੍ਰਿਤ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
Shiromani Akali Dal News : ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਨੇ ਸੂਬੇ ਭਰ ਵਿੱਚ ਇੱਕ ਵਿਸ਼ਾਲ ਜਨ ਸੰਪਰਕ ਮੁਹਿੰਮ ਦਾ ਐਲਾਨ ਕੀਤਾ ਹੈ ਅਤੇ ਰੈਲੀਆਂ ਦਾ ਸ਼ਡਿਊਲ ਜਾਰੀ ਕੀਤਾ ਹੈ। "ਪੰਜਾਬ ਬਚਾਓ, ਸੁਖਬੀਰ ਸਿੰਘ ਬਾਦਲ ਨੂੰ ਲਿਆਓ" ਸਲੋਗਨ ਵਾਲੀ ਇਹ ਮੁਹਿੰਮ ਸਪੱਸ਼ਟ ਤੌਰ 'ਤੇ ਪਾਰਟੀ ਦੀ ਲੀਡਰਸ਼ਿਪ ਅਤੇ ਏਜੰਡੇ 'ਤੇ ਕੇਂਦ੍ਰਿਤ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
40 ਵਿਧਾਨ ਸਭਾ ਹਲਕਿਆਂ ਵਿੱਚ ਵੱਡੀਆਂ ਰੈਲੀਆਂ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦੇ ਅਨੁਸਾਰ, ਵਿਸਾਖੀ ਤੱਕ ਸੂਬੇ ਭਰ ਦੇ 40 ਵਿਧਾਨ ਸਭਾ ਹਲਕਿਆਂ ਵਿੱਚ ਵੱਡੀਆਂ ਜਨਤਕ ਰੈਲੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਰੈਲੀਆਂ ਰਾਹੀਂ, ਪਾਰਟੀ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਉਜਾਗਰ ਕਰੇਗੀ ਅਤੇ ਕਿਸਾਨਾਂ, ਨੌਜਵਾਨਾਂ, ਕਾਰੋਬਾਰੀਆਂ ਅਤੇ ਧਾਰਮਿਕ ਸੰਗਠਨਾਂ ਨਾਲ ਸਿੱਧਾ ਸੰਪਰਕ ਸਥਾਪਤ ਕੀਤਾ ਜਾਵੇਗਾ।
ਪਹਿਲੀ ਰੈਲੀ ਕਾਦੀਆਂ ਵਿੱਚ ਹੋਵੇਗੀ ਸ਼ੁਰੂ
ਮੁਹਿੰਮ ਦੀ ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਵਿੱਚ ਸ਼ੁਰੂ ਹੋਵੇਗੀ। ਸੀਨੀਅਰਅਕਾਲੀ ਆਗੂ ਦਾ ਕਹਿਣਾ ਹੈ ਕਿ ਇਹ ਸਿਰਫ਼ ਚੋਣ ਰੈਲੀਆਂ ਨਹੀਂ ਹਨ, ਸਗੋਂ ਇੱਕ "ਜਨ ਜਾਗਰੂਕਤਾ ਮੁਹਿੰਮ" ਹੈ ਜਿਸਦਾ ਉਦੇਸ਼ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਧਾਰਮਿਕ ਮੁੱਦਿਆਂ ਨੂੰ ਉਜਾਗਰ ਕਰਨਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਨੈਤਿਕਤਾ ਦੀ ਰਾਜਨੀਤੀ ਕੀਤੀ- ਡਾ. ਦਲਜੀਤ ਸਿੰਘ ਚੀਮਾ
ਹੋਰ ਵੇਰਵੇ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਨੈਤਿਕਤਾ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਬੀਤੇ ਸਮੇਂ ਵਿਚ ਜੋ ਵਾਅਦੇ ਉਹ ਪੂਰੇ ਕੀਤੇ ਹਨ। ਉਹਨਾਂ ਕਿਹਾ ਕਿ ਇਸ ਵਾਰ ਅਸੀਂ ਸੂਬੇ ਵਾਸਤੇ ਆਪਣੇ ਦ੍ਰਿਸ਼ਟੀਕੋਣ ਦੀ ਗੱਲ ਕਰਾਂਗੇ ਜਿਸ ਵਿਚ ਸਮਾਜ ਦੇ ਸਾਰੇ ਵਰਗਾਂ ਦੀ ਗੱਲ ਹੋਵੇਗੀ ਅਤੇ ਮੁੱਖ ਜ਼ੋਰ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ’ਤੇ ਹੋਵੇਗਾ।
'ਪਾਰਟੀ ਕਰੇਗੀ ਆਪਣਾ ਸਟੈਂਡ ਸਪਸ਼ਟ'
ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਅਹਿਮ ਮਾਮਲਿਆਂ ’ਤੇ ਆਪਣੇ ਸਟੈਂਡ ਸਪਸ਼ਟ ਕਰੇਗੀ ਤੇ ਨਾਲ ਹੀ ਇਹਨਾਂ ਦੇ ਹੱਲ ਵਾਸਤੇ ਆਪਣੀ ਸੋਚ ਵੀ ਦੱਸੇਗੀ। ਉਹਨਾਂ ਕਿਹਾ ਕਿ ਇਹਨਾਂ ਮਸਲਿਆਂ ਵਿਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੂਬੇ ਨੂੰ ਦੇਣਾ ਅਤੇ ਪੰਜਾਬ ਨਾਲ ਇਸਦੇ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਹੋ ਰਹੇ ਵਿਤਕਰੇ ਨੂੰ ਖ਼ਤਮ ਕਰਨਾ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਪਾਰਟੀ ਨੂੰ ਦੇਸ਼ ਵਿਚ ਸੰਘੀ ਢਾਂਚੇ ਨੂੰ ਖੋਰਾ ਲੱਗਣ ਦੀ ਵੀ ਚਿੰਤਾ ਹੈ ਅਤੇ ਉਹ ਸੰਘੀ ਢਾਂਚੇ ਦੀ ਪੈਰਵੀ ਕਰੇਗੀ। ਉਹਨਾਂ ਕਿਹਾ ਕਿ ਸੰਘੀ ਢਾਂਚੇ ਨੂੰ ਖੋਰ੍ਹਾ ਲੱਗਣ ਨਾਲ ਪੰਜਾਬ ਨੂੰ ਵਿੱਤੀ ਤੌਰ ’ਤੇ ਨੁਕਸਾਨ ਹੋਇਆ ਹੈ ਅਤੇ ਇਸ ਨਾਲ ਸੂਬੇ ਨੂੰ ਮਿਲਣ ਵਾਸਤੇ ਕੇਂਦਰੀ ਫੰਡਾਂ ਵਿਚੋਂ ਮਿਲਣ ਵਾਸਤੇ ਹਿੱਸੇ ਅਤੇ ਸੂਬਿਆਂ ਨੂੰ ਆਪਣੀ ਮਰਜ਼ੀ ਤੇ ਤਰਜੀਹਾਂ ਮੁਤਾਬਕ ਖਰਚ ਕਰਨ ਦੀ ਆਜ਼ਾਦੀ ’ਤੇ ਰੋਕ ਦਾ ਵੀ ਸਾਹਮਣਾ ਕਰਨਾ ਪਿਆ ਹੈ।
ਡਾ. ਚੀਮਾ ਨੇ ਕਿਹਾ ਕਿ ਖੇਤੀਬਾੜੀ ਸੰਕਟ ਵਿਚ ਹੈ ਅਤੇ ਕਰਜ਼ੇ ਤੇ ਖੁਦਕੁਸ਼ੀਆਂ ਸਮੇਤ ਕਿਸਾਨਾਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਸਾਨਾਂ ਨੂੰ 2025 ਵਿਚ ਆਏ ਹੜ੍ਹਾਂ ਦਾ ਮੁਆਵਜ਼ਾ ਵੀ ਨਹੀਂ ਮਿਲ ਰਿਹਾ ਜੋ ਮਸਲਾ ਰੈਲੀਆਂ ਵਿਚ ਚੁੱਕਿਆ ਜਾਵੇਗਾ। ਉਹਨਾਂ ਕਿਹਾ ਕਿ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣਾ, ਖੇਤੀਬਾੜੀ ਸਬਸਿਡੀਆਂ ਵਿਚ ਕਟੌਤੀ ਅਤੇ ਅਮਰੀਕਾ ਨਾਲ ਹੋਏ ਵਪਾਰ ਸਮਝੌਤੇ ਵਿਚ ਕਿਸਾਨ ਹਿੱਤਾਂ ਦੀ ਰਾਖੀ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੀ ਭਲਾਈ ਵਾਸਤੇ ਵਿਸ਼ੇਸ਼ ਪ੍ਰੋਗਰਾਮ ਖਾਸ ਤੌਰ ’ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਭ੍ਰਿਸ਼ਟਾਚਾਰ ਬੇਨਕਾਬ ਕਰਨ, ਆਪ ਸਰਕਾਰ ਦੇ ਅਧੀਨ ਕਾਨੂੰਨ ਵਿਵਸਥਾ ਫੇਲ੍ਹ ਹੋਣ ਅਤੇ ਨਸ਼ਾ ਮਾਫੀਆ ਦੀ ਪੁਸ਼ਤਪਨਾਹੀ ਵੀ ਵੱਡੇ ਮੁੱਦੇ ਹਨ ਜੋ ਚੁੱਕੇ ਜਾਣਗੇ।
ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਪੰਥਕ ਮਸਲਿਆਂ ਖਾਸ ਤੌਰ ’ਤੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਯਤਨਾਂ ’ਤੇ ਵੀ ਬਾਰੀਕੀ ਨਾਲ ਚਰਚਾ ਕਰੇਗੀ। ਉਹਨਾਂ ਕਿਹਾ ਕਿ ਅਸੀਂ ਇਸ ਸਾਜ਼ਿਸ਼ ਵਿਚ ਸ਼ਾਮਲ ਲੋਕਾਂ ਨੂੰ ਬੇਨਕਾਬ ਕਰਾਂਗੇ ਤੇ ਸਾਰੇ ਪੰਥ ਨੂੰ ਅਪੀਲ ਕਰਾਂਗੇ ਕਿ ਉਹ ਅਕਾਲੀ ਦਲ ਨਾਲ ਡੱਟ ਕੇ ਖੜ੍ਹੇ ਹੋਣ ਤਾਂ ਸਿੱਖ ਪੰਥ ਦਾ ਮਾਣ ਤੇ ਸਤਿਕਾਰ ਕਾਇਮ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ : Tarn Taran ਦੇ ਲਾਅ ਕਾਲਜ 'ਚ ਕਲਾਸਮੇਟ ਦਾ ਕਤਲ ਕਰਨ ਵਾਲੇ ਪ੍ਰਿੰਸ ਰਾਜ ਨੇ ਵੀ ਤੋੜ੍ਹਿਆ ਦਮ,ਜਾਣੋ ਪੂਰਾ ਮਾਮਲਾ