ਸੁਖਦੇਵ ਸਿੰਘ ਢੀਂਡਸਾ ਦੀ ਘਰ ਵਾਪਸੀ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੀਤਾ ਰਲੇਵਾਂ

By  Aarti March 5th 2024 04:10 PM

Sukhdev Singh Dhindsa: ਇੱਕ ਪਾਸੇ ਜਿੱਥੇ ਦੇਸ਼ ਭਰ ਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਭਖੀ ਹੋਈ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ’ਚ ਲੋਕਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਵੱਡੀ ਸਿਆਸੀ ਹਲਚਲ ਹੋਈ। ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਸ਼੍ਰੋਮਣੀ ਅਕਾਲੀ ਦਲ ਨਾਲ ਰਲੇਵਾਂ ਕਰ ਲਿਆ ਹੈ। 

ਸੁਖਦੇਵ ਸਿੰਘ ਢੀਂਡਸਾ ਦੀ ਹੋਈ ਘਰ ਵਾਪਸੀ

ਸੁਖਦੇਵ ਸਿੰਘ ਢੀਂਡਸਾ ਦੀ ਹੋਈ ਘਰ ਵਾਪਸੀ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ ਆਪਣੀ ਪਾਰਟੀ SAD (ਸੰਯੁਕਤ) ਦਾ ਸ਼੍ਰੋਮਣੀ ਅਕਾਲੀ ਦਲ 'ਚ ਕੀਤਾ ਰਲੇਵਾਂ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਅਸਲ ਪਹਿਰੇਦਾਰ : ਢੀਂਡਸਾ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਕੀਤਾ ਬੁਰਾ ਹਾਲ : ਸੁਖਦੇਵ ਢੀਂਡਸਾ #ShiromaniAkaliDal #ShiromaniAkaliDalSanyukt #SukhdevSinghDhindsa #ParminderSinghDhindsa Shiromani Akali Dal Sukhbir Singh Badal

Posted by PTC News on Tuesday, March 5, 2024

ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਅਸਲ ਪਹਿਰੇਦਾਰ-ਢੀਂਡਸਾ

ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਅਸਲ ਪਹਿਰੇਦਾਰ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ। ਵਿਧਾਨਸਭਾ ’ਚ ਜੋ ਹੋਇਆ ਉਹ ਮੰਦਭਾਗਾ ਹੈ।

ਸ਼੍ਰੋਮਣੀ ਅਕਾਲੀ ਦਲ ਲਈ ਇਤਿਹਾਸਕ ਦਿਨ- ਸੁਖਬੀਰ ਸਿੰਘ ਬਾਦਲ 

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਇਤਿਹਾਸਕ ਤੇ ਖੁਸ਼ੀ ਦਾ ਦਿਨ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂਤੇ ਪੰਥ ਦੀ ਪਾਰਟੀ ਹੈ। ਕੌਮੀ ਪਾਰਟੀਆਂ ਨੇ ਪੰਜਾਬ ਦੇ ਹਾਲਾਤ ਬੁਰੇ ਕਰ ਦਿੱਤੇ ਹਨ। ਨੈਸ਼ਨਲ ਪਾਰਟੀਆਂ ਨੂੰ ਪੰਜਾਬ ਨਾਲ ਬਿਲਕੁੱਲ ਵੀ ਪਿਆਰ ਨਹੀਂ ਹੈ। 

ਢੀਂਡਸਾ ਸਾਬ੍ਹ ਪਾਰਟੀ ਦੇ ਸਰਪ੍ਰਸਤ ਵਜੋਂ ਭੂਮਿਕਾ ਨਿਭਾਉਣ-ਸੁਖਬੀਰ ਸਿੰਘ ਬਾਦਲ

ਉਨ੍ਹਾਂ ਅੱਗੇ ਕਿਹਾ ਕਿ ਬਜ਼ੁਰਗਾਂ ਦੀਆਂ ਕੁਰਬਾਨੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਬਣਿਆ ਹੈ। ਅੱਜ ਦੋ ਪਰਿਵਾਰ ਇੱਕਠੇ ਹੋਏ ਹਨ। ਨਾਲ ਹੀ ਉਨ੍ਹਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦਾ ਸਰਪ੍ਰਸਤ ਬਣਾਉਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਸਾਬ੍ਹ ਪਾਰਟੀ ਦੇ ਸਰਪ੍ਰਸਤ ਵਜੋਂ ਭੂਮਿਕਾ ਨਿਭਾਉਣ। ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦੀ ਮਜ਼ਬੂਤੀ ਜਰੂਰੀ ਹੈ।

'ਨਾਰਾਜ਼ ਲੋਕਾਂ ਤੋਂ ਮੰਗਦਾ ਹਾਂ ਦੁਬਾਰਾ ਮੁਆਫੀ'

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਉਹ ਪਾਰਟੀ ਤੋਂ ਨਾਰਾਜ਼ ਲੋਕਾਂ ਤੋਂ ਦੁਬਾਰਾ ਤੋਂ ਮੁਆਫੀ ਮੰਗਦਾ ਹਾਂ। ਇਸ ਦੌਰਾਨ ਉਨ੍ਹਾਂ ਨੇ ਪਰਮਿੰਦਰ ਢੀਂਡਸਾ ਦਾ ਵੀ ਧੰਨਵਾਦ ਕੀਤਾ। ਸ਼੍ਰੋਮਣੀ ਅਕਾਲੀ ਦਲ ਵੱਡੀ ਤਾਕਤ ਨਾਲ ਮੈਦਾਨ ’ਚ ਆਵੇਗਾ। ਸਾਡੇ ਗਠਜੋੜ ਹਾਲੇ ਵੀ ਬਸਪਾ ਨਾਲ ਹਨ।  

ਇਹ ਵੀ ਪੜ੍ਹੋ: ਲੇਡੀ ਡੌਨ ਨਾਲ ਵਿਆਹ ਕਰੇਗਾ ਲਾਰੈਂਸ ਬਿਸ਼ਨੋਈ ਦਾ ਗੈਂਗਸਟਰ ਕਾਲਾ ਜਠੇੜੀ, ਜਾਣੋ ਕੌਣ ਹੈ ਉਸ ਦੀ ਪ੍ਰੇਮਿਕਾ

Related Post