Shraddha Murder : ਕੋਰਟ ਨੇ 14 ਦਿਨਾਂ ਤੱਕ ਵਧਾਈ ਅਫਤਾਬ ਦੀ ਨਿਆਂਇਕ ਹਿਰਾਸਤ

By  Pardeep Singh December 9th 2022 03:27 PM -- Updated: December 9th 2022 03:29 PM

ਨਵੀਂ ਦਿੱਲੀ : ਸ਼ਰਧਾ ਆਫਤਾਬ ਮਾਮਲੇ 'ਚ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਸ਼ੁੱਕਰਵਾਰ ਨੂੰ ਸਾਕੇਤ ਅਦਾਲਤ 'ਚ ਪੇਸ਼ ਹੋਇਆ ਹੈ। ਸਾਕੇਤ ਅਦਾਲਤ ਨੇ ਆਫਤਾਬ ਦੀ ਨਿਆਂਇਕ ਹਿਰਾਸਤ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਨਵੇਂ ਹੁਕਮ ਮੁਤਾਬਕ ਆਫਤਾਬ ਹੁਣ ਅਗਲੇ 14 ਦਿਨਾਂ ਤੱਕ ਨਿਆਇਕ ਹਿਰਾਸਤ 'ਚ ਰਹੇਗਾ। ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ।

ਇਸ ਮਾਮਲੇ 'ਚ ਆਫਤਾਬ ਅਮੀਨ ਪੂਨਾਵਾਲਾ ਮੁੱਖ ਦੋਸ਼ੀ ਹੈ। ਇਸ ਮਾਮਲੇ ਸਬੰਧੀ ਪੁਲਿਸ ਦੇ ਹੱਥ ਕੋਈ ਠੋਸ ਸਬੂਤ ਨਹੀਂ ਹੈ। ਇਸ ਕਾਰਨ ਪੁਲਸ ਦੀ ਸਾਰੀ ਕਾਰਵਾਈ ਆਫਤਾਬ ਵੱਲੋਂ ਦਿੱਤੇ ਬਿਆਨਾਂ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਪੁਲਿਸ ਨੇ ਆਫਤਾਬ ਦੇ ਫਲੈਟ ਦੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਹੈ ਪਰ ਕੁਝ ਖਾਸ ਨਹੀ ਮਿਲਿਆ।

Related Post