Vaishno Devi Yatra : ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ ! ਸਾਰੀਆਂ ਆਨਲਾਈਨ ਬੁਕਿੰਗਾਂ ਰੱਦ, ਜਾਣੋ ਕਿਵੇਂ ਮਿਲੇਗਾ 100 ਫ਼ੀਸਦੀ ਰਿਫੰਡ

Vaishno Devi Yatra News : ਉੱਤਰ ਭਾਰਤ 'ਚ ਲਗਾਤਾਰ ਹੋ ਰਹੀ ਬਾਰਿਸ਼ ਦਾ ਅਸਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ 'ਤੇ ਵੀ ਪੈ ਰਿਹਾ ਹੈ। ਹੁਣ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਬੋਰਡ (SMVDSB) ਨੇ ਐਲਾਨ ਕੀਤਾ ਹੈ ਕਿ ਯਾਤਰਾ ਰੋਕਣ ਤੱਕ ਸਾਰੀਆਂ ਬੁਕਿੰਗਾਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ।

By  KRISHAN KUMAR SHARMA August 31st 2025 08:41 PM -- Updated: August 31st 2025 09:02 PM

Vaishno Devi Yatra News : ਉੱਤਰ ਭਾਰਤ 'ਚ ਲਗਾਤਾਰ ਹੋ ਰਹੀ ਬਾਰਿਸ਼ ਦਾ ਅਸਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ 'ਤੇ ਵੀ ਪੈ ਰਿਹਾ ਹੈ, ਜਿਸ ਕਾਰਨ ਯਾਤਰ ਐਤਵਾਰ ਨੂੰ ਲਗਾਤਾਰ ਛੇਵੇਂ ਦਿਨ ਵੀ ਬੰਦ ਰਹੀ। ਦੱਸ ਦਈਏ ਕਿ ਪਿਛਲੇ ਮੰਗਲਵਾਰ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਯਾਤਰਾ ਮਾਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਇਸ ਹਾਦਸੇ ਵਿੱਚ 34 ਲੋਕਾਂ ਦੀ ਮੌਤ ਵੀ ਹੋਈ ਸੀ। ਹੁਣ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਬੋਰਡ (SMVDSB) ਨੇ ਐਲਾਨ ਕੀਤਾ ਹੈ ਕਿ ਯਾਤਰਾ ਰੋਕਣ ਤੱਕ ਸਾਰੀਆਂ ਬੁਕਿੰਗਾਂ ਪੂਰੀ ਤਰ੍ਹਾਂ ਰੱਦ (Vaishno Devi online bookings) ਕਰ ਦਿੱਤੀਆਂ ਗਈਆਂ ਹਨ।

ਜਾਣਕਾਰੀ ਅਨੁਸਾਰ, ਇਸ ਦੌਰਾਨ ਰੱਦ ਸਾਰੀਆਂ ਸੇਵਾਵਾਂ ਵਿੱਚ ਹੈਲੀਕਾਪਟਰ ਸੇਵਾ (ਕਟੜਾ ਤੋਂ ਭਵਨ), ਰੋਪਵੇਅ ਸੇਵਾ (ਭਵਨ ਤੋਂ ਭੈਰੋਂ ਘਾਟੀ), ਹੋਟਲ ਅਤੇ ਹੋਰ ਸਹੂਲਤਾਂ ਸ਼ਾਮਲ ਹਨ।

100 ਫ਼ੀਸਦੀ ਮਿਲੇਗਾ ਰਿਫੰਡ, ਨੰਬਰ ਕੀਤੇ ਜਾਰੀ

ਸ਼ਰਾਈਨ ਬੋਰਡ (SMVDSB) ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਜੋ ਲੋਕ ਆਪਣੀ ਬੁਕਿੰਗ ਰੱਦ ਕਰਨਾ ਚਾਹੁੰਦੇ ਹਨ, ਉਹ ਈਮੇਲ ਰਾਹੀਂ ਆਪਣੀ ਰੱਦ ਕਰਨ ਦੀ ਜਾਣਕਾਰੀ ਭੇਜ ਸਕਦੇ ਹਨ। ਬੋਰਡ ਵੱਲੋਂ ਕਿਹਾ ਗਿਆ ਹੈ ਕਿ ਜਿੰਨਾ ਚਿਰ ਯਾਤਰਾ ਰੁਕੀ ਹੋਈ ਹੈ, ਸਾਰੀਆਂ ਬੁਕਿੰਗਾਂ ਰੱਦ ਕਰਨ 'ਤੇ 100% ਰਿਫੰਡ ਕੀਤੀਆਂ ਜਾਣਗੀਆਂ।


ਇਸ ਦੇ ਨਾਲ ਹੀ ਜਿਨ੍ਹਾਂ ਨੇ ਪਹਿਲਾਂ ਹੀ ਆਪਣੇ ਆਪ ਰੱਦ ਕਰ ਦਿੱਤਾ ਹੈ, ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਬਕਾਇਆ ਰਿਫੰਡ ਮਿਲ ਜਾਵੇਗਾ। ਬੋਰਡ ਨੇ ਕਿਹਾ ਹੈ ਕਿ ਕਿਸੇ ਵੀ ਪੁੱਛਗਿੱਛ ਜਾਂ ਮਦਦ ਲਈ, ਯਾਤਰੀ SMVDSB ਕਾਲ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ।

ਉੱਚ ਪੱਧਰੀ ਕਮੇਟੀ ਕੀਤਾ ਕੀਤਾ ਗਿਆ ਗਠਨ

ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਜੋ ਮਾਤਾ ਵੈਸ਼ਨੋ ਦੇਵੀ ਤੀਰਥ ਬੋਰਡ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਅਧਕੁਮਵਾਰੀ ਵਿੱਚ ਬੱਦਲ ਫਟਣ ਤੋਂ ਪਹਿਲਾਂ ਹੀ ਯਾਤਰਾ ਰੋਕ ਦਿੱਤੀ ਗਈ ਸੀ। ਉਨ੍ਹਾਂ ਨੇ ਜ਼ਮੀਨ ਖਿਸਕਣ ਦੇ ਪੂਰੇ ਕਾਰਨ ਦਾ ਪਤਾ ਲਗਾਉਣ ਲਈ ਤਿੰਨ ਮੈਂਬਰੀ ਉੱਚ ਪੱਧਰੀ ਕਮੇਟੀ ਬਣਾਉਣ ਦੇ ਹੁਕਮ ਦਿੱਤੇ ਹਨ। ਇਸ ਕਮੇਟੀ ਦੇ ਮੁਖੀ ਜੰਮੂ-ਕਸ਼ਮੀਰ ਜਲ ਸ਼ਕਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼ਾਲੀਨ ਕਾਬਰਾ ਹੋਣਗੇ। ਉਨ੍ਹਾਂ ਦੇ ਨਾਲ, ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਅਤੇ ਪੁਲਿਸ ਇੰਸਪੈਕਟਰ ਜਨਰਲ ਵੀ ਮੈਂਬਰ ਹੋਣਗੇ।

ਕਮੇਟੀ ਨੂੰ ਦੋ ਹਫ਼ਤਿਆਂ ਦੇ ਅੰਦਰ ਪੂਰੀ ਜਾਂਚ ਕਰਨ ਅਤੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਆਪਣੀ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ। ਮਨੋਜ ਸਿਨਹਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਬੋਰਡ (SMVDSB) ਦੇ ਚੇਅਰਮੈਨ ਵੀ ਹਨ। ਪਿਛਲੇ ਦੋ ਹਫ਼ਤਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਜੰਮੂ-ਕਸ਼ਮੀਰ ਵਿੱਚ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਕੋਈ ਵੱਡੀ ਯਾਤਰਾ ਪ੍ਰਭਾਵਿਤ ਹੋਈ ਹੈ। ਇਸ ਤੋਂ ਪਹਿਲਾਂ, 14 ਅਗਸਤ ਨੂੰ ਕਿਸ਼ਤਵਾੜ ਜ਼ਿਲ੍ਹੇ ਵਿੱਚ ਮਾਛੈਲ ਯਾਤਰਾ ਦੌਰਾਨ ਬੱਦਲ ਫਟਣ ਕਾਰਨ 50 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ।

Related Post