Sidhu Moosewala: ਮੂਸੇਵਾਲਾ ਕਤਲ ਕੇਸ ਵਿੱਚ NIA ਦਾ ਵੱਡਾ ਖੁਲਾਸਾ, ਦੁਬਈ 'ਚ ਬੈਠ ਕੇ ਹਾਮਿਦ ਨੇ ਪਾਕਿਸਤਾਨ ਤੋਂ ਸਪਲਾਈ ਕੀਤੇ ਹਥਿਆਰ !

Sidhu Moosewala: ਮਾਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸੂਤਰਾਂ ਅਨੁਸਾਰ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਆਏ ਸਨ।

By  Amritpal Singh July 17th 2023 12:48 PM

Sidhu Moosewala : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸੂਤਰਾਂ ਅਨੁਸਾਰ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਆਏ ਸਨ। ਪਾਕਿਸਤਾਨ ਦੇ ਹਾਮਿਦ ਨਾਂ ਦੇ ਹਥਿਆਰ ਸਮੱਗਲਰ ਨੇ ਇਹ ਹਥਿਆਰ ਸਪਲਾਈ ਕੀਤੇ ਸਨ। ਸੂਤਰਾਂ ਮੁਤਾਬਕ ਹਾਮਿਦ ਦੁਬਈ 'ਚ ਰਹਿੰਦਾ ਹੈ।

ਇਹ ਕਤਲ ਪਿਛਲੇ ਸਾਲ 29 ਮਈ ਨੂੰ ਹੋਇਆ ਸੀ

ਸਰਕਾਰ ਵੱਲੋਂ ਸੁਰੱਖਿਆ ਵਿੱਚ ਕਟੌਤੀ ਕੀਤੇ ਜਾਣ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਮੂਸੇਵਾਲਾ (29) ਨੂੰ ਪਿਛਲੇ ਸਾਲ 29 ਮਈ 2022 ਨੂੰ ਦਿਨ ਦਿਹਾੜੇ ਮਾਨਸਾ ਜ਼ਿਲ੍ਹੇ ਵਿੱਚ ਉਸ ਦੇ ਜੱਦੀ ਪਿੰਡ ਨੇੜੇ ਗੈਂਗਸਟਰਾਂ ਨੇ ਗੋਲੀ ਮਾਰ ਦਿੱਤੀ ਸੀ। ਮੂਸੇਵਾਲਾ ਤੇ ਉਸਦੇ ਦੋ ਸਾਥੀਆਂ 'ਤੇ 2 ਮਿੰਟ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਰਹੀ। ਪਹਿਲਾਂ ਕਿਹਾ ਗਿਆ ਸੀ ਕਿ ਅਪਰਾਧ ਵਿੱਚ ਏਕੇ-47 ਰਾਈਫਲ ਦੀ ਵਰਤੋਂ ਕੀਤੀ ਗਈ ਸੀ।

ਅਸਾਲਟ ਰਾਈਫਲ AN-94 ਤੋਂ ਗੋਲੀਬਾਰੀ ਕੀਤੀ ਗਈ

ਮੂਸੇਵਾਲਾ 'ਤੇ ਜਿਨ੍ਹਾਂ ਤਿੰਨ ਹਥਿਆਰਾਂ ਤੋਂ ਗੋਲੀਆਂ ਚਲਾਈਆਂ ਗਈਆਂ ਸਨ, ਉਨ੍ਹਾਂ 'ਚ ਇਕ ਅਸਾਲਟ ਰਾਈਫਲ ਏਐੱਨ-94 ਵੀ ਸ਼ਾਮਲ ਸੀ। ਇਸ ਹਥਿਆਰ ਦੀ ਵਰਤੋਂ ਨੂੰ ਲੈ ਕੇ ਖੁਫੀਆ ਏਜੰਸੀਆਂ ਵੀ ਹੈਰਾਨ ਰਹਿ ਗਈਆਂ ਕਿਉਂਕਿ ਇਸ ਅਸਾਲਟ ਰਾਈਫਲ ਦੀ ਵਰਤੋਂ ਹਥਿਆਰਬੰਦ ਬਲਾਂ ਨੇ ਹੀ ਕੀਤੀ ਹੈ। ਸੂਤਰਾਂ ਮੁਤਾਬਕ ਹਾਮਿਦ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ ਬੁਲੰਦਸ਼ਹਿਰ ਨਿਵਾਸੀ ਗੁੰਡੇ ਨੂੰ ਹਥਿਆਰ ਸਪਲਾਈ ਕੀਤੇ ਸਨ।

ਗਾਇਕ ਮੂਸੇਵਾਲਾ ਹਮੇਸ਼ਾ ਆਪਣੇ ਕੋਲ 45 ਬੋਰ ਦਾ ਵਿਦੇਸ਼ੀ ਪਿਸਤੌਲ ਰੱਖਦਾ ਸੀ। ਪਰ ਮੁਲਜ਼ਮਾਂ ਨੇ ਗਾਇਕ ਨੂੰ ਵਿਦੇਸ਼ੀ ਪਿਸਤੌਲ ਵਰਤਣ ਦਾ ਮੌਕਾ ਵੀ ਨਹੀਂ ਦਿੱਤਾ। ਮੁਲਜ਼ਮਾਂ ਨੇ ਪਹਿਲਾਂ ਮੂਸੇਵਾਲਾ ਦੇ ਸਿਰ ਅਤੇ ਮੱਥੇ ’ਤੇ ਗੋਲੀਆਂ ਚਲਾਈਆਂ। ਮੁਲਜ਼ਮਾਂ ਨੇ ਸਿੱਧੂ ਦੀ ਕਾਰ 'ਤੇ ਅੱਗੇ ਅਤੇ ਡਰਾਈਵਰ ਸਾਈਡ ਤੋਂ ਲਗਾਤਾਰ ਫਾਇਰਿੰਗ ਕੀਤੀ।

Related Post