Sidhu Moosewala Fan: ਕੈਲੀਫੋਰਨੀਆ ਤੋਂ Hummer ਤੇ Mustang ਲੈ ਕੇ ਪਿੰਡ ਪਹੁੰਚੇ ਸਿੱਧੂ ਮੂਸੇਵਾਲਾ ਦੇ ਫੈਨ, ਮਾਂ ਦੀਆਂ ਭਰੀਆਂ ਅੱਖਾਂ

ਮਰਹੂਮ ਗਾਇਕ ਮੂਸੇਵਾਲਾ ਦੇ ਪ੍ਰਸ਼ੰਸਕ ਸੋਮਵਾਰ ਨੂੰ ਪਿੰਡ ਮੂਸੇਵਾਲਾ ਪਹੁੰਚੇ ਅਤੇ ਗਾਇਕ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਜੋ ਕਿ ਪੂਰੇ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿਉਂਕਿ ਇਹ ਪ੍ਰਸ਼ੰਸਕ ਲਗਜ਼ਰੀ ਗੱਡੀਆਂ ਲੈ ਕੇ ਮੂਸੇਵਾਲਾ ਦੇ ਘਰ ਪਹੁੰਚੇ ਸਨ।

By  Aarti June 6th 2023 01:45 PM

Sidhu Moosewala Fan:  ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬੇਸ਼ੱਕ ਅੱਜ ਸਾਡੇ ਵਿਚਾਲੇ ਨਹੀਂ ਹਨ। ਪਰ ਅੱਜ ਵੀ ਉਹ ਆਪਣੇ ਗਾਣੇ ਅਤੇ ਯਾਦਾਂ ਦੇ ਨਾਲ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਸਿੱਧੂ ਨੂੰ ਉਨ੍ਹਾਂ ਹੀ ਪਿਆਰ ਕਰਦੇ ਹਨ ਜਿਨ੍ਹਾਂ ਪਹਿਲਾਂ ਕਰਦੇ ਸੀ। ਉਨ੍ਹਾਂ ਦੇ ਪ੍ਰਸ਼ੰਸਕ ਵੱਖਰੇ ਵੱਖਰੇ ਢੰਗ ਨਾਲ ਸਿੱਧੂ ਮੂਸੇਵਾਲਾ ਦੇ ਲਈ ਪਿਆਰ ਜਾਹਿਰ ਕਰਦੇ ਰਹਿੰਦੇ ਹਨ। ਇਸੇ ਦੇ ਚੱਲਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਇਹ ਉਤਸ਼ਾਹ ਇਕ ਵਾਰ ਫਿਰ ਦੇਖਣ ਨੂੰ ਮਿਲਿਆ। 


ਪ੍ਰਸ਼ੰਸਕ ਆਪਣੇ ਲੈ ਕੇ ਆਏ ਮਹਿੰਗੀਆਂ ਗੱਡੀਆਂ 

ਦੱਸ ਦਈਏ ਕਿ ਮਰਹੂਮ ਗਾਇਕ ਮੂਸੇਵਾਲਾ ਦੇ ਪ੍ਰਸ਼ੰਸਕ ਸੋਮਵਾਰ ਨੂੰ ਪਿੰਡ ਮੂਸੇਵਾਲਾ ਪਹੁੰਚੇ ਅਤੇ ਗਾਇਕ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਜੋ ਕਿ ਪੂਰੇ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿਉਂਕਿ ਇਹ ਪ੍ਰਸ਼ੰਸਕ ਲਗਜ਼ਰੀ ਗੱਡੀਆਂ ਲੈ ਕੇ ਮੂਸੇਵਾਲਾ ਦੇ ਘਰ ਪਹੁੰਚੇ ਸਨ, ਜਿਨ੍ਹਾਂ ਦਾ ਜ਼ਿਕਰ ਮੂਸੇਵਾਲਾ ਆਪਣੇ ਗੀਤਾਂ ਵਿੱਚ ਕਰਦਾ ਰਹਿੰਦਾ ਸੀ। ਇਨ੍ਹਾਂ ਗੱਡੀਆਂ ਵਿੱਚ ਸਿੱਧੂ ਮੂਸੇਵਾਲਾ ਦੀਆਂ ਮਨਪਸੰਦ ਹਮਰ ਅਤੇ ਮਸਟੈਂਗ ਗੱਡੀਆਂ ਸ਼ਾਮਲ ਸਨ।

ਮਾਂ ਚਰਨ ਕੌਰ ਹੋਈ ਭਾਵੁਕ 

ਮਿਲੀ ਜਾਣਕਾਰੀ ਮੁਤਾਬਿਕ ਪ੍ਰਸ਼ੰਸਕ ਕੈਲੀਫੋਰਨੀਆ ਤੋਂ ਆਏ ਸੀ ਅਤੇ ਆਪਣੇ ਨਾਲ ਹਮਰ ਅਤੇ ਮਸਟੈਂਗ ਵਰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਆਏ ਸੀ। ਇੱਥੇ ਉਹ ਸਿੰਗਰ ਦੀ ਮਾਂ ਨੂੰ ਮਿਲੇ ਅਤੇ ਗਾਇਕ ਦੀ ਮਾਂ ਨੂੰ ਉਨ੍ਹਾਂ ਨੇ ਇਨ੍ਹਾਂ ਗੱਡੀਆਂ ਵਿੱਚ ਬਿਠਾ ਕੇ ਪਿੰਡ ਦਾ ਦੌਰਾ ਕੀਤਾ। ਇਸ ਪਿਆਰ-ਮੁਹੱਬਤ ਨੂੰ ਦੇਖ ਕੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਭਾਵੁਕ ਹੋ ਗਈ।

ਪ੍ਰਸ਼ੰਸਕਾਂ ਨੇ ਕੀਤੀ ਇਨਸਾਫ ਦੀ ਮੰਗ 

ਪ੍ਰਸ਼ੰਸਕਾਂ ਨੇ ਦੱਸਿਆ ਕਿ ਉਹ ਪਹਿਲਾਂ ਆਉਣਾ ਚਾਹੁੰਦੇ ਸੀ। ਪਰ ਘਟਨਾ ਦੇ ਵਾਪਰਨ ਦੇ ਕਾਰਨ ਉਹ ਟੁੱਟ ਗਏ ਅਤੇ ਨਹੀਂ ਆ ਸਕੇ। ਕਿਉਂਕਿ ਉਹ ਸਿੱਧੂ ਮੂਸੇਵਾਲਾ ਨੂੰ ਮਿਲਣਾ ਚਾਹੁੰਦੇ ਸੀ ਪਰ ਹੁਣ ਉਹ ਇਸ ਦੁਨੀਆ 'ਚ ਨਹੀਂ ਰਹੇ। ਅਜਿਹੇ 'ਚ ਉਹ ਹੁਣ ਗੱਡੀਆਂ ਲੈ ਕੇ ਪਰਿਵਾਰ ਕੋਲ ਪਹੁੰਚੇ ਹਨ ਅਤੇ ਉਨ੍ਹਾਂ ਦੀ ਮਾਂ ਨੂੰ ਮਿਲੇ ਹਨ। ਉਸ ਨੇ ਦੱਸਿਆ ਕਿ ਉਹ ਇਹ ਗੱਡੀਆਂ ਅਮਰੀਕਾ ਤੋਂ ਜਹਾਜ਼ ਰਾਹੀਂ ਲੈ ਕੇ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਵੀ ਕੀਤੀ ਹੈ।

ਇਹ ਵੀ ਪੜ੍ਹੋ: Holy Figure Injured In 1984: ਜ਼ਖਮੀ ਪਾਵਨ ਸਰੂਪ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਕੀਤੇ ਗਏ ਸੁਸ਼ੋਭਿਤ, ਤੁਸੀਂ ਵੀ ਕਰੋ ਦਰਸ਼ਨ

Related Post