Diljit Dosanjh ਨੇ ਵਿਵਾਦਾਂ ਵਿਚਾਲੇ ਪਹਿਲੀ ਵਾਰ ਸਾਂਝੇ ਕੀਤੇ ਪੰਜਾਬ 95 ਦੇ ਦ੍ਰਿਸ਼; ਸੈਂਸਰ ਬੋਰਡ ’ਚ ਫਸੀ ਹੋਈ ਹੈ ਫਿਲਮ

ਦੱਸ ਦਈਏ ਕਿ ਸ਼ੇਅਰ ਕੀਤੇ ਗਏ ਦ੍ਰਿਸ਼ ਵਿੱਚ ਅਰਜੁਨ ਰਾਮਪਾਲ ਅਤੇ ਕਈ ਹੋਰ ਪੰਜਾਬੀ ਕਲਾਕਾਰ ਵੀ ਦਿਖਾਈ ਦੇ ਰਹੇ ਹਨ। ਜਿਸ ਵਿੱਚ ਸੰਵਾਦ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ, ਮੈਂ ਪਿੱਛੇ ਨਹੀਂ ਹਟ ਸਕਦਾ।

By  Aarti July 21st 2025 10:47 AM -- Updated: July 21st 2025 10:56 AM

Diljit Dosanjh Movie News : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਵਿਵਾਦਿਤ ਫਿਲਮ 'ਪੰਜਾਬ 95' ਦੀ ਇੱਕ ਝਲਕ ਸਾਂਝੀ ਕੀਤੀ ਹੈ। ਇਸ ਪੋਸਟ ਦੇ ਰਿਲੀਜ਼ ਹੋਣ ਤੋਂ ਬਾਅਦ ਇੱਕ ਵਾਰ ਫਿਰ ਇਸ ਫਿਲਮ ਬਾਰੇ ਚਰਚਾਵਾਂ ਗਰਮ ਹੋ ਗਈਆਂ ਹਨ। ਦਿਲਜੀਤ ਦੋਸਾਂਝ ਨੇ ਵਿਵਾਦ ਵਿਚਾਲੇ ਪਹਿਲੀ ਵਾਰ ਇੰਸਟਾਗ੍ਰਾਮ ’ਤੇ ਫਿਲਮ ਪੰਜਾਬ 95 ਦੇ ਦ੍ਰਿਸ਼ ਸਾਂਝੇ ਕੀਤੇ ਹਨ। 

ਦੱਸ ਦਈਏ ਕਿ ਸ਼ੇਅਰ ਕੀਤੇ ਗਏ ਦ੍ਰਿਸ਼ ਵਿੱਚ ਅਰਜੁਨ ਰਾਮਪਾਲ ਅਤੇ ਕਈ ਹੋਰ ਪੰਜਾਬੀ ਕਲਾਕਾਰ ਵੀ ਦਿਖਾਈ ਦੇ ਰਹੇ ਹਨ। ਜਿਸ ਵਿੱਚ ਸੰਵਾਦ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ, ਮੈਂ ਪਿੱਛੇ ਨਹੀਂ ਹਟ ਸਕਦਾ।

ਫਿਲਮ ਨੂੰ ਅਜੇ ਨਹੀਂ ਮਿਲੀ ਹਰੀ ਝੰਡੀ

ਫਿਲਮ ਨਿਰਮਾਤਾ ਹਨੀ ਤ੍ਰੇਹਨ ਦੀ 'ਪੰਜਾਬ 95' ਵਿੱਚ, ਦਿਲਜੀਤ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ ਦਸੰਬਰ 2022 ਤੋਂ ਸੈਂਸਰ ਬੋਰਡ ਕੋਲ ਫਸੀ ਹੋਈ ਹੈ। ਹਨੀ ਤ੍ਰੇਹਨ ਨੇ 'ਐਨਡੀਵੀ' ਨੂੰ ਦੱਸਿਆ ਕਿ ਸੀਬੀਐਫਸੀ ਨੇ 127 ਕੱਟਾਂ ਦੀ ਮੰਗ ਕੀਤੀ ਸੀ, ਪਰ ਅਜੇ ਤੱਕ ਕੋਈ ਅਪਡੇਟ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 127 ਕੱਟ ਕੀਤੇ ਜਾਂਦੇ ਹਨ, ਤਾਂ ਸਿਰਫ਼ ਟ੍ਰੇਲਰ ਹੀ ਬਚੇਗਾ।

127 ਕੱਟ ਲਗਾਉਣ ਦੇ ਆਦੇਸ਼

'ਪੰਜਾਬ 95' ਦਸੰਬਰ 2022 ਤੋਂ ਸੈਂਸਰ ਬੋਰਡ (CBFC) ਕੋਲ ਫਸਿਆ ਹੋਇਆ ਹੈ। ਸੈਂਸਰ ਬੋਰਡ ਨੇ ਫਿਲਮ ਵਿੱਚ 127 ਕੱਟ ਲਗਾਉਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਵਿੱਚ ਫਿਲਮ ਦੇ ਸਿਰਲੇਖ ਤੋਂ 'ਪੰਜਾਬ' ਸ਼ਬਦ ਹਟਾਉਣਾ, ਵਾਰ-ਵਾਰ ਬੋਲੇ ਜਾਣ ਵਾਲੇ ਸ਼ਬਦ 'ਪੰਜਾਬ ਪੁਲਿਸ' ਨੂੰ ਸਿਰਫ਼ 'ਪੁਲਿਸ' ਵਿੱਚ ਬਦਲਣਾ, ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਨਾਮ ਹਟਾਉਣਾ ਸ਼ਾਮਲ ਸੀ।

ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ 'ਤੇ ਅਧਾਰਤ ਫਿਲਮ 

ਇਹ ਫਿਲਮ ਪੰਜਾਬ ਦੇ ਮਸ਼ਹੂਰ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ 'ਤੇ ਅਧਾਰਤ ਹੈ। ਜਸਵੰਤ ਸਿੰਘ ਖਾਲੜਾ ਨੇ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਹਜ਼ਾਰਾਂ ਲਾਪਤਾ ਲੋਕਾਂ ਦਾ ਪਰਦਾਫਾਸ਼ ਕਰਕੇ ਆਪਣੀ ਜਾਨ ਦਾਅ 'ਤੇ ਲਗਾ ਦਿੱਤੀ ਸੀ। ਦਿਲਜੀਤ ਦੋਸਾਂਝ ਨੇ ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ : ਚਲਦੀ ਟ੍ਰੇਨ 'ਚ ਅੱਧੀ ਰਾਤ ਨੂੰ Reel ਬਣਾ ਰਹੀ ਸੀ ਕੁੜੀ, ਮਾਂ ਨੇ ਆ ਕੇ ਕਰ ਦਿੱਤਾ Real ਧਮਾਕਾ, ਦੇਖੋ ਵਾਇਰਲ ਵੀਡੀਓ

Related Post