Diljit Dosanjh First Look : ਦੇਸ਼ ਦੇ ਆਸਮਾਨ ’ਚ ਗੁਰੂ ਦੇ ਬਾਜ਼ ਪਹਿਰਾ ਦੇ ਰਹੇ..., ਸੰਨੀ ਦਿਓਲ ਨਹੀਂ, ਇਹ ਅਦਾਕਾਰ ਮਚਾਏਗਾ ਬਾਰਡਰ-2 ’ਚ ਹਲਚਲ

ਫਿਲਮ ਬਾਰਡਰ 2 ਇੱਕ ਯੁੱਧ ਡਰਾਮਾ ਹੈ। ਦੱਸ ਦਈਏ ਕਿ ਇਸਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਸ ਫਿਲਮ ਵਿੱਚ ਸੰਨੀ ਦਿਓਲ ਦੇ ਨਾਲ ਵਰੁਣ ਧਵਨ, ਦਿਲਜੀਤ ਦੋਸਾਂਝ, ਅਹਾਨ ਸ਼ੈੱਟੀ, ਸੋਨਮ ਬਾਜਵਾ ਅਤੇ ਮੇਧਾ ਰਾਣਾ ਹਨ।

By  Aarti December 1st 2025 01:27 PM

Diljit Dosanjh First Look :  ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਵਰੁਣ ਧਵਨ ਅਤੇ ਦਿਲਜੀਤ ਦੋਸਾਂਝ ਦੀ ਫਿਲਮ, ਬਾਰਡਰ 2, ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਦੀ ਰਿਲੀਜ਼ ਡੇਟ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਪਰ ਹੁਣ ਬਾਰਡਰ-2 ਫਿਲਮ ਦੀ ਰਿਲੀਜ ਤਰੀਕ ਸਾਹਮਣੇ ਆ ਗਈ ਹੈ। ਫਿਲਮ ਦੇ ਸਟਾਰ, ਦਿਲਜੀਤ ਦੋਸਾਂਝ ਨੇ ਬਾਰਡਰ 2 ਦੀ ਰਿਲੀਜ਼ ਮਿਤੀ ਦਾ ਐਲਾਨ ਬਹੁਤ ਹੀ ਅਨੋਖੇ ਢੰਗ ਨਾਲ ਕੀਤਾ ਹੈ।

ਦੱਸ ਦਈਏ ਕਿ ਇਸ ਵਾਰ ਗਾਇਕ ਦਿਲਜੀਤ ਦੋਸਾਂਝ ਬਾਰਡਰ 2 ਵਿੱਚ ਆਪਣੀ ਸ਼ੁਰੂਆਤ ਕਰ ਰਹੇ ਹਨ। ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਸ ਦੇਸ਼ ਦੇ ਆਸਮਾਨ ’ਚ ਗੁਰੂ ਦੇ ਬਾਜ਼ ਪਹਿਰਾ ਦੇ ਰਹੇ ਹਨ। ਬਾਰਡਰ 2 23 ਜਨਵਰੀ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 

ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਫਿਲਮ "ਬਾਰਡਰ 2" ਵਿੱਚ ਨਿਰਮਲ ਜੀਤ ਸਿੰਘ ਸੇਖੋਂ ਦੀ ਭੂਮਿਕਾ ਨਿਭਾ ਰਹੇ ਹਨ। ਉਹ ਇੱਕ ਭਾਰਤੀ ਹਵਾਈ ਸੈਨਾ ਅਧਿਕਾਰੀ ਸਨ। ਉਨ੍ਹਾਂ ਨੂੰ 1971 ਦੀ ਜੰਗ ਵਿੱਚ ਉਨ੍ਹਾਂ ਦੀ ਬਹਾਦਰੀ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਮਰਨ ਉਪਰੰਤ ਪਰਮ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਦਿਲਜੀਤ ਨੇ ਫਿਲਮ "ਬਾਰਡਰ" ਨਾਲ ਸਬੰਧਤ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਨਿਰਮਲ ਜੀਤ ਸਿੰਘ ਸੇਖੋਂ ਨਾਮ ਵਾਲੀ ਵਰਦੀ ਵਿੱਚ ਦਿਖਾਈ ਦੇ ਰਹੇ ਹਨ। ਦਿਲਜੀਤ ਦੇ ਪ੍ਰਸ਼ੰਸਕਾਂ ਦੁਆਰਾ ਇਸ ਲੁੱਕ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ।

ਕਾਬਿਲੇਗੌਰ ਹੈ ਕਿ ਫਿਲਮ ਬਾਰਡਰ 2 ਯੁੱਧ ਨਾਲ ਜੁੜੀ ਹੋਈ ਫਿਲਮ ਹੈ। ਦੱਸ ਦਈਏ ਕਿ ਇਸਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਸ ਫਿਲਮ ਵਿੱਚ ਸੰਨੀ ਦਿਓਲ ਦੇ ਨਾਲ ਵਰੁਣ ਧਵਨ, ਦਿਲਜੀਤ ਦੋਸਾਂਝ, ਅਹਾਨ ਸ਼ੈੱਟੀ, ਸੋਨਮ ਬਾਜਵਾ ਅਤੇ ਮੇਧਾ ਰਾਣਾ ਹਨ। 

ਇਹ ਵੀ ਪੜ੍ਹੋ : Sidhu Moosewala Barota Song : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਬਰੋਟਾ' ਰਿਲੀਜ਼, 30 ਮਿੰਟਾਂ 'ਚ 6 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ

Related Post