Deepika Luthra ’ਤੇ ਮੰਡਰਾ ਰਹੀ ਮੌਤ ! ਮੁੜ ਮਿਲੀ ਦੀਪਿਕਾ ਲੂਥਰਾ ਨੂੰ ਧਮਕੀ, ਜਾਣੇ ਕੀ ਕਿਹਾ

ਈਮੇਲ ਰਾਹੀਂ ਧਮਕੀ ਦਿੰਦੇ ਹੋਏ ਰਮਨਦੀਪ ਸਿੰਘ ਨਾਂ ਦਾ ਵਿਅਕਤੀ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦੇਣ ਦੀ ਗੱਲ ਆਖ ਰਿਹਾ ਹੈ।

By  Aarti June 16th 2025 02:22 PM

Deepika Luthra Death Threat : ਅੰਮ੍ਰਿਤਪਾਲ ਸਿੰਘ ਮਹਿਰੋ ਦੀ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀ ਭਰੇ ਸੁਨੇਹੇ ਅਤੇ ਈਮੇਲ ਭੇਜੇ ਜਾ ਰਹੇ ਹਨ। ਦੀਪਿਕਾ ਲੂਥਰਾ ਨੂੰ ਲਗਾਤਾਰ ਤੀਜੀ ਵਾਰ ਮਿਲੀ ਧਮਕੀ। ਦੀਪਿਕਾ ਨੂੰ ਈਮੇਲ ’ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸ ਦਈਏ ਕਿ ਹੁਣ ਕਿਸੇ ਰਮਨਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਉਸ ਨੂੰ ਧਮਕੀ ਦਿੱਤੀ ਗਈ ਹੈ। 

ਈਮੇਲ ਰਾਹੀਂ  ਧਮਕੀ ਦਿੰਦੇ ਹੋਏ ਰਮਨਦੀਪ ਸਿੰਘ ਨਾਂ ਦਾ ਵਿਅਕਤੀ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦੇਣ ਦੀ ਗੱਲ ਆਖ ਰਿਹਾ ਹੈ। ਉਸਨੇ ਧਮਕੀ ਦਿੰਦੇ ਹੋਏ ਕਿਹਾ ਕਿ ਉਸਦੀ (ਦੀਪਿਕਾ ਲੂਥਰਾ) ਕੋਈ ਵੀ ਗਲਤ ਵੀਡੀਓ ਨਾ ਆਵੇ। ਨਹੀਂ ਤਾਂ ਉਸਦੇ ਨਾਲ ਬਹੁਤ ਗਲਤ ਹੋਵੇਗਾ। ਉਸ ਨੂੰ ਪਤਾ ਹੈ ਕਿ ਉਸਦੀਆਂ ਵੀਡੀਓ ਨਾਲ  ਮਾਹੌਲ ਕੀ ਬਣ ਰਿਹਾ ਹੈ ਅਤੇ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ। ਉਹ ਅੰਮ੍ਰਿਤਪਾਲ ਮਹਿਰੋਂ ਦੇ ਨਾਲ ਹਨ। ਪਹਿਲਾ ਉਸ ਨੂੰ ਬੇਇੱਜਤੀ ਕਰਵਾ ਕੇ ਆਰਾਮ ਨਹੀਂ ਆਇਆ। ਉਸਦਾ ਹੰਕਾਰ ਪੈਸਾ ਕੁਝ ਵੀ ਉਸਦਾ ਸਾਥ ਨਹੀਂ ਦੇਵੇਗਾ। 


ਕਾਬਿਲੇਗੌਰ ਹੈ ਕਿ ਬੀਤੇ ਦਿਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਜ਼ਿਕਰ ਕਰਦੇ ਹੋਏ ਕਈ ਈਮੇਲ ਭੇਜੇ ਗਏ ਸਨ। ਜਿਸ ’ਚ ਦੀਪਿਕਾ ਲੁਥਰਾ ਅਤੇ ਪ੍ਰੀਤ ਜੱਟੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਦੱਸ ਦਈਏ ਕਿ ਇਹ ਧਮਕੀ ਦੀਪਿਕਾ ਲੁਥਰਾ ਨੂੰ ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਮਾਮਲਾ ਦਰਜ ਕਰਨ ਮਗਰੋਂ ਹੀ ਮਿਲੀ ਸੀ।

ਇਹ ਵੀ ਪੜ੍ਹੋ : Pastor Bajinder Singh ਖਿਲਾਫ ਐਕਸ਼ਨ ਦੀ ਤਿਆਰੀ; ਚਰਚ ਦੇ ਨੇੜੇ ਗੈਰ ਕਾਨੂੰਨੀ ਉਸਾਰੀ ਖਿਲਾਫ ਵੱਡਾ ਐਕਸ਼ਨ

Related Post