Sucha Singh Langah Son Arrested: ਸੁੱਚਾ ਸਿੰਘ ਲੰਗਾਹ ਦੇ ਬੇਟੇ ਸਣੇ 5 ਲੋਕ ਨਸ਼ੇ ਸਮੇਤ ਕੀਤੇ ਗਏ ਕਾਬੂ

ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਕਾਸ਼ ਸਿੰਘ, ਅਜੈ ਕੁਮਾਰ, ਅਵਨੀ ਸਾਂਗਲਾ, ਸ਼ੁਭਮ ਕੌਸ਼ਲ ਅਤੇ ਬਲਜਿੰਦਰ ਵਜੋਂ ਪਛਾਣ ਹੋਈ ਹੈ।

By  Aarti April 10th 2024 04:30 PM

Sucha Singh Langah Son Arrested: ਮੰਗਲਵਾਰ ਨੂੰ ਸ਼ਿਮਲਾ ਦੇ ਸਦਰ ਥਾਣਾ ਖੇਤਰ ਦੇ ਇਕ ਹੋਟਲ 'ਚ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬੇਟੇ ਅਤੇ ਇਕ ਲੜਕੀ ਸਮੇਤ 5 ਲੋਕਾਂ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਕਾਸ਼ ਸਿੰਘ, ਅਜੈ ਕੁਮਾਰ, ਅਵਨੀ ਸਾਂਗਲਾ, ਸ਼ੁਭਮ ਕੌਸ਼ਲ ਅਤੇ ਬਲਜਿੰਦਰ ਵਜੋਂ ਪਛਾਣ ਹੋਈ ਹੈ। ਦੱਸ ਦਈਏ ਕਿ ਮੁਲਜ਼ਮ ਦੀ ਥਾਰ ਗੱਡੀ ਵੀ ਪੁਲਿਸ ਨੇ ਜ਼ਬਤ ਕਰ ਲਈ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 42.89 ਗ੍ਰਾਮ ਚੂਰਾ ਪੋਸਤ ਅਤੇ ਇੱਕ ਪੈਮਾਨਾ ਬਰਾਮਦ ਕੀਤਾ ਗਿਆ ਹੈ। ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਪ੍ਰਕਾਸ਼ ਸਿੰਘ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਦਾ ਪੁੱਤਰ ਹੈ। ਦੂਜਾ ਮੁਲਜ਼ਮ ਅਜੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਖ਼ਿਲਾਫ਼ ਪੰਜਾਬ ਵਿੱਚ ਐਨਡੀਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਮਲਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹੈੱਡ ਕਾਂਸਟੇਬਲ ਨਰਿੰਦਰ ਸ਼ਰਮਾ ਨੇ ਇਹ ਕਾਰਵਾਈ ਕੀਤੀ। 

ਫਿਲਹਾਲ ਮੁਲਜ਼ਮਾਂ ਨੂੰ ਥਾਣਾ ਸਦਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਇਹ ਚਿੱਟਾ ਕਿੱਥੋਂ ਲੈ ਕੇ ਆਏ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: HSGPC ਤੇ ਹਰਿਆਣਾ ਸਰਕਾਰ ਨੂੰ HC ਨੇ ਇੱਕ ਹੋਰ ਨੋਟਿਸ ਕੀਤਾ ਜਾਰੀ, ਹੁਣ ਇਨ੍ਹਾਂ ਕਮੇਟੀ ਮੈਂਬਰਾਂ ਨੂੰ ਹਟਾਉਣ 'ਤੇ ਲਾਈ ਰੋਕ

Related Post