PTC News
Search
🔍 Search

Amritsar Airport ਤੇ Spice Jet ਦੀ ਦੁਬਈ ਜਾਣ ਵਾਲੀ ਫਲਾਈਟ ਹੋਈ 17 ਘੰਟੇ ਲੇਟ; ਧੁੱਪ ’ਚ ਬੱਚਿਆਂ ਸਮੇਤ ਯਾਤਰੀ ਪਰੇਸ਼ਾਨ

ਫਲਾਈਟ ਵਿੱਚ ਇੰਨੀ ਲੰਮੀ ਦੇਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਯਾਤਰੀਆਂ ਵਿੱਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।

By  Aarti August 30th 2026 10:05 AM

Amritsar Airport : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਵਿੱਚ 17 ਘੰਟਿਆਂ ਦੀ ਦੇਰੀ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਯਾਤਰੀਆਂ ਮੁਤਾਬਕ, ਪਹਿਲਾਂ ਫਲਾਈਟ ਦਾ ਸਮਾਂ ਸਵੇਰੇ 8:40 ਵਜੇ ਤੋਂ ਬਦਲ ਕੇ 11 ਵਜੇ ਕੀਤਾ ਗਿਆ। ਇਸ ਤੋਂ ਬਾਅਦ ਹੁਣ ਕਾਊਂਟਰ ’ਤੇ ਉਨ੍ਹਾਂ ਨੂੰ ਫਲਾਈਟ ਦੇ 17 ਘੰਟੇ ਦੇਰੀ ਨਾਲ ਚੱਲਣ ਦੀ ਜਾਣਕਾਰੀ ਦਿੱਤੀ ਗਈ।

ਫਲਾਈਟ ਵਿੱਚ ਇੰਨੀ ਲੰਮੀ ਦੇਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਯਾਤਰੀਆਂ ਵਿੱਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਇੱਕ ਯਾਤਰੀ ਨੇ ਦੋਸ਼ ਲਗਾਇਆ ਕਿ ਏਅਰਲਾਈਨ ਵੱਲੋਂ ਨਾ ਤਾਂ ਉਚਿਤ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਜ਼ਿੰਮੇਵਾਰ ਅਧਿਕਾਰੀ ਉਨ੍ਹਾਂ ਦੀ ਸਮੱਸਿਆ ਸੁਣਨ ਲਈ ਸਾਹਮਣੇ ਆ ਰਿਹਾ ਹੈ।

ਯਾਤਰੀ ਦਾ ਕਹਿਣਾ ਹੈ ਕਿ 17 ਘੰਟਿਆਂ ਦੀ ਦੇਰੀ ਦੇ ਬਾਵਜੂਦ ਉਨ੍ਹਾਂ ਨੂੰ ਰਿਫੰਡ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਸ ਦੇ ਨਾਲ ਹੀ ਵਿਕਲਪਕ ਟਿਕਟ ਮੁਹੱਈਆ ਕਰਵਾਉਣ ਜਾਂ ਠਹਿਰਣ ਦੀ ਵਿਵਸਥਾ ਬਾਰੇ ਵੀ ਏਅਰਲਾਈਨ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਯਾਤਰੀਆਂ ਨੇ DGCA ਦੇ ਨਿਯਮਾਂ ਦਾ ਦਿੱਤਾ ਹਵਾਲਾ

ਯਾਤਰੀ ਨੇ DGCA ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਨਿਯਮਾਂ ਅਨੁਸਾਰ ਯਾਤਰੀਆਂ ਨੂੰ ਰਿਫੰਡ ਜਾਂ ਵਿਕਲਪਕ ਯਾਤਰਾ ਦੀ ਸਹੂਲਤ ਮਿਲਣੀ ਚਾਹੀਦੀ ਹੈ, ਪਰ ਉਨ੍ਹਾਂ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉੱਥੇ ਹੀ ਏਅਰਪੋਰਟ ’ਤੇ ਯਾਤਰੀਆਂ ਦੀ ਪਰੇਸ਼ਾਨੀ ਵੀਡੀਓ ਵਿੱਚ ਸਾਫ਼ ਨਜ਼ਰ ਆ ਰਹੀ ਹੈ।

ਬੱਚਿਆਂ ਸਮੇਤ ਧੁੱਪ ਵਿੱਚ ਬੈਠੇ ਯਾਤਰੀ

ਕਈ ਯਾਤਰੀ ਤੇਜ਼ ਧੁੱਪ ਵਿੱਚ ਬਾਹਰ ਬੈਠੇ ਹੋਏ ਨਜ਼ਰ ਆਏ। ਕੁਝ ਲੋਕ ਆਪਣੇ ਬੱਚਿਆਂ ਸਮੇਤ ਧੁੱਪ ਵਿੱਚ ਬੈਠ ਕੇ ਫਲਾਈਟ ਦਾ ਇੰਤਜ਼ਾਰ ਕਰਦੇ ਦਿਖਾਈ ਦਿੱਤੇ। ਲੰਬੇ ਇੰਤਜ਼ਾਰ ਕਾਰਨ ਬੱਚੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪਰੇਸ਼ਾਨ ਨਜ਼ਰ ਆਏ।

ਯਾਤਰੀਆਂ ਦਾ  ਇਲਜ਼ਾਮ ਹੈ ਕਿ ਘੰਟਿਆਂ ਤੱਕ ਇੰਤਜ਼ਾਰ ਕਰਨ ਦੇ ਬਾਵਜੂਦ ਸਪਾਈਸਜੈੱਟ ਦਾ ਕੋਈ ਜ਼ਿੰਮੇਵਾਰ ਕਰਮਚਾਰੀ ਬਾਹਰ ਆ ਕੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਨਹੀਂ ਪਹੁੰਚਿਆ। ਯਾਤਰੀਆਂ ਨੇ ਮੰਗ ਕੀਤੀ ਹੈ ਕਿ ਏਅਰਲਾਈਨ ਵੱਲੋਂ ਫਲਾਈਟ ਵਿੱਚ ਦੇਰੀ ਦਾ ਸਪੱਸ਼ਟ ਕਾਰਨ ਦੱਸਿਆ ਜਾਵੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਰਿਫੰਡ, ਵਿਕਲਪਕ ਟਿਕਟ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

ਇਹ ਵੀ ਪੜ੍ਹੋ  : Nepal 'ਚ ਹਰ ਪਾਸੇ ਤਬਾਹੀ ਹੀ ਤਬਾਹੀ; 6 ਹਾਈਡ੍ਰੋ ਪ੍ਰੋਜੈਕਟਾਂ ਵਿੱਚ 500 ਤੋਂ ਵੱਧ ਲੋਕ ਫਸੇ, ਫੌਜ ਦਾ ਬਚਾਅ ਕਾਰਜ ਜਾਰੀ

Related Post