45,000 ਦੀ ਲੋੜ ਹੈ ਕਿਰਪਾ ਭੇਜਿਓ..., ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦਾ ਫੋਨ ਹੈਕ
Sri Harmandir Sahib : ਮੈਨੇਜਰ ਭਗਵੰਤ ਸਿੰਘ ਧੰਗੇੜਾ (Bhagwant Singh Dhangera) ਨੇ ਇਸ ਸਬੰਧੀ ਸੂਚਨਾ ਵੀ ਜਾਰੀ ਕੀਤੀ ਹੈ ਕਿ ਮੇਰਾ ਵਟਸਐਪ ਹੈਕ ਹੋ ਗਿਆ ਹੈ ਅਤੇ ਮਿੱਤਰਾਂ-ਰਿਸ਼ੇਤਦਾਰਾਂ ਤੇ ਸਨੇਹੀਆਂ ਨੂੰ ਕਿਸੇ ਵੀ ਫੇਕ ਸੰਦੇਸ਼ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ।
Sri Harmandir Sahib : ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ (Bhagwant Singh Dhangera) ਦਾ ਫੋਨ ਹੈਕ ਹੋ ਗਿਆ ਹੈ। ਹੈਕਰ ਵੱਲੋਂ ਉਨ੍ਹਾਂ ਨਾਲ ਕਈ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਇਸ ਸਬੰਧੀ ਸੂਚਨਾ ਵੀ ਜਾਰੀ ਕੀਤੀ ਹੈ ਕਿ ਮੇਰਾ ਵਟਸਐਪ ਹੈਕ ਹੋ ਗਿਆ ਹੈ ਅਤੇ ਮਿੱਤਰਾਂ-ਰਿਸ਼ੇਤਦਾਰਾਂ ਤੇ ਸਨੇਹੀਆਂ ਨੂੰ ਕਿਸੇ ਵੀ ਫੇਕ ਸੰਦੇਸ਼ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ।
ਉਨ੍ਹਾਂ ਵੱਲੋਂ ਇਸ ਘਟਨਾ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਗਲਿਆਰਾ ਪੁਲਿਸ ਚੌਕੀ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਇੱਕ ਕਾਲ ਆਈ ਸੀ ਕਿ ਫੋਨ ਕਰਨ ਵਾਲੇ ਨੇ ਕਿਹਾ ਸੀ ਕਿ ਪਾਰਸਲ ਆਇਆ ਹੈ। ਉਨ੍ਹਾਂ ਨੂੰ ਇੱਕ ਦਿੱਤੇ ਨੰਬਰ 'ਤੇ ਫੋਨ ਕਰਨ ਲਈ ਕਿਹਾ ਗਿਆ, ਜਿਸ ਤੋਂ ਬਾਅਦ ਫਿਰ ਫੋਨ ਆਉਣ ਤੋਂ ਬਾਅਦ ਉਨ੍ਹਾਂ ਨੇ ਫੋਨ ਨੰਬਰ ਮਿਲਾਇਆ ਤਾਂ ਕੁੱਝ ਮਿੰਟਾਂ ਪਿੱਛੋਂ ਉਨ੍ਹਾਂ ਦਾ ਵਟਸਐਪ ਬੰਦ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਪਿੱਛੋਂ ਹੈਕਰਾਂ ਨੇ ਮੋਬਾਈਲ ਵਿਚਲੇ ਨੰਬਰਾਂ ਨੂੰ ਮੈਸੇਜ ਭੇਜ ਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ 45000 ਰੁਪਏ ਦੀ ਲੋੜ ਆਦਿ ਦੇ ਮੈਸੇਜ ਭੇਜੇ ਗਏ ਹਨ। ਹੈਕਰਾਂ ਨੇ ਸੰਦੇਸ਼ 'ਚ ਲਿਖਿਆ ਹੈ ਕਿ ਉਹ 2 ਘੰਟਿਆਂ 'ਚ ਵਾਪਸ ਕਰ ਦੇਣਗੇ। ਇਸ ਦੇ ਨਾਲ ਹੀ ਯੂਪੀਆਈ ਪੇਮੈਂਟ ਨਾ ਚੱਲਣ ਕਰਕੇ ਪੈਸਿਆਂ ਦੀ ਜ਼ਰੂਰਤ ਹੋਣ ਬਾਰੇ ਕਿਹਾ ਗਿਆ ਹੈ।
ਖਬਰ ਅਪਡੇਟ ਜਾਰੀ...