Thu, Apr 16, 2026
Whatsapp

Mansa Kidnapping : ਨੌਜਵਾਨ ਦੇ ਅਗ਼ਵਾ ਦੀ ਕਹਾਣੀ ਨਿਕਲੀ ਝੂਠੀ, ਭਰਾ ਨੇ NRI ਭੈਣ ਦੇ ਪੈਸੇ ਹੜੱਪਣ ਲਈ ਰਚਿਆ ਸੀ ਡਰਾਮਾ

Mansa Kidnapping : ਮਾਨਸਾ ਪੁਲਿਸ ਵੱਲੋਂ ਟੀਮਾਂ ਬਣਾ ਕੇ ਕੁਝ ਹੀ ਘੰਟਿਆਂ ਦੀ ਭਾਰੀ ਮੁਸ਼ੱਕਤ ਕਰਦੇ ਹੋਏ ਅਗਵਾ ਹੋਣ ਦੀ ਕਹਾਣੀ ਤੋਂ ਪਰਦਾ ਚੁੱਕਦਿਆਂ ਹੀ ਰਾਜ ਸਿੰਘ ਦੇ ਮੁੰਡੇ ਅਤੇ ਉਸਦੇ ਸਾਥੀਆਂ ਨੂੰ ਕਾਬੂ ਕਰ ਝੂਠੀ ਅਗਵਾਹ ਹੋਣ ਦੀ ਗੱਲ ਸਾਹਮਣੇ ਆਈ ਹੈ।

Reported by:  PTC News Desk  Edited by:  KRISHAN KUMAR SHARMA -- April 16th 2026 04:13 PM -- Updated: April 16th 2026 04:22 PM
Mansa Kidnapping : ਨੌਜਵਾਨ ਦੇ ਅਗ਼ਵਾ ਦੀ ਕਹਾਣੀ ਨਿਕਲੀ ਝੂਠੀ, ਭਰਾ ਨੇ NRI ਭੈਣ ਦੇ ਪੈਸੇ ਹੜੱਪਣ ਲਈ ਰਚਿਆ ਸੀ ਡਰਾਮਾ

Mansa Kidnapping : ਨੌਜਵਾਨ ਦੇ ਅਗ਼ਵਾ ਦੀ ਕਹਾਣੀ ਨਿਕਲੀ ਝੂਠੀ, ਭਰਾ ਨੇ NRI ਭੈਣ ਦੇ ਪੈਸੇ ਹੜੱਪਣ ਲਈ ਰਚਿਆ ਸੀ ਡਰਾਮਾ

Mansa Kidnapping : ਮਾਨਸਾ ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੇ ਰਾਜ ਸਿੰਘ ਨੇ 112 'ਤੇ ਕਾਲ ਕਰਕੇ ਬੈਂਕ ਵਿੱਚੋਂ ਪੈਸੇ ਕਢਵਾਉਣ ਗਏ ਆਪਣੇ ਮੁੰਡੇ ਨੂੰ ਅਗਵਾ ਹੋਣ ਦੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮਾਨਸਾ ਪੁਲਿਸ (Mansa Police) ਵੱਲੋਂ ਟੀਮਾਂ ਬਣਾ ਕੇ ਕੁਝ ਹੀ ਘੰਟਿਆਂ ਦੀ ਭਾਰੀ ਮੁਸ਼ੱਕਤ ਕਰਦੇ ਹੋਏ ਅਗਵਾ ਹੋਣ ਦੀ ਕਹਾਣੀ ਤੋਂ ਪਰਦਾ ਚੁੱਕਦਿਆਂ ਹੀ ਰਾਜ ਸਿੰਘ ਦੇ ਮੁੰਡੇ ਅਤੇ ਉਸਦੇ ਸਾਥੀਆਂ ਨੂੰ ਕਾਬੂ ਕਰ ਝੂਠੀ ਅਗਵਾ ਹੋਣ ਦੀ ਗੱਲ ਸਾਹਮਣੇ ਆਈ ਹੈ।

ਐਸਐਸਪੀ ਨੇ ਦੱਸਿਆ ਕਿਵੇਂ ਕੀਤਾ ਮਾਮਲਾ ਹੱਲ ?


ਜਾਣਕਾਰੀ ਦਿੰਦਿਆਂ ਹੋਏ ਮਾਨਸਾ ਦੇ ਐਸਐਸਪੀ ਭਗੀਰਥ ਮੀਨਾ ਨੇ ਦੱਸਿਆ ਕਿ ਪੁਲਿਸ ਨੂੰ ਰਾਜ ਸਿੰਘ ਵਾਸੀ ਖਿਆਲਾ ਕਲਾਂ ਵੱਲੋਂ 112 ਤੇ ਕਾਲ ਕੀਤੀ ਗਈ ਸੀ ਕਿ ਉਸਦੇ ਮੁੰਡੇ ਸੰਦੀਪ ਸਿੰਘ ਨੂੰ ਆਰਟੀਓ ਦਫਤਰ ਦੇ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਹੈ, ਜਿਸ ਦੇ ਕੋਲ ਢਾਈ ਲੱਖ ਰੁਪਏ ਅਤੇ ਇੱਕ ਮੋਟਰਸਾਈਕਲ ਸੀ, ਜਿਸ 'ਤੇ ਪੁਲਿਸ ਵੱਲੋਂ ਤੁਰੰਤ ਸੀਆਈਏ ਮਾਨਸਾ ਐਸਪੀ ਡੀ ਮਨਮੋਹਨ ਸਿੰਘ ਇਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਟੀਮਾਂ ਬਣਾ ਕੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਮਾਮਲੇ ਨੂੰ ਟਰੇਸ ਕਰ ਲਿਆ ਹੈ।

ਉਹਨਾਂ ਦੱਸਿਆ ਕਿ ਸੰਦੀਪ ਸਿੰਘ ਨੇ ਦੱਸਿਆ ਕਿ ਕੈਨੇਡਾ ਤੋਂ ਮੇਰੀ ਭੈਣ ਨੇ 5 ਲੱਖ ਰੁਪਏ ਮੇਰੇ ਖਾਤੇ ਵਿੱਚ ਪਾਏ ਸੀ, ਜੋ ਮੈਂ ਅਤੇ ਮੇਰੇ ਦੋਸਤ ਕੇਸਰ ਸਿੰਘ ਨੇ 5 ਲੱਖ ਰੁਪਏ ਬੈਂਕ ਵਿੱਚੋਂ ਕਢਵਾਏ ਅਤੇ ਕੇਸਰ ਸਿੰਘ ਨੇ ਦੇ ਕਹਿਣ ਅਨੁਸਾਰ ਇੱਕ ਵਿਅਕਤੀ ਵੱਲੋਂ ਪੈਸੇ ਦੁਗਣੇ ਕਰਨ ਦਾ ਝਾਂਸਾ ਦਿੱਤਾ ਗਿਆ, ਜੋ ਕਿ ਬਠਿੰਡਾ ਦਾ ਰਹਿਣ ਵਾਲਾ ਸੀ ਅਤੇ ਸੰਦੀਪ ਸਿੰਘ ਨੂੰ ਦੱਸਿਆ ਕਿ ਉਹ ਅੱਜ ਉਸ ਦੇ ਘਰ ਆਇਆ ਹੋਇਆ ਹੈ। ਜਿੱਥੋਂ ਇਹ ਸਾਰੇ ਦੋਸਤ ਕੇਸਰ ਸਿੰਘ ਦੇ ਘਰ ਚਲੇ ਗਏ, ਜਿੱਥੇ ਪੈਸੇ ਦੁਗਣੇ ਕਰਨ ਲੱਗੇ ਤਾਂ 10 ਹਜਾਰ ਰੁਪਏ ਬਠਿੰਡਾ ਵਲਿਆਂ ਨੇ ਨਗਦ ਲੈ ਲਏ ਅਤੇ ਬਾਕੀ ਢਾਈ ਲੱਖ ਰੁਪਏ ਦੁਗਣੇ ਕਰਨ ਦੇ ਸੰਬੰਧ ਵਿੱਚ ਅੱਗ ਨਾਲ ਸੜ ਗਏ। ਉਹਨਾਂ ਨੇ ਪੁਲਿਸ ਕੋਲ ਮੰਨਿਆ ਕਿ ਅਸੀਂ ਤਿੰਨਾਂ ਨੇ ਪੈਸੇ ਘਰੋਂ ਚੋਰੀਆਂ ਰੱਖਣ ਦੇ ਲਈ ਇਹ ਪਲਾਨ ਤਿਆਰ ਕੀਤਾ ਸੀ।

ਮੁਲਜ਼ਮਾਂ ਕੋਲੋੋਂ ਕੀ ਕੁੱਝ ਹੋਇਆ ਬਰਾਮਦ ?

ਐਸਐਸਪੀ ਭਗੀਰ ਸਿੰਘ ਮੀਨਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪੁਲਿਸ ਵੱਲੋਂ ਦੋ ਲੱਖ 30000 ਰੁਪਏ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਨੇ 20000 ਰੁਪਏ, ਮੰਨਿਆ ਕਿ ਕੁੱਝ ਪੈਸੇ ਖਰਚ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਸੰਦੀਪ ਸਿੰਘ ਵਾਸੀ ਮਲਕਪੁਰ ਕੇਸਰ ਸਿੰਘ ਵਾਸੀ ਮਲਕਪੁਰ ਅਤੇ ਸੁਖਚੈਨ ਸਿੰਘ ਵਾਸੀ ਖਿਆਲਾ ਕਲਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

- PTC NEWS

Top News view more...

Latest News view more...

PTC NETWORK
PTC NETWORK