Sri Muktsar Sahib News : ਸ਼ਿਵ ਸੈਨਾ ਦੇ ਯੂਥ ਆਗੂ ਸ਼ਿਵਾ ਕੁਮਾਰ ਦੀ ਮੌਤ ਮਾਮਲੇ ਚ ਪੁਲਿਸ ਨੇ 3 ਵਿਅਕਤੀ ਕੀਤੇ ਗ੍ਰਿਫ਼ਤਾਰ

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ਿਵ ਸੈਨਾ ਦੇ ਯੂਥ ਆਗੂ ਸ਼ਿਵਾ ਕੁਮਾਰ ਦੀ ਪਿਛਲੇ ਦਿਨੀਂ ਮਿਲੀ ਲਾਸ਼ ਤੋਂ ਬਾਅਦ ਪਰਿਵਾਰ ਵੱਲੋਂ ਕਤਲ ਦਾ ਸ਼ੱਕ ਜਤਾਇਆ ਗਿਆ ਸੀ। ਪਰਿਵਾਰਿਕ ਮੈਂਬਰਾਂ ਨੇ ਜ਼ਹਿਰ ਦਾ ਟੀਕਾ ਲਗਾ ਕੇ ਮਾਰਨ ਦੇ ਕਥਿਤ ਆਰੋਪ ਲਗਾਏ ਸਨ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗਿਰਫਤਾਰ ਕਰ ਲਿਆ ਹੈ

By  Shanker Badra December 13th 2025 05:13 PM

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ਿਵ ਸੈਨਾ ਦੇ ਯੂਥ ਆਗੂ ਸ਼ਿਵਾ ਕੁਮਾਰ ਦੀ ਪਿਛਲੇ ਦਿਨੀਂ ਮਿਲੀ ਲਾਸ਼ ਤੋਂ ਬਾਅਦ ਪਰਿਵਾਰ ਵੱਲੋਂ ਕਤਲ ਦਾ ਸ਼ੱਕ ਜਤਾਇਆ ਗਿਆ ਸੀ। ਪਰਿਵਾਰਿਕ ਮੈਂਬਰਾਂ ਨੇ ਜ਼ਹਿਰ ਦਾ ਟੀਕਾ ਲਗਾ ਕੇ ਮਾਰਨ ਦੇ ਕਥਿਤ ਆਰੋਪ  ਲਗਾਏ ਸਨ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗਿਰਫਤਾਰ ਕਰ ਲਿਆ ਹੈ।

ਦੱਸ ਦਈਏ ਕਿ ਪਿਛਲੇ ਦਿਨਾਂ ਵਿੱਚ ਸ਼ਿਵ ਸੈਨਾ ਦੇ ਯੂਥ ਪ੍ਰਧਾਨ ਸ਼ਿਵਾ ਕੁਮਾਰ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਹੋਈ ਸੀ। ਲਾਸ਼ ਦੀ ਪਹਿਚਾਣ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਇਸ ਮੌਤ ਨੂੰ ਕਤਲ ਕਰਾਰ ਦਿੰਦਿਆਂ ਗੰਭੀਰ ਸ਼ੱਕ ਜਤਾਇਆ ਗਿਆ ਸੀ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਸ਼ਿਵਾ ਨੂੰ ਕਥਿਤ ਤੌਰ ‘ਤੇ ਜਹਿਰ ਦਾ ਟੀਕਾ ਲਗਾ ਕੇ ਮਾਰਿਆ ਗਿਆ ਹੈ। 

ਪਰਿਵਾਰ ਨੇ ਆਰੋਪ ਲਗਾਇਆ ਕਿ ਰਮਨਦੀਪ ਨਾਮ ਦਾ ਨੌਜਵਾਨ, ਜੋ ਕਿ ਸ਼ਿਵ ਸੈਨਾ ਯੂਥ ਪ੍ਰਧਾਨ ਸ਼ਿਵਾ ਦਾ ਦੋਸਤ ਦੱਸਿਆ ਜਾਂਦਾ ਹੈ, ਉਹ ਸ਼ਿਵਾ ਨੂੰ ਘਰੋਂ ਲੈ ਕੇ ਗਿਆ ਸੀ। ਇਸ ਤੋਂ ਬਾਅਦ ਸ਼ਿਵਾ ਘਰ ਵਾਪਸ ਨਹੀਂ ਆਇਆ। ਕੁਝ ਸਮੇਂ ਬਾਅਦ ਸ਼ਿਵਾ ਦੀ ਮ੍ਰਿਤਕ ਦੇਹ ਕੋਟਲੀ ਰੋਡ ਤੋਂ ਮਿਲੀ, ਜਿਸ ਨਾਲ ਮਾਮਲਾ ਹੋਰ ਵੀ ਗੰਭੀਰ ਹੋ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ‘ਤੇ ਪੁਲਿਸ ਨੇ ਰਮਨਦੀਪ ਅਤੇ ਉਸਦੇ ਦੋ ਸਾਥੀਆਂ ਨੂੰ ਗਿਰਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮਾਮਲੇ ਦੀ ਹਰ ਪੱਖੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ। 

ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼। 

Related Post