Sri Muktsar Sahib News : ਸਿਮਰਨ ਕੌਰ ਨੇ ਰਾਈਫਲ ਸ਼ੂਟਿੰਗ ਚ ਜਿੱਤਿਆ ਗੋਲਡ ਮੈਡਲ, ਪੁਲਿਸ ਅਫਸਰ ਪਿਤਾ ਦਾ ਸੁਪਨਾ ਕੀਤਾ ਸਾਕਾਰ

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ‘ਤੇ ਜਨਮੀ ਸਿਮਰਨ ਕੌਰ ਨੇ ਛੋਟੀ ਉਮਰ ਵਿੱਚ ਵੱਡਾ ਮੌਕਾ ਹਾਸਲ ਕੀਤਾ ਹੈ। ਡਿਸਟਰਿਕਟ ਲੈਵਲ ਸ਼ੂਟਿੰਗ ਮੁਕਾਬਲੇ ਵਿੱਚ ਉਸ ਨੇ ਰਾਈਫਲ ਸ਼ੂਟਿੰਗ ਦੇ 10 ਮੀਟਰ ਏਅਰ ਰਾਈਫਲ ਇਵੈਂਟ ਵਿੱਚ 200 ਵਿੱਚੋਂ 200 ਅੰਕ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਹੈ। ਇਹ ਸਫਲਤਾ ਸਿਰਫ਼ ਇੱਕ ਮੈਡਲ ਨਹੀਂ ਹੈ, ਇਹ ਉਸਦੇ ਜਜ਼ਬੇ, ਉਸਦੀ ਮਿਹਨਤ ਅਤੇ ਉਸਦੇ ਮਾਤਾ ਪਿਤਾ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ

By  Shanker Badra September 21st 2025 12:35 PM -- Updated: September 21st 2025 12:58 PM

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ‘ਤੇ ਜਨਮੀ ਸਿਮਰਨ ਕੌਰ ਨੇ ਛੋਟੀ ਉਮਰ ਵਿੱਚ ਵੱਡਾ ਮੌਕਾ ਹਾਸਲ ਕੀਤਾ ਹੈ। ਡਿਸਟਰਿਕਟ ਲੈਵਲ ਸ਼ੂਟਿੰਗ ਮੁਕਾਬਲੇ ਵਿੱਚ ਉਸ ਨੇ ਰਾਈਫਲ ਸ਼ੂਟਿੰਗ ਦੇ 10 ਮੀਟਰ ਏਅਰ ਰਾਈਫਲ ਇਵੈਂਟ ਵਿੱਚ 200 ਵਿੱਚੋਂ 200 ਅੰਕ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਹੈ। ਇਹ ਸਫਲਤਾ ਸਿਰਫ਼ ਇੱਕ ਮੈਡਲ ਨਹੀਂ ਹੈ, ਇਹ ਉਸਦੇ ਜਜ਼ਬੇ, ਉਸਦੀ ਮਿਹਨਤ ਅਤੇ ਉਸਦੇ ਮਾਤਾ ਪਿਤਾ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ।

ਸਿਮਰਨ ਕੌਰ ਦੇ ਪਿਤਾ ਅਮਨਦੀਪ ਸਿੰਘ ਪੁਲਿਸ ਵਿਭਾਗ ਵਿੱਚ ਅਫਸਰ ਹਨ ਅਤੇ ਉਹੀ ਉਸ ਦੀ ਸਭ ਤੋਂ ਵੱਡੀ ਪ੍ਰੇਰਣਾ ਹਨ। ਬਚਪਨ ਤੋਂ ਹੀ ਆਪਣੇ ਪਿਤਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਿਮਰਨ ਨੇ ਰਾਈਫਲ ਸ਼ੂਟਿੰਗ ਦੀ ਟ੍ਰੇਨਿੰਗ ਸ਼ੁਰੂ ਕੀਤੀ ਸੀ। ਉਸਦਾ ਸੁਪਨਾ ਸਿਰਫ਼ ਇੱਕ ਖਿਡਾਰੀ ਬਣਨਾ ਨਹੀਂ ਹੈ, ਬਲਕਿ ਆਈਪੀਐਸ ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨੀ ਹੈ।

ਮਾਤਾ ਗੁਜਰੀ ਸਕੂਲ ਦੀ ਵਿਦਿਆਰਥਣ ਸਿਮਰਨ ਕੌਰ ਨੇ ਨਾ ਕੇਵਲ ਡਿਸਟਰਿਕਟ ਲੈਵਲ ‘ਤੇ, ਸਗੋਂ ਸਟੇਟ ਲੈਵਲ ਸਮੇਤ ਕਈ ਹੋਰ ਮੁਕਾਬਲਿਆਂ ਵਿੱਚ ਵੀ ਆਪਣਾ ਜਲਵਾ ਵਿਖਾਇਆ ਹੈ। ਉਸ ਨੇ ਕਈ ਮੈਡਲ ਤੇ ਟਰਾਫੀਆਂ ਜਿੱਤ ਕੇ ਨਾ ਸਿਰਫ਼ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।

ਖਾਸ ਗੱਲ ਇਹ ਹੈ ਕਿ ਸਿਮਰਨ ਨੇ ਆਪਣੇ ਜੀਵਨ ਤੋਂ ਮੋਬਾਈਲ ਫੋਨ ਨੂੰ ਦੂਰ ਰੱਖਿਆ ਹੈ। ਮਾਪਿਆਂ ਨੇ ਉਸਨੂੰ ਕਿਹਾ ਸੀ ਕਿ ਮੋਬਾਇਲ ਨਾਲ ਕੁਝ ਨਹੀਂ ਬਣਦਾ ਪਰ ਕਿਤਾਬਾਂ ਅਤੇ ਮਿਹਨਤ ਨਾਲ ਹਰ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ। ਸਿਮਰਨ ਨੇ ਇਹ ਗੱਲ ਗੰਭੀਰਤਾ ਨਾਲ ਮੰਨੀ ਅਤੇ ਹਰ ਖਾਲੀ ਵੇਲੇ ਕਿਤਾਬਾਂ ਪੜ੍ਹਨ ਅਤੇ ਸ਼ੂਟਿੰਗ ਦੀ ਪ੍ਰੈਕਟਿਸ ਕਰਨ ਵਿੱਚ ਲਗਾ ਦਿੱਤਾ।

ਟਾਈਮ ਮੈਨੇਜਮੈਂਟ ਕਰਦਿਆਂ ਸਿਮਰਨ ਸਵੇਰੇ ਉੱਠ ਕੇ ਸ਼ੂਟਿੰਗ ਦੀ ਪ੍ਰੈਕਟਿਸ ਕਰਦੀ ਹੈ, ਫਿਰ ਸਕੂਲ ਜਾਂਦੀ ਹੈ ਅਤੇ ਵਾਪਸ ਆ ਕੇ ਫਿਰ ਸ਼ੂਟਿੰਗ ਰੇਂਜ ਵਿੱਚ ਮਿਹਨਤ ਕਰਦੀ ਹੈ। ਸ਼ੁਰੂਆਤ ਵਿੱਚ ਜਦੋਂ ਉਸ ਨੇ ਪਹਿਲੀ ਵਾਰ ਟ੍ਰਿਗਰ ਦਬਾਇਆ ਤਾਂ ਨਰਵਸ ਸੀ ਪਰ ਗਲਤੀਆਂ ਤੋਂ ਸਿੱਖ ਕੇ ਹੀ ਉਹ ਅੱਜ ਗੋਲਡ ਮੈਡਲ ਤੱਕ ਪਹੁੰਚੀ ਹੈ।

ਸਿਮਰਨ ਦੇ ਪਿਤਾ ਅਮਨਦੀਪ ਸਿੰਘ ਅੱਜ ਆਪਣੀ ਧੀ ‘ਤੇ ਬਹੁਤ ਮਾਣ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਦਾ ਕੋਈ ਪੁੱਤਰ ਨਹੀਂ ਪਰ ਉਹਦੀ ਧੀ ਨੇ ਹੀ ਪੁੱਤਰ ਤੋਂ ਵੱਧ ਕਰਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਮਾਂ ਵੱਲੋਂ ਵੀ ਸਿਮਰਨ ਨੂੰ ਹਮੇਸ਼ਾ ਪ੍ਰੇਰਿਤ ਕੀਤਾ ਗਿਆ ਕਿ ਪੜ੍ਹਾਈ ਭਾਵੇਂ ਘੱਟ ਹੋ ਜਾਵੇ ਪਰ ਸ਼ੂਟਿੰਗ ਵਿੱਚ ਵਧੀਆ ਕਰਨਾ ਹੈ।

ਅੱਜ ਸਿਮਰਨ ਕੌਰ ਸਿਰਫ਼ ਆਪਣੇ ਮਾਪਿਆਂ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਮਾਣ ਦਾ ਕਾਰਨ ਬਣੀ ਹੈ। ਨਿੱਕੀ ਉਮਰ ਵਿੱਚ ਵੱਡੇ ਸੁਪਨੇ ਸਾਕਾਰ ਕਰਦਿਆਂ ਉਹ ਹਰ ਇਕ ਲਈ ਪ੍ਰੇਰਨਾ ਬਣ ਚੁੱਕੀ ਹੈ।

--ਬੂਟਾ ਸਿੰਘ ਪੀਟੀਸੀ ਨਿਊਜ਼ ਮੁਕਤਸਰ

Related Post