Zila Parishad Elections : 5 ਜ਼ਿਲ੍ਹਿਆਂ ਚ ਕੁੱਝ ਥਾਂਵਾਂ ਤੇ ਮੁੜ ਪੈਣਗੀਆਂ ਵੋਟਾਂ, ਚੋਣ ਧਾਂਦਲੀਆਂ ਵਿਚਾਲੇ ਰਾਜ ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ

Zila Parishad Elections : ਚੋਣ ਕਮਿਸ਼ਨ ਅਨੁਸਰ, ਰਾਜ ਵਿੱਚ 22 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਹੋਈਆਂ ਹਨ ਤੇ ਕਿਤੇ ਵੀ ਕੋਈ ਜਾਨੀ ਨੁਕਸਾਨ ਜਾਂ ਵੱਡੀ ਝੜਪ ਦੀ ਰਿਪੋਰਟ ਨਹੀਂ ਹੈ।

By  KRISHAN KUMAR SHARMA December 14th 2025 09:19 PM

Zila Parishad Elections : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚਾਲੇ ਕੁੱਝ ਥਾਂਵਾਂ 'ਤੇ ਬੂਥ ਕੈਪਚਰਿੰਗ ਤੇ ਧਾਂਦਲੀਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਾਜ ਚੋਣ ਕਮਿਸ਼ਨ ਵੱਲੋਂ 5 ਜ਼ਿਲ੍ਹਿਆਂ ਦੀਆਂ ਕੁੱਝ ਥਾਂਵਾਂ 'ਤੇ ਚੋਣਾਂ ਮੁੜ ਕਰਵਾਉਣ ਦੇ ਹੁਕਮ ਕੀਤੇ ਗਏ ਹਨ। ਚੋਣ ਕਮਿਸ਼ਨ ਅਨੁਸਰ, ਰਾਜ ਵਿੱਚ 22 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਹੋਈਆਂ ਹਨ ਤੇ ਕਿਤੇ ਵੀ ਕੋਈ ਜਾਨੀ ਨੁਕਸਾਨ ਜਾਂ ਵੱਡੀ ਝੜਪ ਦੀ ਰਿਪੋਰਟ ਨਹੀਂ ਹੈ।

ਕਮਿਸ਼ਨ ਨੇ ਹੇਠ ਲਿਖੀਆਂ ਥਾਵਾਂ 'ਤੇ ਦੁਬਾਰਾ ਵੋਟਾਂ ਪਾਉਣ ਦੇ ਹੁਕਮ ਦਿੱਤੇ ਹਨ...

 ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਸੰਮਤੀ ਅਟਾਰੀ, ਜ਼ੋਨ ਨੰਬਰ 08 (ਖਾਸਾ) (ਬੂਥ ਨੰਬਰ 52,53,54,55) ਅਤੇ ਜ਼ੋਨ ਨੰਬਰ 17 (ਵਰਪਾਲ ਕਲਾਂ) (ਬੂਥ ਨੰਬਰ 90,91,93,94,95)

ਬਰਨਾਲਾ ਜ਼ਿਲ੍ਹੇ ਦੇ ਬਲਾਕ ਸੰਮਤੀ ਚੰਨਣਵਾਲ (ਜ਼ੋਨ ਨੰ. 04), ਪਿੰਡ ਰਾਏਸਰ ਪਟਿਆਲਾ (ਬੂਥ ਨੰ. 20)

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਬਾਣੀਆਂ (ਬੂਥ ਨੰ. 63 ਅਤੇ 64), ਅਤੇ ਪਿੰਡ ਮਧੀਰ (ਬੂਥ ਨੰ. 21 ਅਤੇ 22) ਬਲਾਕ ਕੋਟ ਭਾਈ, ਗਿੱਦੜਬਾਹਾ ਜ਼ਿਲ੍ਹਾ 

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੰਨ੍ਹੀਆ (ਪੋਲਿੰਗ ਸਟੇਸ਼ਨ 124) ਅਤੇ ਜਲੰਧਰ ਜ਼ਿਲ੍ਹੇ ਦੇ ਪੋਲਿੰਗ ਬੂਥ 72, ਪੰਚਾਇਤ ਸੰਮਤੀ ਭੋਗਪੁਰ (ਜ਼ੋਨ ਨੰ. 4) 'ਤੇ ਮੁੜ-ਪੋਲਿੰਗ 16.12.2025 ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਹੋਵੇਗੀ। ਇਨ੍ਹਾਂ ਦੀ ਗਿਣਤੀ 17.12.2025 ਨੂੰ ਆਮ ਗਿਣਤੀ ਦੇ ਨਾਲ ਕੀਤੀ ਜਾਵੇਗੀ।

ਕਿਉਂ ਦਿੱਤੇ ਗਏ ਹੁਕਮ ?

ਦੱਸ ਦਈਏ ਕਿ ਐਤਵਾਰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋਂ ਕਈ ਥਾਂਵਾਂ 'ਤੇ ਬੂਥ ਕੈਪਚਰਿੰਗ ਅਤੇ ਧਾਂਦਲੀਆਂ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਸੀ। ਚੋਣਾਂ 'ਚ ਇਸ ਸਬੰਧੀ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸਬੰਧੀ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਅਤੇ ਚੋਣਾਂ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ।

Related Post