ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਦਿੱਲੀ-ਐੱਨਸੀਆਰ ਸਣੇ ਪੂਰਾ ਉੱਤਰ ਭਾਰਤ

ਦਿੱਲੀ-ਐੱਨਸੀਆਰ 'ਚ ਮੰਗਲਵਾਰ ਦੁਪਹਿਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 5.8 ਦਰਜ ਕੀਤੀ ਗਈ ਹੈ।

By  Aarti January 24th 2023 02:47 PM -- Updated: January 24th 2023 04:05 PM

Earthquake Latest News: ਦਿੱਲੀ-ਐੱਨਸੀਆਰ 'ਚ ਮੰਗਲਵਾਰ ਦੁਪਹਿਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ।  

ਦੱਸ ਦਈਏ ਕਿ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 5.8 ਦਰਜ ਕੀਤੀ ਗਈ ਹੈ। ਭੂਚਾਲ ਦਾ ਕੇਂਦਰ ਨੇਪਾਲ ਬਣਿਆ ਹੈ। ਦਿੱਲੀ ਐਨਸੀਆਰ ਦੇ ਨਾਲ ਨਾਲ ਚੰਡੀਗੜ੍ਹ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। 

ਇਸ ਤੋਂ ਇਲਾਵਾ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਪਿਥੌਰਾਗੜ੍ਹ ਅਤੇ ਅਲਮੋੜਾ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਇਨ੍ਹਾਂ ਜਿਆਦਾ ਤੇਜ਼ ਸੀ ਕਿ ਘਰਾਂ ਤੇ ਦਫਤਰਾਂ ’ਚ ਲੋਕਾਂ ਨੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਸੀ। 

ਇਹ ਵੀ ਪੜ੍ਹੋ: ਸਮਾਗਮ 'ਚ 'ਆਪ' ਵਿਧਾਇਕ ਤੇ ਹਲਕਾ ਇੰਚਾਰਜ ਮਾਈਕ ਨੂੰ ਲੈ ਕੇ ਭਿੜੇ

Related Post