ਸੁਧੀਰ ਸੂਰੀ ਹੱਤਿਆ ਮਾਮਲਾ : ਪੁਲਿਸ ਵੱਲੋਂ ਗੋਪਾਲ ਮੰਦਿਰ ਕਮੇਟੀ ਦੇ 4 ਸਾਬਕਾ ਮੈਂਬਰ ਤਲਬ

By  Ravinder Singh November 13th 2022 10:00 AM -- Updated: November 13th 2022 10:01 AM

ਅੰਮ੍ਰਿਤਸਰ : ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਗੋਪਾਲ ਮੰਦਿਰ ਕਮੇਟੀ ਦੇ ਚਾਰ ਸਾਬਕਾ ਮੈਂਬਰਾਂ ਨੂੰ ਤਲਬ ਕੀਤਾ ਹੈ। ਪੁਲਿਸ ਸੁਧੀਰ ਸੂਰੀ ਦੇ ਕਤਲ ਮਾਮਲੇ ਵਿਚ ਜਾਂਚ ਵਿਚ ਲੱਗੀ ਹੋਈ ਅਤੇ ਸਬੂਤ ਜੁਟਾਉਣ ਵਿਚ ਲੱਗੀ ਹੋਈ ਹੈ। ਸੂਤਰਾਂ ਅਨੁਸਾਰ ਇਸ ਕਤਲ ਕਾਂਡ ਵਿਚ ਪੁਲਿਸ ਨੂੰ ਖ਼ਦਸ਼ਾ ਹੈ ਕਿ ਸੰਦੀਪ ਤੋਂ ਇਲਾਵਾ ਹੋਰ ਲੋਕਾਂ ਦੀ ਵੀ ਸ਼ਮੂਲੀਅਤ ਹੈ।


ਪੁਲਿਸ ਵੱਲੋਂ ਅੱਜ ਮੰਦਿਰ ਕਮੇਟੀ ਦੇ ਸਾਬਕਾ ਮੈਂਬਰ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਮੰਦਿਰ ਕਮੇਟੀ ਦੇ ਮੈਂਬਰ ਦੇ ਬੁਲਾਉਣ ਉਤੇ ਹੀ ਸੁਧੀਰ ਸੂਰੀ ਗੋਪਾਲ ਮੰਦਿਰ ਵਿਚ ਪੁੱਜੇ ਸਨ। ਪੁਲਿਸ ਨੇ ਹੁਣ ਕੁਝ ਸ਼ੱਕੀਆਂ ਦੀ ਕਾਲ ਡਿਟੇਲਸ ਤੇ ਲੋਕੇਸ਼ਨ ਲਈ ਕੰਪਨੀਆਂ ਨੂੰ ਅਪੀਲ ਕੀਤੀ ਹੈ ਤਾਂ ਕਿ ਮਾਮਲੇ ਦੀ ਡੂੰਘਿਆਈ ਤੱਕ ਪੁੱਜਿਆ ਜਾ ਸਕੇ। ਸੂਤਰਾਂ ਮੁਤਾਬਕਾ ਇਸ ਮਾਮਲੇ ਵਿਚ ਗਠਿਤ ਐਸਆਈਟੀ ਨੂੰ ਕੁਝ ਸਬੂਤ ਮਿਲੇ ਹਨ, ਜਿਸ ਦੇ ਆਧਾਰ ਉਤੇ ਮੁਲਜ਼ਮਾਂ ਦੀ ਗਿਣਤੀ ਵੱਧ ਸਕਦੀ ਹੈ।

ਇਹ ਵੀ ਪੜ੍ਹੋ : Himachal Election 2022 Live : ਬਰਫ਼ਬਾਰੀ ਦੇ ਬਾਵਜੂਦ ਦੇਵਭੂਮੀ ਦੇ ਲੋਕਾਂ 'ਚ ਭਾਰੀ ਉਤਸ਼ਾਹ, 1 ਵਜੇ ਤੱਕ 37 ਫ਼ੀਸਦੀ ਵੋਟਿੰਗ ਹੋਈ

ਕਾਬਿਲੇਗੌਰ ਹੈ ਕਿ ਸੁਧੀਰ ਸੂਰੀ ਦੀ 4 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਮੂਰਤੀਆਂ ਦੀ ਭੰਨਤੋੜ ਖਿਲਾਫ਼ ਗੋਪਾਲ ਮੰਦਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਇਲਜ਼ਾਮ ਹੈ ਕਿ ਸੰਦੀਪ ਉਸੇ ਸਮੇਂ ਇਕ ਕਾਰ ਵਿੱਚ ਉੱਥੇ ਪੁੱਜਿਆ ਤੇ ਆਪਣੇ ਪਿਸਤੌਲ ਨਾਲ ਸੂਰੀ ਉੱਤੇ ਪਿੱਛਿਓਂ ਕਈ ਗੋਲ਼ੀਆਂ ਚਲਾਈਆਂ। ਹਸਪਤਾਲ ਲਿਜਾਂਦੇ ਸਮੇਂ ਸੂਰੀ ਦੀ ਮੌਤ ਹੋ ਗਈ।



Related Post