Himachal Election 2022 Highlights: ਹਿਮਾਚਲ ਪ੍ਰਦੇਸ਼ ਦੇ 68 ਹਲਕਿਆਂ 'ਚ ਵੋਟਿੰਗ ਖਤਮ, 5 ਵਜੇ ਤੱਕ 65.50 ਫਿਸਦ ਵੋਟਿੰਗ
ਸ਼ਾਮ 5 ਵਜੇ ਤੱਕ ਹਿਮਾਚਲ ਪ੍ਰਦੇਸ਼ 'ਚ ਵੋਟਿੰਗ ਦਰ 65.50 ਫਿਸਦੀ ਰਹੀ
ਬਿਲਾਸਪੁਰ - 65.72
ਲਾਹੌਲ ਅਤੇ ਸਪਿਤੀ - 67.50
ਸਿਰਮੌਰ - 69.67
ਸ਼ਿਮਲਾ - 65.15
ਮੰਡੀ - 65.59
ਹਿਮਾਚਲ ਪ੍ਰਦੇਸ਼ ਦੇ 68 ਹਲਕਿਆਂ 'ਚ ਵੋਟਿੰਗ ਖਤਮ ਹੋ ਗਈ ਹੈ।
ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ। ਰਾਜ ਭਰ ਵਿੱਚ ਬਣਾਏ ਗਏ 7,881 ਪੋਲਿੰਗ ਸਟੇਸ਼ਨਾਂ 'ਤੇ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ।
ਹਿਮਾਚਲ ਪ੍ਰਦੇਸ਼ ਦੇ ਤਾਸ਼ੀਗਾਂਗ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਪੋਲਿੰਗ ਬੂਥ 'ਤੇ 52 'ਚੋਂ 51 ਵੋਟਰਾਂ ਨੇ ਆਪਣੀ ਵੋਟ ਪਾਈ।
ਹਿਮਾਚਲ ਪ੍ਰਦੇਸ਼ ਵਿਚ ਅੱਜ ਲੋਕਤੰਤਰ ਦਾ ਮੇਲਾ ਜਾਰੀ ਹੈ ਤੇ ਵੱਡੀ ਗਿਣਤੀ ਵਿਚ ਲੋਕ ਇਸ ਵਿਚ ਸ਼ਮੂਲੀਅਤ ਕਰ ਰਹੇ ਹਨ। ਦੁਪਹਿਰ 3 ਵਜੇ ਤੱਕ 55.65 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਲਾਹੌਲ ਸਪਿਤੀ ਵਿੱਚ ਸਭ ਤੋਂ ਵੱਧ 62.75% ਵੋਟਿੰਗ ਹੋਈ ਹੈ। ਦੂਜੇ ਨੰਬਰ 'ਤੇ 60.38 ਫ਼ੀਸਦੀ ਵੋਟਿੰਗ ਨਾਲ ਸਿਰਮੌਰ ਜ਼ਿਲ੍ਹਾ ਹੈ। ਸੀਐਮ ਜੈਰਾਮ ਠਾਕੁਰ ਦਾ ਗ੍ਰਹਿ ਜ਼ਿਲ੍ਹਾ ਮੰਡੀ ਹੁਣ 58.90% ਵੋਟਿੰਗ ਨਾਲ ਤੀਜੇ ਨੰਬਰ 'ਤੇ ਹੈ। ਚੰਬਾ ਜ਼ਿਲ੍ਹੇ 'ਚ ਸਭ ਤੋਂ ਘੱਟ 46% ਪੋਲਿੰਗ ਦਰਜ ਕੀਤੀ ਗਈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 40 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਬਾਹਰ ਆ ਰਹੇ ਹਨ। 
ਬਾਲੀਵੁੱਡ ਗਾਇਕਾ ਸ਼ਿਲਪਾ ਜੋਸ਼ੀ ਨੇ ਹਾਟਕੋਟ 'ਚ ਵੋਟ ਪਾਈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ।_a32da61f54d9c3316e10a84e46cd339d_1280X720.webp)
ਹਿਮਾਚਲ ਦੀਆਂ 68 ਵਿਧਾਨ ਸਭਾ ਸੀਟਾਂ 'ਤੇ ਦੁਪਹਿਰ 1 ਵਜੇ ਤੱਕ 37 ਫੀਸਦੀ ਵੋਟਿੰਗ ਹੋ ਚੁੱਕੀ ਹੈ। ਕੁੱਲੂ ਵਿੱਚ ਸਭ ਤੋਂ ਵੱਧ 43.33% ਵੋਟਿੰਗ ਹੋਈ। ਦੂਜੇ ਨੰਬਰ 'ਤੇ 41.89 ਫੀਸਦੀ ਵੋਟਿੰਗ ਨਾਲ ਸਿਰਮੌਰ ਜ਼ਿਲ੍ਹਾ ਹੈ। ਸੀਐਮ ਜੈਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਮੰਡੀ ਵਿਚ ਹੁਣ 41.17% ਵੋਟਿੰਗ ਨਾਲ ਤੀਜੇ ਨੰਬਰ 'ਤੇ ਹੈ। ਲਾਹੌਲ ਸਪਿਤੀ ਵਿੱਚ ਸਭ ਤੋਂ ਘੱਟ 22% ਪੋਲਿੰਗ ਦਰਜ ਕੀਤੀ ਗਈ।

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਅਸੀਂ ਯਕੀਨੀ ਤੌਰ 'ਤੇ ਹਿਮਾਚਲ 'ਚ ਪੂਰਨ ਬਹੁਮਤ ਹਾਸਲ ਕਰਾਂਗੇ। ਜੈਰਾਮ ਠਾਕੁਰ ਦੀ ਅਗਵਾਈ 'ਚ ਚੋਣ ਲੜੀ ਗਈ ਹੈ ਤੇ ਉਹ ਹੀ ਸੀ.ਐੱਮ ਦਾ ਚਿਹਰਾ ਹੋਣਗੇ।
We definitely are in comfortable majority. Election has been contested under the leadership of Jairam Thakur and he will continue (to be the CM face): BJP national president JP Nadda when asked #HimachalPradeshElection2022 and CM face pic.twitter.com/Kz7lCyFw4b
— ANI (@ANI) November 12, 2022
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦਿੱਲੀ 'ਚ ਕਿਹਾ, 'ਹਿਮਾਚਲ ਪ੍ਰਦੇਸ਼ 'ਚ 157 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਦਾ ਸੰਚਾਲਨ ਪੂਰੀ ਤਰ੍ਹਾਂ ਮਹਿਲਾ ਕਰਮਚਾਰੀ ਕਰ ਰਹੀਆਂ ਹਨ। ਹਮੀਰਪੁਰ ਜ਼ਿਲ੍ਹੇ ਵਿੱਚ ਕਰੈਚ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ ਤਾਂ ਜੋ ਬੱਚਿਆਂ ਨਾਲ ਆਉਣ ਵਾਲਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
#HimachalPradeshElections | 157 polling stations across the state are such that are being managed solely by women staff. In Hamirpur district, crèche facility has also been made available so that those who come with children don't have to face any issue: CEC Rajiv Kumar pic.twitter.com/D7wueeb3kk
— ANI (@ANI) November 12, 2022
ਗ੍ਰਾਮ ਪੰਚਾਇਤ ਕੋਹਾਲ ਦੇ ਬੂਥ 122 ਢਲਾਣ ਉਤੇ 112 ਸਾਲਾ ਬਜ਼ੁਰਗ ਔਰਤ ਨੇ ਵੋਟ ਪਾਈ।_e3c74de1b85593d9aa6d881c6f768555_1280X720.webp)
ਦੇਵ ਭੂਮੀ ਦੇ ਲੋਕ ਲੋਕਤੰਤਰ ਦੇ ਮੇਲੇ ਵਿਚ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਹਿਮਾਚਲ ਪ੍ਰਦੇਸ਼ ਵਿੱਚ ਸਵੇਰੇ 11 ਵਜੇ ਤੱਕ 17.09 ਫੀਸਦੀ ਮਤਦਾਨ ਹੋਇਆ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸੂਬਾ ਪੁਰਾਣੀ ਪੈਨਸ਼ਨ ਸਕੀਮ ਅਤੇ ਰੁਜ਼ਗਾਰ ਦੀ ਵਾਪਸੀ ਲਈ ਵੋਟ ਕਰੇਗਾ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, "ਆਓ, ਵੱਡੀ ਗਿਣਤੀ ਵਿੱਚ ਵੋਟ ਪਾਓ ਅਤੇ ਹਿਮਾਚਲ ਦੀ ਤਰੱਕੀ ਅਤੇ ਖੁਸ਼ਹਾਲ ਭਵਿੱਖ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਓ।"
हिमाचल वोट करेगा OPS के लिए
— Rahul Gandhi (@RahulGandhi) November 12, 2022
हिमाचल वोट करेगा रोज़गार के लिए
हिमाचल वोट करेगा 'हर घर लक्ष्मी' के लिए
आइए, भारी संख्या में मतदान कीजिए, और हिमाचल की प्रगति और खुशहाल भविष्य के लिए अपना महत्वपूर्ण योगदान दीजिए।
ਸਵੇਰੇ 10 ਵਜੇ ਤੱਕ ਹਿਮਾਚਲ ਪ੍ਰਦੇਸ਼ ਵਿੱਚ 5.03 ਫੀਸਦੀ ਲੋਕਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਬਿਲਾਸਪੁਰ-3.11%
ਚੰਬਾ-2.64%
ਹਮੀਰਪੁਰ-5.61%
ਕਾਂਗੜਾ-5.38%
ਕਿੰਨੌਰ 2.50%
ਕੁੱਲੂ-3.74%
ਲਾਹੌਲ ਸਪਿਤੀ-1.56%
ਮੰਡੀ-6.24%
ਸ਼ਿਮਲਾ-4.78%
ਸਿਰਮੌਰ-6.24%
ਸੋਲਨ-4.90%
ਊਨਾ-5.47%
ਹਿਮਾਚਲ ਪ੍ਰਦੇਸ਼ ਵਿਚ ਵੋਟਰਾਂ ਵਿਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਤੇ ਸਵੇਰੇ 10 ਵਜੇ ਤੱਕ 5.3 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ। ਹਿਮਾਚਲ ਵਿੱਚ ਹੁਣ ਤਕ ਸਭ ਤੋਂ ਵੱਧ ਮਤਦਾਨ ਮਨਾਲੀ ਵਿਧਾਨ ਸਭਾ ਹਲਕੇ ਵਿੱਚ ਦਰਜ ਕੀਤਾ ਗਿਆ ਹੈ। ਇੱਥੇ 8.75 ਫੀਸਦੀ ਵੋਟਿੰਗ ਹੋਈ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪਰਿਵਾਰ ਸਮੇਤ ਆਪਣੀ ਵੋਟ ਭੁਗਤਾਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਈ ਰਾਜਾਂ ਵਿੱਚ ਮੁੜ ਭਾਜਪਾ ਦੀ ਸਰਕਾਰ ਬਣੀ ਹੈ। ਇਸ ਵਾਰ ਵੀ (ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ) ਅਜਿਹਾ ਹੀ ਹੋਵੇਗਾ, ਕਿਉਂਕਿ ਵਿਕਾਸ ਅਤੇ ਲੋਕ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ ਗਏ ਹਨ। ਕੇਂਦਰ ਅਤੇ ਰਾਜ (ਹਿਮਾਚਲ ਪ੍ਰਦੇਸ਼) ਵਿੱਚ ਕਾਂਗਰਸ ਦੀ ਸਰਕਾਰ 10 ਸਾਲ ਚੱਲੀ। ਪੁਰਾਣੀ ਪੈਨਸ਼ਨ ਸਕੀਮ ਨੂੰ ਖਤਮ ਕਰਕੇ ਨੈਸ਼ਨਲ ਪੈਨਸ਼ਨ ਪ੍ਰਣਾਲੀ ਲਾਗੂ ਕਰਨ ਵਾਲੀ ਕਾਂਗਰਸ ਪਾਰਟੀ ਹੀ ਸੀ।_b05b9501e1c0983a3964e77f942e08ca_1280X720.webp)
ਸ਼ਿਮਲਾ ਜ਼ਿਲ੍ਹੇ ਦੇ ਚੋਪਾਲ 'ਚ ਸਵੇਰੇ 9 ਵਜੇ ਤੱਕ 3 ਫ਼ੀਸਦੀ, ਥੀਓਗ 'ਚ 6.9, ਕਸੁੰਮਤੀ 'ਚ 4.4, ਸ਼ਿਮਲਾ (ਸ਼ਹਿਰੀ) 'ਚ 6.3, ਸ਼ਿਮਲਾ (ਦਿਹਾਤੀ) 'ਚ 2, ਜੁਬਲ ਕੋਟਖਾਈ 'ਚ 6.5, ਰਾਮਪੁਰ 'ਚ 6.7 ਅਤੇ ਰੋਹੜੂ 'ਚ 6.3 ਫੀਸਦੀ ਪੋਲਿੰਗ ਦਰਜ ਕੀਤੀ ਗਈ। ਸ਼ਿਮਲਾ ਜ਼ਿਲ੍ਹੇ 'ਚ ਸਵੇਰੇ 9 ਵਜੇ ਤੱਕ ਕੁੱਲ 5.26 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਰਹੀ ਹੈ। ਸਵੇਰੇ 9 ਵਜੇ ਤੱਕ 3.76 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ। ਵੋਟਰਾਂ ਵਿੱਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਹੈ। ਲੋਕ ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਹਨ।
ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਨੇ ਆਪਣੇ ਪਰਿਵਾਰ ਸਮੇਤ ਹਿਮਾਚਲ-ਪੰਜਾਬ ਸਰਹੱਦ 'ਤੇ ਗੋਂਦਪੁਰ ਜੈਚੰਦ ਬੂਥ 'ਤੇ ਆਪਣੀ ਵੋਟ ਪਾਈ। ਕੈਬਨਿਟ ਮੰਤਰੀ ਡਾ. ਰਾਮਲਾਲ ਮਾਰਕੰਡਾ ਨੇ ਲਾਹੌਲ ਦੇ ਉਦੈਪੁਰ ਵਿੱਚ ਵੋਟ ਪਾਈ।
_f1bd21215ea856e8ad3b415897d1a65a_1280X720.webp)
ਸੀਐਮ ਜੈ ਰਾਮ ਠਾਕੁਰ ਦੀ ਬੇਟੀ ਚੰਦਰਿਕਾ ਠਾਕੁਰ ਨੇ ਉਤਸ਼ਾਹ ਨਾਲ ਕਿਹਾ ਕਿ ਅਸੀਂ ਖੁਸ਼ ਤੇ ਤਣਾਅਮੁਕਤ ਹਾਂ, ਕਿਉਂਕਿ ਮੰਡੀ ਨੇ ਹਮੇਸ਼ਾ (ਸੀਐਮ ਜੈ ਰਾਮ ਠਾਕੁਰ) ਦੀ ਹਮਾਇਤ ਕੀਤੀ ਹੈ। ਲੋਕਾਂ ਨੇ ਜੋ ਵਿਕਾਸ ਕੀਤਾ ਹੈ ਉਹ ਜ਼ਰੂਰ ਦੇਖਿਆ ਹੋਵੇਗਾ ਤੇ ਉਹ ਭਾਜਪਾ ਨੂੰ ਜ਼ਰੂਰ ਵੋਟ ਦੇਣਗੇ।
There is excitement. We are happy and relaxed. Mandi has always supported (CM Jairam Thakur). People must have seen the development that happened and they will definitely vote for BJP: Chandrika Thakur, daughter of CM Jairam Thakur#HimachalPradeshElections pic.twitter.com/cxOyGCawi5
— ANI (@ANI) November 12, 2022
ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਰਾਜ ਭਰ ਵਿੱਚ ਬਣਾਏ ਗਏ 7,881 ਪੋਲਿੰਗ ਸਟੇਸ਼ਨਾਂ ਉਥੇ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਅੱਜ ਹਿਮਾਚਲ ਦੇ 55 ਲੱਖ ਤੋਂ ਵੱਧ ਵੋਟਰ 68 ਹਲਕਿਆਂ ਦੇ 412 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੂਬੇ ਵਿੱਚ ਅੱਜ ਦੀਆਂ ਚੋਣਾਂ ਭਾਜਪਾ ਅਤੇ ਕਾਂਗਰਸ ਲਈ ਵੱਕਾਰ ਦਾ ਸਵਾਲ ਬਣ ਗਈਆਂ ਹਨ। ਦੂਜੇ ਪਾਸੇ ‘ਆਪ’ ਪਾਰਟੀ ਦੇ ਦਾਅਵੇ ਨਾਲ ਇਹ ਮੁਕਾਬਲਾ ਕੁਝ ਦਿਲਚਸਪ ਨਜ਼ਰ ਆ ਰਿਹਾ ਹੈ।
Himachal Election 2022 Highlights
ਇਹ ਵੀ ਪੜ੍ਹੋ: ਜੇਕਰ ਰਾਜੀਵ ਗਾਂਧੀ ਕਤਲ ਮਾਮਲੇ ’ਚ ਦੋਸ਼ੀ ਛੱਡੇ ਜਾ ਸਕਦੇ ਹਨ ਤਾਂ ਬੰਦੀ ਸਿੰਘ ਕਿਉਂ ਨਹੀਂ: ਐਡਵੋਕੇਟ ਧਾਮੀ
- PTC NEWS